ਜਮਹੂਰੀ ਅਧਿਕਾਰ ਸਭਾ ਵਲੋਂ ਪੱਤਰਕਾਰਾਂ ਤੋਂ ਪੁਲਿਸ ਵੱਲੋਂ ਜਬਰੀ ਕੀਤੀ ਜਾ ਰਹੀ ਪੁੱਛ ਗਿੱਛ ਦੀ ਨਿਖੇਧੀ
ਬਠਿੰਡਾ, 19 ਜੂਨ (ਏ.ਡੀ.ਪੀ.ਨਿਊਜ਼) – ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਲੋਕ ਪੱਖੀ ਪੱਤਰਕਾਰਾਂ ਤੋਂ ਪੁਲਿਸ ਵੱਲੋਂ ਕੀਤੀ ਜਾ ਰਹੀ ਜਬਰੀ ਪੁੱਛਗਿੱਛ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪ੍ਰਿੰਸੀਪਲ ਬੱਗਾ ਸਿੰਘ ਜਿਲਾ ਪ੍ਰਧਾਨ, ਅਵਤਾਰ ਸਿੰਘ ਕਾਰਜਕਾਰੀ ਸਕੱਤਰ ਅਤੇ ਡਾ.ਅਜੀਤਪਾਲ ਸਿੰਘ ਪ੍ਰੈਸ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਪਸ਼ਟ ਦਸਣਾ ਕਰਨਾ ਚਾਹੀਦਾ ਕਿ ਇਹ ਪੁੱਛ ਗਿੱਛ ਕਿਉਂ ਹੋ ਰਹੀ ਹੈ ਕਿਉਂਕਿ ਪੁੱਛ ਗਿੱਛ ਦੌਰਾਨ ਉਹੀ ਸਵਾਲ ਜੋ 2023 ਦੇ ਵਿੱਚ ਪੁੱਛੇ ਗਏ,ਉਹੀ ਹੁਣ ਮਿੰਟੂ ਗੁਰੂਸਰੀਆ, ਸੁਖਵਿੰਦਰ ਸਿੱਧੂ, ਮਨਿੰਦਰ ਲੋਕ ਆਵਾਜ,ਬਖਸ਼ੀਸ਼ ਆਜਾਦ, ਸੰਦੀਪ ਤੇ ਗੁਰਪ੍ਰੀਤ ਖੁੱਡੀ ਕਲਾਂ ਤੋਂ ਪੁੱਛੇ ਜਾ ਰਹੇ ਜੋ ਅਸਿੱਧੇ ਤੌਰ ਤੇ ਇਹ ਕਹਿਣ ਦੀ ਕੋਸ਼ਿਸ਼ ਹੈ ਵੀ ਤੁਸੀਂ ਚੁੱਪ ਰਹੋ ਨਹੀਂ ਤੁਹਾਡੇ ਤੇ ਕੋਈ ਕੇਸ ਪਾ ਕੇ ਤੁਹਾਨੂੰ ਜੇਹਲ ਭੇਜ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਈ ਪੱਤਰਕਾਰਾਂ ਨੂੰ ਫੋਨ ਕਰਕੇ ਤੇ ਕਈਆਂ ਨੂੰ ਅਧਿਕਾਰੀ ਆਪਣੇ ਕੋਲ ਸੱਦ ਕੇ ਸਵਾਲ ਜਵਾਬ ਪੁੱਛ ਰਹੇ ਹਨ ਅਤੇ ਡੋਜੀਅਰ ਤਿਆਰ ਕੀਤੇ ਜਾ ਰਹੇ ਹਨ l ਸਭਾ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਇਹਨਾਂ ਪੱਤਰਕਾਰਾਂ ਦੇ ਨਾਲ ਹੈ ਕਿਉਂਕਿ ਇਹ ਪੈ੍ਸ ਦੀ ਜੁਬਾਨਬੰਦੀ ਕਰਨ ਦੀ ਕੋਸ਼ਿਸ਼ ਹੈ ਜਿਸ ਦਾ ਸਿੱਟਾ ਲੋਕਾਂ ਦੇ ਜਾਣਕਾਰੀ ਦੇ ਹੱਕ ਦੀ ਉਲੰਘਣਾ ਚ ਨਿਕਲਦਾ ਹੈ l ਸਭਾ ਜਮਹੂਰੀ ਤੇ ਸੰਘਰਸਸ਼ੀਲ ਹਲਕਿਆਂ ਨੂੰ ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦੀ ਹੈ l
Share this content:


Post Comment