ਜੰਗ ਦੌਰਾਨ ਕੀ ਭਾਰਤ ‘ਚ ਠੱਪ ਹੋ ਜਾਵੇਗਾ ਇੰਟਰਨੈੱਟ?
ਨਵੀਂ ਦਿੱਲੀ, 23 ਅਪ੍ਰੈਲ – ਮੱਧ ਪੂਰਬ (ਮਿਡਲ ਈਸਟ) ਵਿੱਚ ਜਾਰੀ ਤਣਾਅ ਹੁਣ ਸਮੁੰਦਰ ਦੇ ਹੇਠਾਂ ਵਿਛੀਆਂ ਇੰਟਰਨੈੱਟ ਕੇਬਲਾਂ ਤੱਕ ਪਹੁੰਚ ਗਿਆ ਹੈ। ਈਰਾਨੀ ਰੈਵੋਲਿਊਸ਼ਨਰੀ ਗਾਰਡ ਕੋਰਪਸ (IRGC) ਨਾਲ ਜੁੜੀ ਨਿਊਜ਼ ਏਜੰਸੀ ‘ਤਸਨੀਮ’ ਦੀ ਹਾਲੀਆ ਰਿਪੋਰਟ ਵਿੱਚ ਫਾਰਸ ਦੀ ਖਾੜੀ ਦੇ ਹੇਠਾਂ ਵਿਛੀਆਂ ਇੰਟਰਨੈੱਟ ਕੇਬਲਾਂ ਅਤੇ ਮਹੱਤਵਪੂਰਨ ਕਲਾਊਡ ਬੁਨਿਆਦੀ ਢਾਂਚੇ ਦੀ ਵਿਸਤ੍ਰਿਤ ਮੈਪਿੰਗ (Mapping) ਕੀਤੀ ਗਈ ਹੈ। ਮਾਹਰ ਇਸ ਨੂੰ ਖਾੜੀ ਦੇਸ਼ਾਂ ਲਈ ਇੱਕ ਗੰਭੀਰ ਚਿਤਾਵਨੀ ਮੰਨ ਰਹੇ ਹਨ। ਨਿਊਜ਼ ਏਜੰਸੀ ‘ਤਸਨੀਮ’ ਦੀ ਇਸ ਰਿਪੋਰਟ ਵਿੱਚ ਹੋਰਮੁਜ਼ ਸਟ੍ਰੇਟ ਨੂੰ ਨਾ ਸਿਰਫ਼ ਤੇਲ ਅਤੇ ਗੈਸ ਲਈ, ਸਗੋਂ ਯੂ.ਏ.ਈ., ਕਤਰ, ਬਹਿਰੀਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨੂੰ ਜੋੜਨ ਵਾਲੀਆਂ ਸੰਚਾਰ ਪ੍ਰਣਾਲੀਆਂ ਲਈ ਵੀ ਇੱਕ ‘ਕ੍ਰਿਟੀਕਲ ਚੋਕਪੁਆਇੰਟ’ (ਨਾਜ਼ੁਕ ਰਸਤਾ) ਦੱਸਿਆ ਗਿਆ ਹੈ।
Share this content:



Post Comment