ਟਰੰਪ ਨੇ ਈਰਾਨ ਅੱਗੇ ਜੋੜੇ ਹੱਥ: ਕੀਤੀ ਇਰਾਨ ‘ਚ ਫਸੀਆਂ ਔਰਤਾਂ ਦੀ ਫਾਂਸੀ ਰੋਕਣ ਅਪੀਲ
ਵਾਸ਼ਿੰਗਟਨ, 22 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਆਗੂਆਂ ਨੂੰ ਇੱਕ ਭਾਵੁਕ ਅਤੇ ਜਨਤਕ ਅਪੀਲ ਕੀਤੀ ਹੈ। ਟਰੰਪ ਨੇ ਈਰਾਨ ਨੂੰ ਉਨ੍ਹਾਂ ਅੱਠ ਔਰਤਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ ਉੱਥੇ ਫਾਂਸੀ ਦਿੱਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਟਰੰਪ ਨੇ ਕਿਹਾ ਕਿ ਅਜਿਹਾ ਕਰਨਾ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਗੱਲਬਾਤ ਲਈ ਇੱਕ ਚੰਗੀ ਸ਼ੁਰੂਆਤ ਸਾਬਤ ਹੋ ਸਕਦਾ ਹੈ।
ਇਸਲਾਮਾਬਾਦ ‘ਚ ਹੋਣ ਵਾਲੀ ਗੱਲਬਾਤ ‘ਤੇ ਸਸਪੈਂਸ
ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਉੱਚ ਪੱਧਰੀ ਬੈਠਕ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਅਮਰੀਕੀ ਟੀਮ: ਉਪ-ਰਾਸ਼ਟਰਪਤੀ ਜੇਡੀ ਵੈਂਸ, ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਇਸ ਟੀਮ ਦਾ ਹਿੱਸਾ ਹਨ।
ਈਰਾਨ ਦੀ ਸ਼ਰਤ: ਈਰਾਨ ਨੇ ਅਜੇ ਤੱਕ ਬੈਠਕ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਤਾਂ ਹੀ ਹੋਵੇਗੀ ਜੇਕਰ ਅਮਰੀਕਾ ਹੋਮੁਰਜ਼ ਸਟ੍ਰੇਟ ਤੋਂ ਆਪਣੀ ਨਾਕਾਬੰਦੀ ਹਟਾਏਗਾ।
Share this content:



Post Comment