Loading Now

ਜਨਮੇਜਾ ਜੌਹਲ ਦਾ ਖਾਸ ਫ਼ੀਚਰ “ਸ਼ੀਸ਼ਾ”/ਸ਼ੀਸ਼ਾ 01 ਝੂਠ ਬੋਲਣਾ

ਜਨਮੇਜਾ ਜੌਹਲ ਦਾ ਖਾਸ ਫ਼ੀਚਰ “ਸ਼ੀਸ਼ਾ”/ਸ਼ੀਸ਼ਾ 01 ਝੂਠ ਬੋਲਣਾ

ਦੁਨੀਆਂ ਦੇ ਵਿੱਚ ਕੋਈ ਵੀ ਬੰਦਾ ਝੂਠ ਬੋਲ ਕੇ ਖੁਸ਼ ਨਹੀਂ ਹੈ ਪਰ ਉਹ ਝੂਠ ਬੋਲਦਾ ਹੈ ਉਸ ਦਾ ਮੂਲ ਕਾਰਨ ਤੁਸੀਂ ਆਪ ਹੀ ਹੁੰਦੇ ਹੋ ਤੁਸੀਂ ਕੁਝ ਇਹੋ ਜਿਹੀਆਂ ਆਦਤਾਂ ਦੇ ਵਿੱਚ ਜਾਂ ਅਲਾਮਤਾਂ ਦੇ ਵਿੱਚ ਹੁੰਦੇ ਹੋ ਕਿ ਦੂਸਰਾ ਬੰਦਾ ਤੁਹਾਡੇ ਨਾਲ ਝੂਠ ਬੋਲਦਾ ਹੈ ਇਸ ਦਾ ਮੂਲ ਕਾਰਨ ਹੁੰਦਾ ਹੈ ਕਿ ਤੁਸੀਂ ਉਸਦੇ ਵਿਸ਼ਵਾਸ ਪਾਤਰ ਨਹੀਂ ਹੋ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਜੇ ਉਸਨੇ ਸੱਚ ਬੋਲਿਆ ਤਾਂ ਤੁਸੀਂ ਉਸ ਨਾਲ ਧੱਕਾ ਕਰ ਸਕਦੇ ਹੋ ਕਪਟ ਕਰ ਸਕਦੇ ਹੋ ਤੁਸੀਂ ਉਸ ਨੂੰ ਨੀਵਾਂ ਦਿਖਾ ਸਕਦੇ ਹੋ ਤੁਸੀਂ ਉਸ ਦਾ ਸੱਚ ਸੁਣ ਕੇ ਇਹੋ ਜਿਹੇ ਕੰਮ ਕਰ ਸਕਦੇ ਹੋ ਜਿਸ ਦੇ ਨਾਲ ਉਸਦਾ ਨੁਕਸਾਨ ਹੋਵੇ ਜਾਂ ਉਹ ਬੰਦਾ ਬੇਜਤੀ ਮਹਿਸੂਸ ਕਰੇ ਇਸ ਲਈ ਉਹ ਤੁਹਾਡੇ ਨਾਲ ਸੱਚ ਬੋਲਣ ਤੋਂ ਗੁਰੇਜ ਕਰੇਗਾ ਅਸਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਨੂੰ ਪਤਾ ਲੱਗੇ ਕਿ ਕੋਈ ਬੰਦਾ ਤੁਹਾਡੇ ਨਾਲ ਝੂਠ ਬੋਲਦਾ ਹੈ ਤਾਂ ਤੁਸੀਂ ਆਪਣੇ ਅੰਦਰ ਹੀ ਝਾਤੀ ਮਾਰੋ ਆਪਣੇ ਆਪ ਬਾਰੇ ਸੋਚੋ ਕਿ ਮੇਰੇ ਚ ਉਹ ਕੀ ਨੁਕਸ ਹੈ ਜਿਸ ਕਰਕੇ ਉਹ ਬੰਦਾ ਮੇਰੇ ਨਾਲ ਸੱਚ ਨਹੀਂ ਬੋਲ ਰਿਹਾ ਮੇਰੀ ਕਿਹੜੀ ਉਹ ਆਦਤ ਹੈ ਜਿਸ ਕਰਕੇ ਉਹ ਮੇਰੇ ਨਾਲ ਝੂਠ ਬੋਲ ਰਿਹਾ ਹੈ ਮੁੱਦਾ ਇਹ ਹੈ ਕਿ ਨਫਰਤ ਝੂਠ ਬੋਲਣ ਵਾਲੇ ਨਾਲ ਨਾ ਕਰੋ ਕਿਉਂਕਿ ਉਹ ਕਸੂਰਵਾਰ ਨਹੀਂ ਹੈ ਕਸੂਰਵਾਰ ਤੁਸੀਂ ਖੁਦ ਹੋ ਤੁਸੀਂ ਉਸ ਤੋਂ ਤੁਸੀਂ ਉਸਨੂੰ ਇਸ ਹਾਲਾਤ ਦੇ ਵਿੱਚ ਲਿਆਂਦਾ ਹੈ ਕਿ ਉਹ ਤੁਹਾਡੇ ਨਾਲ ਝੂਠ ਬੋਲਣ ਲਈ ਮਜਬੂਰ ਹੈ ਫਿਰ ਕਹਿਨਾ ਆਪਣੇ ਅੰਦਰ ਝਾਤੀ ਮਾਰੋ ਤੇ ਆਪਣੇ ਆਪ ਨੂੰ ਝੂਠ ਬੁਲਵਾਉਣ ਵਾਲਾ ਨਾ ਬਣਾਓ ਝੂਠ ਬੋਲਣ ਵਾਲੇ ਦਾ ਕਸੂਰ ਨਾ ਕੱਢੋ ਆਪਣੇ ਆਪ ਨੂੰ ਦੇਖੋ ਤੇ ਵਿਚਾਰੋ

Janmeja-Singh-Johal-1 ਜਨਮੇਜਾ ਜੌਹਲ ਦਾ ਖਾਸ ਫ਼ੀਚਰ "ਸ਼ੀਸ਼ਾ"/ਸ਼ੀਸ਼ਾ 01 ਝੂਠ ਬੋਲਣਾ

-ਜਨਮੇਜਾ ਸਿੰਘ ਜੌਹਲ

Share this content:

Post Comment