ਟਰੰਪ ਨੇ ਚੀਨ ਨੂੰ ਦਿੱਤੀ 50% ਟੈਰਿਫ ਦੀ ਧਮਕੀ
ਨਵੀਂ ਦਿੱਲੀ, 13 ਅਪ੍ਰੈਲ – ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਤਣਾਅ ਅਜੇ ਰੁਕਿਆ ਨਹੀਂ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਚੀਨ ਨਾਲ ਵੀ ਨਵਾਂ ਪੰਗਾ ਲੈ ਲਿਆ ਹੈ। ਖ਼ਬਰਾਂ ਹਨ ਕਿ ਚੀਨ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਈਰਾਨ ਨੂੰ ਨਵਾਂ ਏਅਰ ਡਿਫੈਂਸ ਸਿਸਟਮ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਕਾਰਨ ਟਰੰਪ ਬੁਖਲਾ ਗਏ ਹਨ।
ਈਰਾਨ ਦੀ ਬਜਾਏ ਅਮਰੀਕਾ ਤੋਂ ਤੇਲ ਖਰੀਦਣ ਦੀ ਸਲਾਹ
ਟਰੰਪ ਨੇ ਚੀਨ ਨੂੰ ਅਪੀਲ ਕੀਤੀ ਕਿ ਉਹ ਈਰਾਨ ਤੋਂ ਤੇਲ ਲੈਣ ਦੀ ਬਜਾਏ ਆਪਣੇ ਜਹਾਜ਼ ਅਮਰੀਕਾ ਅਤੇ ਵੇਨੇਜ਼ੁਏਲਾ ਭੇਜੇ। ਉਨ੍ਹਾਂ ਕਿਹਾ, “ਅਸੀਂ ਚੀਨ ਨੂੰ ਕਿਹਾ ਹੈ ਕਿ ਉਹ ਵੇਨੇਜ਼ੁਏਲਾ ਤੋਂ ਤੇਲ ਖਰੀਦਣ। “ਸਾਡੇ ਕੋਲ ਤੇਲ ਦੀ ਬਹੁਤ ਸਮਰੱਥਾ ਹੈ। ਅਸੀਂ ਉਨ੍ਹਾਂ ਨੂੰ ਤੇਲ ਵੇਚਾਂਗੇ ਅਤੇ ਸ਼ਾਇਦ ਈਰਾਨ ਨਾਲੋਂ ਸਸਤੇ ਭਾਅ ‘ਤੇ ਵੀ ਦੇ ਦੇਵਾਂਗੇ।”
ਚੀਨ ਦਾ ਜਵਾਬ
ਦੂਜੇ ਪਾਸੇ, ਚੀਨੀ ਦੂਤਾਵਾਸ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਚੀਨੀ ਬੁਲਾਰੇ ਨੇ ਕਿਹਾ, “ਚੀਨ ਨੇ ਇਸ ਸੰਘਰਸ਼ ਵਿੱਚ ਕਿਸੇ ਵੀ ਧਿਰ ਨੂੰ ਹਥਿਆਰ ਨਹੀਂ ਦਿੱਤੇ ਹਨ। ਇਹ ਜਾਣਕਾਰੀ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ।
Share this content:



Post Comment