Loading Now

ਜ਼ਮੀਨ ਐਕਵਾਇਰ ਲਈ ਨੋਟੀਫਿਕੇਸ਼ਨ ਦੀ ਮਿਆਦ ‘ਚ 6 ਮਹੀਨੇ ਦਾ ਵਾਧਾ

ਜ਼ਮੀਨ ਐਕਵਾਇਰ ਲਈ ਨੋਟੀਫਿਕੇਸ਼ਨ ਦੀ ਮਿਆਦ ‘ਚ 6 ਮਹੀਨੇ ਦਾ ਵਾਧਾ

ਚੰਡੀਗੜ੍ਹ, 27 ਜੁਲਾਈ – ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪ੍ਰਸਤਾਵਿਤ ਅਰਨਿਆਲਾ ਡੈਮ ਪ੍ਰੋਜੈਕਟ ਨਾਲ ਜੁੜੀ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਸਰਕਾਰ ਨੇ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਵਾਸਤੇ ਧਾਰਾ 11 ਤਹਿਤ ਪ੍ਰਾਰੰਭਿਕ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਆਦ ਨੂੰ 6 ਮਹੀਨਿਆਂ ਲਈ ਹੋਰ ਵਧਾ ਦਿੱਤਾ ਹੈ। ਹੁਣ ਇਹ ਵਾਧਾ 08 ਦਸੰਬਰ 2026 ਤੋਂ ਬਾਅਦ ਤੱਕ ਲਾਗੂ ਰਹੇਗਾ। ਸਰਕਾਰੀ ਆਦੇਸ਼ ਮੁਤਾਬਕ, ਪ੍ਰਬੰਧਕੀ ਕਾਰਨਾਂ ਕਰਕੇ ਨਿਰਧਾਰਤ ਸਮੇਂ ਅੰਦਰ ਧਾਰਾ 11 ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾ ਸਕੀ ਸੀ, ਜਿਸ ਤੋਂ ਬਾਅਦ ਧਾਰਾ 14 ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸਮਾਂ ਵਧਾਇਆ ਗਿਆ ਹੈ।

Share this content:

Post Comment