Loading Now

ਢਾਕਾ ’ਚ ਭਾਰਤੀ ਵੀਜ਼ਾ ਕੇਂਦਰ ਮੁੜ ਸ਼ੁਰੂ

ਢਾਕਾ ’ਚ ਭਾਰਤੀ ਵੀਜ਼ਾ ਕੇਂਦਰ ਮੁੜ ਸ਼ੁਰੂ

ਢਾਕਾ, 19 ਦਸੰਬਰ – ਭਾਰਤ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਵੀਜ਼ਾ ਅਰਜ਼ੀ ਕੇਂਦਰ ਦਾ ਕੰਮ ਅੱਜ ਤੋਂ ਮੁੜ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਕਾਰਨਾਂ ਕਰ ਕੇ ਭਾਰਤ ਨੇ ਇਹ ਕੇਂਦਰ ਇਕ ਦਿਨ ਪਹਿਲਾਂ ਬੰਦ ਕਰ ਦਿੱਤਾ ਸੀ। ਬੰਗਲਾਦੇਸ਼ ’ਚ ਪੰਜ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਹਨ। ਦੋ ਹੋਰ ਕੇਂਦਰ ਚੱਟੋਗ੍ਰਾਮ ਅਤੇ ਸਿਲਹਟ ’ਚ ਹਨ। ਭਾਰਤੀ ਵੀਜ਼ਾ ਅਰਜ਼ੀ ਕੇਂਦਰ ਨੇ ਦੱਸਿਆ ਕਿ ਢਾਕਾ ’ਚ ਕੇਂਦਰ ਮੁੜ ਚਾਲੂ ਹੋ ਗਿਆ ਹੈ ਅਤੇ ਇਹ ਆਮ ਵਾਂਗ ਕੰਮ ਕਰ ਰਿਹਾ ਹੈ। ਬੁੱਧਵਾਰ ਨੂੰ ਭਾਰਤ ਵਿਰੋਧੀ ਪ੍ਰਦਰਸ਼ਨਾਂ ਅਤੇ ਲੋਕਾਂ ਵੱਲੋਂ ਹਾਈ ਕਮਿਸ਼ਨ ਵੱਲ ਮਾਰਚ ਨੂੰ ਦੇਖਦਿਆਂ ਢਾਕਾ ਸਥਿਤ ਵੀਜ਼ਾ ਅਰਜ਼ੀ ਕੇਂਦਰ ਬੰਦ ਕਰ ਦਿੱਤਾ ਗਿਆ ਸੀ।

Share this content:

Post Comment