ਜਿਨਸੀ ਸੋਸ਼ਣ ਮਾਮਲੇ ‘ਚ ਕੈਨੇਡਾ ਦੇ ਪੰਜ ਸਾਬਕਾ ਹਾਕੀ ਖਿਡਾਰੀ ਬਰੀ
ਕੈਨੇਡਾ, 26 ਜੁਲਾਈ – ਯੌਨ ਸ਼ੋਸ਼ਣ ਮਾਮਲੇ ’ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੈਸ਼ਨਲ ਹਾਕੀ ਲੀਗ ਨਾਲ ਸੰਬੰਧਿਤ ਪੰਜ ਸਾਬਕਾ ਹਾਕੀ ਖਿਡਾਰੀਆਂ ਨੂੰ ਅਦਾਲਤ ਵਲੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ 2018 ’ਚ ਓਂਟਾਰੀਓ ’ਚ ਵਾਪਰੀ ਇਕ ਘਟਨਾ ’ਚ ਇਕ ਔਰਤ ਵਲੋਂ ਉਕਤ ਖਿਡਾਰੀਆਂ ’ਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਮਗਰੋਂ ਅਦਾਲਤ ’ਚ ਪੁੱਜੇ ਇਸ ਮਾਮਲੇ ਦੌਰਾਨ ਮਾਨਯੋਗ ਅਦਾਲਤ ਵਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰਦਿਆਂ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ। ਇਸ ਦੌਰਾਨ ਸਬੂਤਾਂ ਦੀ ਘਾਟ ਕਾਰਨ ਉਕਤ ਪੰਜਾਂ ਖਿਡਾਰੀਆਂ ਨੂੰ ਬਰੀ ਕਰ ਦਿਤਾ ਗਿਆ।
Share this content:



Post Comment