Loading Now

ਡੀ ਜੀ ਸੀ ਏ ਵੱਲੋਂ 4 ਫਲਾਈਟ ਅਪਰੇਸ਼ਨ ਇੰਸਪੈਕਟਰ ਮੁਅੱਤਲ

ਡੀ ਜੀ ਸੀ ਏ ਵੱਲੋਂ 4 ਫਲਾਈਟ ਅਪਰੇਸ਼ਨ ਇੰਸਪੈਕਟਰ ਮੁਅੱਤਲ

ਨਵੀਂ ਦਿੱਲੀ, 12 ਦਸੰਬਰ – ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ (DGCA) ਨੇ ਇੰਡੀਗੋ ਦੇ ਸੰਚਾਲਨ ਵਿੱਚ ਵੱਡੇ ਪੱਧਰ ‘ਤੇ ਆਈ ਗੜਬੜੀ ਕਾਰਨ ਚਾਰ ਫਲਾਈਟ ਆਪਰੇਸ਼ਨ ਇੰਸਪੈਕਟਰਾਂ (FOIs) ਨੂੰ ਮੁਅੱਤਲ ਕਰ ਦਿੱਤਾ ਹੈ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਹਵਾਈ ਅੱਡੇ ਤੋਂ 50 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਐੱਫ ਓ ਆਈਜ਼ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਦੇ ਸੀਨੀਅਰ ਅਧਿਕਾਰੀ ਹੁੰਦੇ ਹਨ, ਜੋ ਇਸਦੇ ਰੈਗੂਲੇਟਰੀ ਅਤੇ ਸੁਰੱਖਿਆ ਨਿਗਰਾਨੀ ਕਾਰਜਾਂ ਦੇ ਹਿੱਸੇ ਵਜੋਂ ਕੰਮ ਕਰਦੇ ਹਨ ਅਤੇ ਅਕਸਰ ਏਅਰਲਾਈਨ ਸੰਚਾਲਨ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਜਾਂਦੇ ਹਨ।

 

Share this content:

Post Comment