Loading Now

ਡਰਾਕਲ ਸਰਕਾਰ ਰਾਹੁਲ ਨੂੰ ਸੰਸਦ ‘ਚ ਬੋਲਣ ਨਹੀਂ ਦੇ ਰਹੀ : ਪਿ੍ਅੰਕਾ

ਡਰਾਕਲ ਸਰਕਾਰ ਰਾਹੁਲ ਨੂੰ ਸੰਸਦ ‘ਚ ਬੋਲਣ ਨਹੀਂ ਦੇ ਰਹੀ : ਪਿ੍ਅੰਕਾ

ਨਵੀਂ ਦਿੱਲੀ, 5 ਫਰਵਰੀ – ਪਿ੍ਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਦੋਸ਼ ਲਾਇਆ ਕਿ ਸਰਕਾਰ ਰਾਹੁਲ ਗਾਂਧੀ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦੇ ਰਹੀ, ਕਿਉਂਕਿ ਉਹ ਡਰੀ ਹੋਈ ਹੈ | ਸਾਬਕਾ ਫੌਜ ਮੁਖੀ ਐੱਮ ਐੱਮ ਨਰਵਾਣੇ ਦੀ ਅਣਪ੍ਰਕਾਸ਼ਤ ਕਿਤਾਬ ‘ਯਾਦਾਂ’ ਇਸ ਗੱਲ ਦਾ ਖੁਲਾਸਾ ਕਰਦੀਆਂ ਹਨ ਕਿ ਜਦੋਂ ਚੀਨ ਸਾਡੀਆਂ ਸਰਹੱਦਾਂ ‘ਤੇ ਸੀ ਤਾਂ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਦੀ ਕੀ ਪ੍ਰਤੀਕਿਰਿਆ ਸੀ | ਉਨ੍ਹਾ ਕਿਹਾ ਕਿ ਜਦੋਂ ਭਾਜਪਾ ਆਗੂ ਬੋਲਦੇ ਹਨ ਤਾਂ ਉਹ ਵੀ ਕਿਤਾਬਾਂ, ਮੈਗਜ਼ੀਨਾਂ ਅਤੇ ਰਿਪੋਰਟਾਂ ਦਾ ਹਵਾਲਾ ਦਿੰਦੇ ਹਨ ਅਤੇ ਰਾਹੁਲ ਨੇ ਤਾਂ ਉਸ ਲੇਖ ਦੀ ਪੁਸ਼ਟੀ ਵੀ ਕਰ ਦਿੱਤੀ ਸੀ, ਜਿਸ ਦਾ ਉਹ ਹਵਾਲਾ ਦੇਣਾ ਚਾਹੁੰਦੇ ਸਨ |
ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿ੍ਅੰਕਾ ਗਾਂਧੀ ਨੇ ਕਿਹਾ ਕਿ ਅਜਿਹਾ ਨਹੀਂ ਕਿ ਚੀਨ, ਵਿਦੇਸ਼ੀ ਮਾਮਲਿਆਂ ਜਾਂ ਪਾਕਿਸਤਾਨ ‘ਤੇ ਕਦੇ ਬਹਿਸ ਨਹੀਂ ਹੋਈ |

ਕਿਤਾਬ ਵਿੱਚ ਅਜਿਹੀਆਂ ਗੱਲਾਂ ਹਨ, ਜੋ ਦੱਸਦੀਆਂ ਹਨ ਕਿ ਜਦੋਂ ਚੀਨ ਸਾਡੀ ਸਰਹੱਦ ‘ਤੇ ਸੀ ਤਾਂ ਸੰਕਟ ਦੇ ਸਮੇਂ ਸਾਡੀ ਚੋਟੀ ਦੀ ਲੀਡਰਸ਼ਿਪ—ਸਾਡੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਦੀ ਕੀ ਪ੍ਰਤੀਕਿਰਿਆ ਸੀ | ਉਨ੍ਹਾਂ ਕੀ ਕਿਹਾ ਅਤੇ ਕੀ ਕੀਤਾ | ਇਸ ਲਈ ਇਹ ਸਪੱਸ਼ਟ ਤੌਰ ‘ਤੇ ਦਿਖਾਉਂਦਾ ਹੈ ਕਿ ਜਦੋਂ ਦੇਸ਼ ‘ਤੇ ਹਮਲਾ ਹੋ ਰਿਹਾ ਸੀ, ਉਨ੍ਹਾਂ ਦਾ ਅਤੇ ਉਨ੍ਹਾਂ ਦੀ ਸਰਕਾਰ ਦਾ ਚਰਿੱਤਰ ਕੀ ਸੀ | ਪਿ੍ਅੰਕਾ ਗਾਂਧੀ ਨੇ ਕਿਹਾ ਕਿ ਐਪਸਟੀਨ ਫਾਈਲਾਂ ਬਾਹਰ ਆ ਗਈਆਂ ਹਨ, ਜਿਸ ਵਿੱਚ ਕਈ ਗੱਲਾਂ ਦਿਖਾਉਂਦੀਆਂ ਹਨ ਕਿ ਕਿਵੇਂ ਸਰਕਾਰ ਨੇ ਕਥਿਤ ਤੌਰ ‘ਤੇ ਇੱਕ ਦੋਸ਼ੀ ਸੈਕਸ ਟਰੈਫਿਕਰ ਅਤੇ ਬਾਲ ਜਿਨਸੀ ਅਪਰਾਧੀ ਨਾਲ ਸੰਪਰਕ ਕੀਤਾ |

Share this content:

Post Comment