Loading Now

ਟੈਂਕਰ ਦੀ ਟੱਕਰ ਕਾਰਨ ਐਕਟਿਵਾ ਸਵਾਰ ਦੋ ਲੜਕੀਆਂ ਦੀ ਮੌਤ

ਟੈਂਕਰ ਦੀ ਟੱਕਰ ਕਾਰਨ ਐਕਟਿਵਾ ਸਵਾਰ ਦੋ ਲੜਕੀਆਂ ਦੀ ਮੌਤ

ਮੁਕੇਰੀਆਂ, 12 ਮਾਰਚ – ਮੁਕੇਰੀਆਂ ਤੋਂ ਇੱਕ ਬੇਹੱਦ ਮੰਦਭਾਗੀ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਕਟਿਵਾ ਸਵਾਰ ਦੋ ਨੌਜਵਾਨ ਲੜਕੀਆਂ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਰਾਗਨੀ ਅਤੇ ਅੰਚਲ, ਜੋ ਕਿ ਕਲਗੀਧਰ ਮੁਕੇਰੀਆਂ ਦੀਆਂ ਰਹਿਣ ਵਾਲੀਆਂ ਸਨ, ਇੱਕ ਨਿੱਜੀ ਪੈਲਿਸ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪਣੀ ਐਕਟਿਵਾ ‘ਤੇ ਜਾ ਰਹੀਆਂ ਸਨ। ਜਦੋਂ ਉਹ ਆਰਮੀ ਗਰਾਊਂਡ ਦੇ ਸਾਹਮਣੇ ਪਹੁੰਚੀਆਂ ਤਾਂ ਇਸ ਦੌਰਾਨ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੇ ਇੱਕ ਤੇਲ ਦੇ ਟੈਂਕਰ ਨਾਲ ਉਨ੍ਹਾਂ ਦੀ ਐਕਟਿਵਾ ਦੀ ਟੱਕਰ ਹੋ ਗਈ।

Share this content:

Post Comment