ਡੀ ਐਮ ਕਾਲਜ ਸੰਸਥਾਵਾਂ ਦੇ ਝਗੜੇ ਸਬੰਧੀ ਤਿੰਨਾਂ ਧਿਰਾਂ ਦੀ ਪ੍ਰਸਾਸ਼ਨ ਨਾਲ 8 ਜੂਨ ਨੂੰ ਹੋਵੇਗੀ ਮੀਟਿੰਗ
*ਸਿਵਲ ਸੁਸਾਇਟੀ ਮੋਗਾ ਦੇ ਵਫਦ ਨੇ ਸ੍ਰੀ ਸਾਗਰ ਸੇਤੀਆ ਡੀ ਸੀ ਮੋਗਾ ਨੂੰ ਮਿਲਕੇ ਸੌੰਪਿਆ ਸੀ ਮੰਗ ਪੱਤਰ
*ਡਿਪਟੀ ਕਮਿਸ਼ਨਰ ਮੋਗਾ ਨੇ ਐਸ ਡੀ ਐਮ ਮੋਗਾ ਨੂੰ ਸੌਂਪੀ ਕਾਰਵਾਈ
ਮੋਗਾ, 6 ਜੂਨ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਿਵਲ ਸੁਸਾਇਟੀ ਮੋਗਾ ਵੱਲੋਂ ਡੀ ਐਮ ਕਾਲਜ ਮੈਨੇਜਿੰਗ ਕਮੇਟੀ ਅਧੀਨ ਚਲਦੀਆਂ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਲਈ ਵਿੱਢੇ ਗਏ ਸੰਘਰਸ਼ ਤਹਿਤ ਵਫਦ ਨੇ ਸ੍ਰੀ ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਕੇ ਸੰਸਥਾਵਾਂ ਬਚਾਉਣ ਲਈ ਮੰਗ ਪੱਤਰ ਸੌਪਿਆ ਸੀ। ਡਿਪਟੀ ਕਮਿਸ਼ਨਰ ਨੇ ਮੰਗਪੱਤਰ/ ਸ਼ਿਕਾਇਤ ਤੇ ਕਾਰਵਾਈ ਕਰਨ ਲਈ ਐਸ ਡੀ ਐਮ ਮੋਗਾ ਨੂਂ ਜਾਂਚ ਸੌਂਪ ਕਿ ਇਨ੍ਹਾਂ ਸੰਸਥਾਵਾਂ ਤੇ ਕਾਬਜ ਧਿਰਾਂ ਅਤੇ ਸਿਵਲ ਸੁਸਾਇਟੀ ਮੋਗਾ ਨੂੰ ਸੁਣਕੇ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ ਦਿੱਤੇ ਗਏ ਹਨ । ਸ੍ਰੀ ਸੂਰਜ ਪੀ ਸੀ ਐਸ, ਐਸ.ਡੀ ਐਮ ਮੋਗਾ ਨੇ ਸਬੰਧਤ ਧਿਰਾਂ ਤੇ ਸਿਵਲ ਸੁਸਾਇਟੀ ਮੈੰਬਰਾਂ ਦੀ 8 ਜੂਨ ਨੂੰ ਮਿੰਨੀ ਸਕੱਤਰੇਤ ਵਿਖੇ ਸਤਲੁਜ ਬਲਾਕ ਦੇ ਕਮਰਾ ਨੰਬਰ ਬੀ-114 ਵਿੱਚ 8 ਜੂਨ ਨੂੰ ਮੀਟਿੰਗ ਲਈ ਸੱਦਾ ਪੱਤਰ ਜਾਰੀ ਕਰ ਦਿੱਤੇ ਹਨ। ਸਿਵਲ ਸੁਸਾਇਟੀ ਦੇ ਐਡਵਾਈਜਰ ਸ੍ਰੀ ਅਜੈ ਗੋਰਾ ਸੂਦ ਨੇ ਸੱਦਾ ਪੱਤਰ ਮਿਲਣ ਉਪਰੰਤ ਜਾਣਕਾਰੀ ਦਿੰਦਿਆ ਕਿਹਾ ਕਿ ਪ੍ਰਸ਼ਾਸਨ ਦੇ ਵਲੋੰ ਕਾਰਵਾਈ ਅਰੰਭ ਕਰਨਾ ਸ਼ੁਭ ਸੰਕੇਤ ਹੈ ਤੇ ਉਮੀਦ ਪਰਗਟ ਕੀਤੀ ਕਿ ਹੁਣ ਇਸ ਸਮੱਸਿਆ ਦਾ ਹੱਲ ਜਲਦੀ ਸਾਹਮਣੇ ਆਵੇਗਾ। ਉਹਨਾਂ ਅੱਗੇ ਦੱਸਿਆ ਕਿ ਵਰਨਣਯੋਗ ਹੈ ਕਿ ਸਿਵਲ ਸੁਸਾਇਟੀ ਮੋਗਾ ਵੱਲੋਂ ਪਿਛਲੇ ਇੱਕ ਸਾਲ ਤੋਂ ਇਨਾਂ ਸੰਸਥਾਵਾਂ ਨੂੰ ਝਗੜਾ ਮੁਕਤ ਕਰਵਾਉਣ ਅਤੇ ਅਦਾਲਤੀ ਕੇਸਾਂ ਨੂੰ ਖਤਮ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ।

