ਜੌਂ-ਕਣਕ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੈ ਇਸ ਅਨਾਜ ਦੀ ਰੋਟੀ
ਨਵੀਂ ਦਿੱਲੀ, 19 ਜੂਨ – ਜ਼ਿਆਦਾਤਰ ਲੋਕ ਕਣਕ ਦੀ ਰੋਟੀ ਖਾਣਾ ਪਸੰਦ ਕਰਦੇ ਹਨ। ਕਣਕ ਦੇ ਆਟੇ ਨਾਲ ਬਣੀ ਰੋਟੀ ਜ਼ਿਆਦਾ ਮੁਲਾਇਮ ਹੁੰਦੀ ਹੈ, ਇਸ ਲਈ ਲੋਕ ਇਸੇ ਨੂੰ ਖਾਣਾ ਪਸੰਦ ਕਰਦੇ ਹਨ। ਪਰ ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਨਹੀਂ ਹੁੰਦੀ। ਦਰਅਸਲ, ਕਣਕ ਨੂੰ ਕਾਫੀ ਰਿਫਾਈਨ ਕਰ ਕੇ ਇਸ ਦਾ ਆਟਾ ਪੀਸਿਆ ਜਾਂਦਾ ਹੈ। ਇਸ ਕਾਰਨ ਇਸ ਵਿਚ ਮੌਜੂਦ ਪੋਸ਼ਕ ਤੱਤ ਘਟ ਜਾਂਦੇ ਹਨ। ਕਣਕ ਦੀ ਜਗ੍ਹਾ ਤੁਸੀਂ ਬਾਜਰੇ ਦੀ ਰੋਟੀ (Bajre Ki Roti Benefits) ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਬਾਜਰੇ ਦੀ ਰੋਟੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਆਓ ਜਾਣੀਏ ਕਿ ਕਣਕ ਦੇ ਆਟੇ ਨੂੰ ਬਾਜਰੇ ਨਾਲ ਬਦਲਣ ਨਾਲ ਤੁਹਾਡੀ ਸਿਹਤ ਨੂੰ ਕੀ-ਕੀ ਫਾਇਦੇ ਮਿਲ ਸਕਦੇ ਹਨ।
ਪੋਸ਼ਕ ਤੱਤਾਂ ਨਾਲ ਭਰਪੂਰ
ਬਾਜਰਾ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਤੇ ਵਿਟਾਮਿਨ-ਬੀ ਕੰਪਲੈਕਸ ਦਾ ਬਿਹਤਰੀਨ ਸਰੋਤ ਹੈ। ਇਸ ਵਿਚ ਕਣਕ ਦੇ ਮੁਕਾਬਲੇ ਜ਼ਿਆਦਾ ਮਾਤਰਾ ‘ਚ ਮਿਨਰਲਸ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਬਾਜਰੇ ‘ਚ ਐਂਟੀਓਕਸੀਡੈਂਟਸ ਵੀ ਹੁੰਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡਿਕਲਸ ਤੋਂ ਬਚਾਉਂਦੇ ਹਨ।
ਡਾਇਬਿਟੀਜ਼ ਨੂੰ ਕੰਟਰੋਲ ਕਰਨ ‘ਚ ਮਦਦਗਾਰ
ਬਾਜਰੇ ਦਾ ਗਲਾਈਸੈਮਿਕ ਇੰਡੈਕਸ (GI) ਘੱਟ ਹੁੰਦਾ ਹੈ, ਜਿਸ ਕਾਰਨ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਕਣਕ ਦੀ ਰੋਟੀ ਦੀ ਤੁਲਨਾ ਵਿਚ ਬਾਜਰੇ ਦੀ ਰੋਟੀ ਹੌਲੀ-ਹੌਲੀ ਪਚਦੀ ਹੈ, ਜਿਸ ਨਾਲ ਸ਼ੂਗਰ ਲੈਵਲ ਅਚਾਨਕ ਨਹੀਂ ਵਧਦਾ। ਇਸ ਲਈ ਡਾਇਬਿਟੀਜ਼ ਦੇ ਮਰੀਜ਼ਾਂ ਲਈ ਬਾਜਰੇ ਦੀ ਰੋਟੀ ਇਕ ਬਿਹਤਰੀਨ ਬਦਲ ਹੈ।
ਵਜ਼ਨ ਘਟਾਉਣ ‘ਚ ਮਦਦਗਾਰ
ਜੇ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਬਾਜਰੇ ਦੀ ਰੋਟੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸ ਵਿਚ ਮੌਜੂਦ ਹਾਈ ਫਾਈਬਰ ਸਮੱਗਰੀ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦੀ ਹੈ, ਜਿਸ ਨਾਲ ਓਵਰਈਟਿੰਗ ਦੀ ਸਮੱਸਿਆ ਘਟਦੀ ਹੈ। ਨਾਲ ਹੀ, ਇਹ ਮੈਟਾਬੌਲਿਜ਼ਮ ਨੂੰ ਬੂਸਟ ਕਰ ਕੇ ਫੈਟ ਬਰਨ ‘ਚ ਵੀ ਮਦਦ ਕਰਦੀ ਹੈ।
ਪਾਚਨ ਤੰਤਰ ਨੂੰ ਦਰੁਸਤ ਰੱਖੇ
ਬਾਜਰੇ ‘ਚ ਡਾਇਟਰੀ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਪਾਚਨ ਪ੍ਰਕਿਰਿਆ ਨੂੰ ਸੁਧਾਰਨ ‘ਚ ਮਦਦ ਕਰਦਾ ਹੈ। ਇਹ ਕਬਜ਼, ਗੈਸ ਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਨਿਯਮਤ ਤੌਰ ‘ਤੇ ਬਾਜਰੇ ਦੀ ਰੋਟੀ ਖਾਣ ਨਾਲ ਅੰਤੜੀਆਂ ਸਿਹਤਮੰਦ ਰਹਿੰਦੀਆਂ ਹਨ ਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
Share this content:



Post Comment