Loading Now

ਜੁਲਾਈ ਮਹੀਨਾ ਖਤਮ ਹੋਣ ਤੋਂ ਪਹਿਲਾ ਲਾਂਚ ਹੋਣਗੇ ਇਹ 3 ਸ਼ਾਨਦਾਰ ਸਮਾਰਟਫੋਨ

ਜੁਲਾਈ ਮਹੀਨਾ ਖਤਮ ਹੋਣ ਤੋਂ ਪਹਿਲਾ ਲਾਂਚ ਹੋਣਗੇ ਇਹ 3 ਸ਼ਾਨਦਾਰ ਸਮਾਰਟਫੋਨ

ਹੈਦਰਾਬਾਦ, 22 ਜੁਲਾਈ – ਜੇਕਰ ਤੁਸੀਂ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਕਿ ਜੁਲਾਈ ਮਹੀਨਾ ਖਤਮ ਹੋਣ ਤੋਂ ਪਹਿਲਾ ਕਈ ਸਮਾਰਟਫੋਨ ਲਾਂਚ ਹੋਣਗੇ। ਭਾਰਤੀ ਫੋਨ ਕੰਪਨੀ ਲਾਵਾ 25 ਜੁਲਾਈ 2025 ਨੂੰ ਭਾਰਤ ਵਿੱਚ ਲਾਵਾ ਬਲੇਜ਼ ਡਰੈਗਨ ਲਾਂਚ ਕਰਨ ਜਾ ਰਹੀ ਹੈ। ਇਸੇ ਤਰ੍ਹਾਂ ਚੀਨੀ ਫੋਨ ਨਿਰਮਾਤਾ iQOO ਅਤੇ Realme ਵੀ 24 ਜੁਲਾਈ ਨੂੰ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨਗੇ। ਲਾਂਚ ਤੋਂ ਪਹਿਲਾਂ Realme ਨੇ ਆਉਣ ਵਾਲੀ Realme 15 ਸੀਰੀਜ਼ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ। ਇੱਥੋਂ ਤੱਕ ਕਿ iQOO ਅਤੇ Lava ਨੇ ਵੀ ਆਪਣੇ ਆਉਣ ਵਾਲੇ ਸਮਾਰਟਫੋਨਾਂ ਬਾਰੇ ਮੁੱਖ ਜਾਣਕਾਰੀ ਸਾਂਝੀ ਕੀਤੀ ਹੈ।

ਕਿਹੜੇ ਸਮਾਰਟਫੋਨ ਹੋਣਗੇ ਲਾਂਚ?

Realme 15 ਸੀਰੀਜ਼: Realme 15 ਸੀਰੀਜ਼ ਭਾਰਤ ਵਿੱਚ 24 ਜੁਲਾਈ 2025 ਨੂੰ ਲਾਂਚ ਕੀਤੀ ਜਾਵੇਗੀ। ਇਸ ਵਿੱਚ Realme 15 5G ਅਤੇ Realme 15 Pro 5G ਸਮਾਰਟਫੋਨ ਸ਼ਾਮਲ ਹਨ। ਕੰਪਨੀ ਨੇ ਅਧਿਕਾਰਤ ਤੌਰ ‘ਤੇ ਦੋਵਾਂ ਸਮਾਰਟਫੋਨਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ। ਦੋਵਾਂ ਡਿਵਾਈਸਾਂ ਵਿੱਚ 144Hz ਹਾਈਪਰਗਲੋ 4D ਕਰਵ+ ਡਿਸਪਲੇਅ ਮਿਲ ਸਕਦੀ ਹੈ, ਜੋ ਕਿ 6,500 ਨਿਟਸ ਪੀਕ ਬ੍ਰਾਈਟਨੈੱਸ ਅਤੇ ਕਾਰਨਿੰਗ ਗੋਰਿਲਾ ਗਲਾਸ ਸੁਰੱਖਿਆ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ ‘ਤੇ ਫੋਨ ਵਿੱਚ MediaTek Dimensity 7300+ ਚਿੱਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਵਿੱਚ 50MP ਡਿਊਲ ਰੀਅਰ ਕੈਮਰਾ ਸੈੱਟਅੱਪ ਮਿਲ ਸਕਦਾ ਹੈ। ਇਹ ਫੋਨ ਸਿਲਕ ਪਿੰਕ, ਵੈਲਵੇਟ ਗ੍ਰੀਨ ਅਤੇ ਫਲੋਇੰਗ ਸਿਲਵਰ ਕਲਰ ਆਪਸ਼ਨਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੂਜੇ ਪਾਸੇ Realme 15 Pro 5G ਵਿੱਚ ਸਨੈਪਡ੍ਰੈਗਨ 7 Gen 4 SoC ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਵਿੱਚ 50MP ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਦਿੱਤਾ ਜਾਵੇਗਾ ਅਤੇ ਇਹ ਫੋਨ ਫਲੋਇੰਗ ਸਿਲਵਰ, ਸਿਲਕ ਪਰਪਲ ਅਤੇ ਵੈਲਵੇਟ ਗ੍ਰੀਨ ਕਲਰ ਆਪਸ਼ਨਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੋਵੇਂ ਡਿਵਾਈਸ ਰੀਅਰ ਕੈਮਰੇ ਰਾਹੀਂ 4K ਵੀਡੀਓ ਕੈਪਚਰ ਕਰਨ ਦੇ ਯੋਗ ਹੋਣਗੇ ਅਤੇ AI ਪਾਰਟੀ ਮੋਡ, AI ਮੈਜਿਕਗਲੋ 2.0 ਅਤੇ AI ਐਡਿਟ ਜਿਨੀ ਵਰਗੀਆਂ AI ਵਿਸ਼ੇਸ਼ਤਾਵਾਂ ਨਾਲ ਲੈਸ ਹੋਣਗੇ। ਇਸ ਸੀਰੀਜ਼ ਵਿੱਚ 80W ਫਾਸਟ ਵਾਇਰਡ ਚਾਰਜਿੰਗ ਸਪੋਰਟ ਦੇ ਨਾਲ 7,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਧੂੜ ਅਤੇ ਪਾਣੀ ਪ੍ਰਤੀਰੋਧ ਲਈ IP69 ਰੇਟਿੰਗ ਵੀ ਹੋਵੇਗੀ। ਲਾਂਚ ਤੋਂ ਬਾਅਦ ਇਹ ਸੀਰੀਜ਼ ਫਲਿੱਪਕਾਰਟ ਅਤੇ ਰੀਅਲਮੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਖਰੀਦ ਲਈ ਉਪਲਬਧ ਹੋਵੇਗੀ।