ਸਿਵਲ ਸੁਸਾਇਟੀ ਮੋਗਾ ਵੱਲੋਂ ਡੀ ਐਮ ਕਾਲਜ ਕਾਲਜ ਮੋਗਾ ਦੇ ਗੇਟ ਅੱਗੇ ਹਵਨ-ਯੱਗ ਕਰਵਾਕੇ ਅਰਦਾਸ ਕੀਤੀ ਗਈ ਸੀ ਕਿ ਇਸ ਸਮੱਸਿਆ ਦਾ ਸਾਂਤੀਪੂਰਵਕ ਹੱਲ ਹੋ ਜਾਵੇ। ਇਸ ਮੌਕੇ ਸ ਕੁਲਬੀਰ ਸਿੰਘ ਸਿੱਧੂ ਸਾਬਕਾ ਆਈ ਏ ਐਸ, ਸ੍ਰੀ ਨਿਰੰਜਨ ਸਿੰਘ ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਸਮੇਤ ਕਾਲਜ ਦੇ ਅਨੇਕਾਂ ਪੁਰਾਣੇ ਵਿਦਿਆਰਥੀਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀਆਂ ਨੇ ਹਿੱਸਾ ਲਿਆ ਸੀ। ਇਸ ਮੌਕੇ ਫੈਸਲਾ ਕੀਤਾ ਗਿਆ ਸੀ ਕਿ ਸਿਵਲ ਸੁਸਾਇਟੀ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖਤੀ ਰੂਪ ਵਿਚ ਦੇ ਕੇ ਸਾਰੀਆਂ ਧਿਰਾਂ ਦੀ ਮੀਟਿੰਗ ਬੁਲਾਕੇ ਲੋੜੀਂਦੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਜਾਵੇ । ਡੀ ਐਮ ਕਾਲਜ ਨਾਲ ਸਬੰਧਿਤ ਸੰਸਥਾਵਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਇਸ ਲਈ ਜਿਲ੍ਹਾ ਪ੍ਰਸਾਸ਼ਨ ਇਸ ਝਗੜੇ ਨੂੰ ਨਿਬੇੜੇ ਜਾਂ ਫਿਰ ਢੁਕਵਾਂ ਬਦਲਵਾਂ ਪ੍ਰਬੰਧ ਕਰਕੇ ਸੰਸਥਾਵਾਂ ਨੂੰ ਬਚਾਇਆ ਜਾਵੇ।
ਅਜੈ ਗੋਰਾ ਸੂਦ ਨੇ ਅੱਗੇ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਅਸ਼ਵਨੀ ਸ਼ਰਮਾ, ਸੁਦਰਸ਼ਨ ਸ਼ਰਮਾ ਅਤੇ ਅਜੇ ਅੱਗਰਵਾਲ ਤੋਂ ਇਲਾਵਾ ਸਿਵਲ ਸੁਸਾਇਟੀ ਮੋਗਾ ਦੇ ਆਹੁੱਦੇਦਾਰਾਂ ਡਾ ਕੁਲਦੀਪ ਸਿੰਘ ਗਿੱਲ, ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ ਅਤੇ ਉਹਨਾਂ ਨੂੰ ਖੁਦ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਪ੍ਰਾਪਤ ਹੋਇਆ । ਉਨ੍ਹਾਂ ਅੱਗੇ ਦੱਸਿਆ ਕਿ ਸਿਵਲ ਸੁਸਾਇਟੀ ਮੋਗਾ ਵੱਲੋਂ ਸਤੰਬਰ ਮਹੀਨੇ ਵਿੱਚ ਡੀ ਐਮ ਕਾਲਜ ਮੋਗਾ ਦਾ ਸ਼ਤਾਬਦੀ ਸਮਾਗਮ ਮਨਾਇਆ ਜਾਵੇਗਾ, ਜਿਸ ਵਿੱਚ ਉਲੰਪਿਅਨ ਬਲਵੀਰ ਸਿੰਘ ਦੇ ਪਰਿਵਾਰ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਪੁਰਾਣੇ ਵਿਦਿਆਰਥੀ ਹਿੱਸਾ ਲੈਣਗੇ।
Share this content:



Post Comment