Loading Now

ਜਿਲ੍ਹਾ ਫਰੀਦਕੋਟ ਵਿਖੇ  “ਬੇਟੀ ਬਚਾਓ ਬੇਟੀ ਪੜ੍ਹਾਓ ” ਸਕੀਮ ਅਧੀਨ “ਧੀ ਅਣਮੁੱਲੀ ਦਾਤ” ਦਿਵਸ ਮਨਾਇਆ ਗਿਆ

ਜਿਲ੍ਹਾ ਫਰੀਦਕੋਟ ਵਿਖੇ  “ਬੇਟੀ ਬਚਾਓ ਬੇਟੀ ਪੜ੍ਹਾਓ ” ਸਕੀਮ ਅਧੀਨ “ਧੀ ਅਣਮੁੱਲੀ ਦਾਤ” ਦਿਵਸ ਮਨਾਇਆ ਗਿਆ

ਫਰੀਦਕੋਟ, 29 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਅਤੇ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਦੇ ਉਪਰਾਲੇ ਸਦਕਾ ᾿ਬੇਟੀ ਬਚਾਓ ਬੇਟੀ ਪੜ੍ਹਾਓ᾿  ਦੇ ਤਹਿਤ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਧੀਨ ਵਿਸ਼ੇਸ਼ ਪਹਿਲਕਦਮੀ ਕੀਤੀ ਗਈ । ਇਸ ਸਬੰਧੀ “ਧੀ ਅਣਮੁੱਲੀ  ਦਾਤ” ਰਾਹੀਂ ਨਵਜੰਮੀਆਂ ਬੱਚੀਆਂ ਦੇ ਜਨਮ ਦਾ ਜਸ਼ਨ ਮਨਾਉਣ ਦਾ ਉਪਰਾਲਾ ਕੀਤਾ ਗਿਆ।
pic-4-1 ਜਿਲ੍ਹਾ ਫਰੀਦਕੋਟ ਵਿਖੇ  "ਬੇਟੀ ਬਚਾਓ ਬੇਟੀ ਪੜ੍ਹਾਓ " ਸਕੀਮ ਅਧੀਨ "ਧੀ ਅਣਮੁੱਲੀ ਦਾਤ" ਦਿਵਸ ਮਨਾਇਆ ਗਿਆ
ਨਵਜਨਮੀਆਂ ਬੱਚੀਆਂ ਦੇ ਪੈਰਾਂ ਦੇ ਨਿਸ਼ਾਨ ਲੈ ਕੇ ਛਪਵਾਏ  ਗਏ ਅਤੇ ਲੈਮੀਨੇਟ ਕਰਕੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਤੋਹਫੇ ਵਜੋਂ ਦਿੱਤੇ ਗਏ। ਇਸ ਮੌਕੇ ਮੈਡਮ ਰਤਨਦੀਪ ਸੰਧੂ ਨੇ ਦੱਸਿਆ ਕਿ ਦਫ਼ਤਰ ਜਿਲ੍ਹਾ ਪ੍ਰੋਗਰਾਮ ਅਫਸਰ ਅਧੀਨ ਆਉਦੇ ਸੁਪਰਵਾਈਜਰਾਂ ਅਤੇ ਆਂਗਣਵਾੜੀ ਵਰਕਰਾਂ ਦੁਆਰਾ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਧੀਆਂ ਅਤੇ ਪੁੱਤਾ ਨੂੰ ਬਰਾਬਰ ਅਧਿਕਾਰ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਵਜੰਮੀਆਂ ਬੱਚੀਆਂ ਦੇ ਜਨਮ ਤੇ ਪਿੰਡਾਂ ਵਿੱਚ ਮਠਿਆਈਆਂ ਵੰਡ ਕੇ, ਗਿੱਧਾ ਅਤੇ ਗੀਤ ਪੇਸ਼ ਕਰਕੇ ਅਤੇ ਬੱਚੀਆਂ ਦੇ ਘਰ ਦੇ ਬਾਹਰ ਸ਼ਰੀਂ ਬੰਨ੍ਹ ਕੇ ਵਿਸ਼ੇਸ਼ ਸਮਾਗਮ ਕਰਵਾਏ ਗਏ।
pic-5-1 ਜਿਲ੍ਹਾ ਫਰੀਦਕੋਟ ਵਿਖੇ  "ਬੇਟੀ ਬਚਾਓ ਬੇਟੀ ਪੜ੍ਹਾਓ " ਸਕੀਮ ਅਧੀਨ "ਧੀ ਅਣਮੁੱਲੀ ਦਾਤ" ਦਿਵਸ ਮਨਾਇਆ ਗਿਆ
ਨਵਜੰਮੀਆਂ ਬੱਚੀਆਂ ਨੂੰ  ਬੇਬੀ ਕੰਬਲ ਅਤੇ ਬੇਬੀ ਸੂਟ ਵੀ ਵੰਡੇ ਗਏ ਅਤੇ ਇਸ ਸਬੰਧੀ ਲੋਕਾਂ ਨੂੰ ਜਾਗੂਰਕ ਕੀਤਾ ਗਿਆ ਕਿ ਧੀਆਂ ਨੂੰ ਬਰਾਬਰੀ ਦੇ ਮੌਕੇ, ਸਿੱਖਿਆ ਅਤੇ ਸੁਰੱਖਿਆ ਦੇਣਾ ਸਾਡਾ ਨੈਤਿਕ ਫਰਜ ਹੈ ਅਤੇ ਇਸ ਦਿਸ਼ਾ ਵਿੱਚ ਹਰ ਵਰਗ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਮਾਪਿਆਂ ਨੂੰ ᾿ਬੇਟੀ ਬਚਾਓ ਬੇਟੀ ਪੜ੍ਹਾਓ᾿ ਦੀ ਸੋਚ ਨੂੰ ਅਪਣਾਉਣ ਅਤੇ ਧੀਆਂ ਦੇ ਸੁਨਹਿਰੀ ਭਵਿੱਖ ਲਈ ਅੱਗੇ ਆਉਣ ਦੀ ਅਪੀਲ ਕੀਤੀ।

Share this content:

Post Comment