iQOO Z10R: iQOO Z10R ਸਮਾਰਟਫੋਨ ਭਾਰਤ ਵਿੱਚ 24 ਜੁਲਾਈ 2025 ਨੂੰ ਲਾਂਚ ਹੋਵੇਗਾ। ਇਸ ਵਿੱਚ 120Hz 3D-ਕਰਵਡ AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਇੱਕ MediaTek Dimensity 7400 ਚਿੱਪਸੈੱਟ ਦੁਆਰਾ ਸੰਚਾਲਿਤ ਹੋਵੇਗਾ ਜਿਸਦਾ ਕੰਪਨੀ ਦੁਆਰਾ ਦਾਅਵਾ ਕੀਤਾ ਗਿਆ AnTuTu ਸਕੋਰ 7,50,000 ਤੋਂ ਵੱਧ ਹੈ। ਇਸਨੂੰ 12GB ਰੈਮ ਅਤੇ 256GB ਸਟੋਰੇਜ ਨਾਲ ਜੋੜਿਆ ਜਾਵੇਗਾ। ਡਿਵਾਈਸ ਵਿੱਚ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਅਤੇ 4K ਵੀਡੀਓ ਰਿਕਾਰਡਿੰਗ ਦੇ ਨਾਲ ਇੱਕ Sony IMX882 ਮੁੱਖ ਰੀਅਰ ਕੈਮਰਾ ਮਿਲ ਸਕਦਾ ਹੈ। ਇਸ ਵਿੱਚ ਇੱਕ 32MP ਫਰੰਟ-ਫੇਸਿੰਗ ਕੈਮਰਾ ਹੋਵੇਗਾ ਜੋ 4K ਵੀਡੀਓ ਰਿਕਾਰਡ ਕਰਨ ਦੇ ਸਮਰੱਥ ਹੋਵੇਗਾ। ਆਉਣ ਵਾਲਾ iQOO Z10R ਐਂਡਰਾਇਡ 15 ‘ਤੇ ਆਧਾਰਿਤ FuntouchOS 15 ‘ਤੇ ਚੱਲੇਗਾ। ਇਸ ਵਿੱਚ AI ਨੋਟ ਅਸਿਸਟ, ਸਰਕਲ ਟੂ ਸਰਚ, AI ਸਕ੍ਰੀਨ ਟ੍ਰਾਂਸਲੇਸ਼ਨ ਅਤੇ ਹੋਰ ਬਹੁਤ ਸਾਰੀਆਂ AI ਵਿਸ਼ੇਸ਼ਤਾਵਾਂ ਹੋਣਗੀਆਂ। ਕੰਪਨੀ ਦੇ ਦਾਅਵਿਆਂ ਅਨੁਸਾਰ iQOO Z10R ਐਕੁਆਮਰੀਨ ਅਤੇ ਮੂਨਸਟੋਨ ਰੰਗਾਂ ਵਿੱਚ ਉਪਲਬਧ ਹੋਵੇਗਾ ਅਤੇ ਇਸਦੀ ਕੀਮਤ 20,000 ਰੁਪਏ ਤੋਂ ਘੱਟ ਹੋਵੇਗੀ।

Lava Blaze Dragon: Lava Blaze Dragon ਸਮਾਰਟਫੋਨ ਭਾਰਤ ਵਿੱਚ 25 ਜੁਲਾਈ 2025 ਨੂੰ ਦੁਪਹਿਰ 12:00 ਵਜੇ ਲਾਂਚ ਹੋਵੇਗਾ। ਲਾਂਚ ਤੋਂ ਬਾਅਦ ਇਹ ਡਿਵਾਈਸ ਐਮਾਜ਼ਾਨ ਰਾਹੀਂ ਖਰੀਦ ਲਈ ਉਪਲਬਧ ਹੋਵੇਗੀ।

Share this content:

Post Comment