Loading Now

ਟੋਲ ਪਲਾਜ਼ੇ ‘ਤੇ ਨੰਬਰ ਪਲੇਟ ਲੁਕਾਈ ਤਾਂ ਖ਼ੈਰ ਨਹੀਂ! ਹੁਣ ਲੱਗੇਗਾ 5 ਗੁਣਾ ਜੁਰਮਾਨਾ,

ਟੋਲ ਪਲਾਜ਼ੇ ‘ਤੇ ਨੰਬਰ ਪਲੇਟ ਲੁਕਾਈ ਤਾਂ ਖ਼ੈਰ ਨਹੀਂ! ਹੁਣ ਲੱਗੇਗਾ 5 ਗੁਣਾ ਜੁਰਮਾਨਾ,

ਨਵੀਂ ਦਿੱਲੀ , 28 ਨਵੰਬਰ-  ਮਲਟੀ-ਲੇਨ ਫ੍ਰੀ ਫਲੋ ਟੋਲ ਪਲਾਜ਼ਿਆਂ ’ਤੇ ਟੋਲ ਫੀਸ ਤੋਂ ਬਚਣ ਲਈ ਜਾਣਬੁੱਝ ਕੇ ਵਾਹਨ ਦੀ ਨੰਬਰ ਪਲੇਟ ਲੁਕਾਉਣ ਜਾਂ ਉਸ ਨਾਲ ਛੇੜਛਾੜ ਕਰਨ ਜਾਂ ਫਾਸਟੈਗ ਨਾ ਲਗਾਉਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਪੰਜ ਗੁਣਾ ਜੁਰਮਾਨਾ ਭਰਨਾ ਪਵੇਗਾ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਮੰਤਰਾਲੇ ਮੁਤਾਬਕ ਜੁਰਮਾਨੇ ਤੋਂ ਇਲਾਵਾ ਵਾਹਨ ਚਾਲਕ ਤੋਂ ਤੈਅ ਟੋਲ ਫੀਸ ਵੀ ਵਸੂਲੀ ਜਾਵੇਗੀ। ਜੁਰਮਾਨੇ ਦੀ ਰਕਮ ਸਬੰਧਤ ਅਥਾਰਟੀ ਨੂੰ ਦਿੱਤੀ ਜਾਵੇਗੀ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਉਦੋਂ ਹੀ ਹੋਵੇਗੀ, ਜਦੋਂ ਇਹ ਸਾਬਿਤ ਹੋ ਜਾਵੇ ਕਿ ਨੰਬਰ ਪਲੇਟ ਲੁਕਾਉਣ ਜਾਂ ਫਾਸਟੈਗ ਨਾ ਲਗਾਉਣ ਦਾ ਮਕਸਦ ਟੋਲ ਫੀਸ ਤੋਂ ਬਚਣਾ ਸੀ। ਇਹ ਨਿਯਮ ਵਾਹਨ ਦੀ ਅਗਲੀ ਜਾਂ ਪਿਛਲੀ ਨੰਬਰ ਪਲੇਟ, ਜਾਂ ਦੋਵਾਂ ਨੂੰ ਲੁਕਾਉਣ ਦੇ ਮਾਮਲਿਆਂ ’ਤੇ ਲਾਗੂ ਹੋਵੇਗਾ। ਮੰਤਰਾਲੇ ਨੇ ਕਿਹਾ ਕਿ ਅਜਿਹੇ ਵਾਹਨਾਂ ਦੀ ਪਛਾਣ ਲਈ ਤਕਨੀਕ-ਆਧਾਰਤ ਮਜ਼ਬੂਤ ਪ੍ਰਣਾਲੀ ਵਰਤੀ ਜਾਵੇਗੀ

ਮਲਟੀ-ਲੇਨ ਫ੍ਰੀ ਫਲੋ ਇਕ ਬਿਨਾਂ ਰੁਕਾਵਟ ਵਾਲੀ ਇਲੈਕਟ੍ਰਾਨਿਕ ਟੋਲ ਪ੍ਰਣਾਲੀ ਹੈ। ਇਸ ਵਿਚ ਉੱਪਰ ਲੱਗੇ ਫਾਸਟੈਗ ਰੀਡਰ ਅਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਵਾਹਨਾਂ ਦੀ ਪਛਾਣ ਕਰ ਕੇ ਟੋਲ ਫੀਸ ਆਪਣੇ-ਆਪ ਕੱਟ ਲੈਂਦੇ ਹਨ। ਇਸ ਨਾਲ ਵਾਹਨਾਂ ਨੂੰ ਰੁਕਣ ਦੀ ਲੋੜ ਨਹੀਂ ਪੈਂਦੀ ਅਤੇ ਜਾਮ, ਬਾਲਣ ਦੀ ਖਪਤ ਤੇ ਪ੍ਰਦੂਸ਼ਣ ਘਟਦਾ ਹੈ। ਇਹ ਜੁਰਮਾਨਾ ਮੌਜੂਦਾ ਅਤੇ ਭਵਿੱਖ ਵਿਚ ਸ਼ੁਰੂ ਹੋਣ ਵਾਲੇ ਸਾਰੇ ਮਲਟੀ-ਲੇਨ ਫ੍ਰੀ ਫਲੋ ਟੋਲ ਪਲਾਜ਼ਿਆਂ ’ਤੇ ਲਾਗੂ ਹੋਵੇਗਾ।

Share this content:

Post Comment