Loading Now

ਜਥੇਦਾਰ ਗੜਗੱਜ ਨੇ CM ਮਾਨ ਨੂੰ ਦਿੱਤਾ ਕਰੜਾ ਜਵਾਬ

ਜਥੇਦਾਰ ਗੜਗੱਜ ਨੇ CM ਮਾਨ ਨੂੰ ਦਿੱਤਾ ਕਰੜਾ ਜਵਾਬ

ਅੰਮ੍ਰਿਤਸਰ/ਚੰਡੀਗੜ੍ਹ, 21 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਅਤੇ ਮਰਿਆਦਾ ‘ਤੇ ਸਵਾਲ ਚੁੱਕੇ ਗਏ ਸਨ। ਦੱਸ ਦੇਈਏ ਕਿ ਅੱਜ ਇਨ੍ਹਾਂ ਸਵਾਲਾਂ ਦਾ ਜਵਾਬ ਜਥੇਦਾਰ ਗੜਗੱਜ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਕੇਵਲ ਪੰਥ ਪ੍ਰਤੀ ਜਵਾਬਦੇਹ ਹਨ, ਨਾ ਕਿ ਮੁੱਖ ਮੰਤਰੀ ਪ੍ਰਤੀ।

ਕੀ ਕਿਹਾ ਸੀ CM ਮਾਨ ਨੇ?

ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ CM ਭਗਵੰਤ ਮਾਨ ਨੇ ਜਥੇਦਾਰ ਗੜਗੱਜ ‘ਤੇ ਤੰਜ ਕੱਸਦਿਆਂ ਕਿਹਾ ਸੀ ਕਿ “ਹੁਣ ਉਹ ਲੋਕ ਸਾਨੂੰ ਮਰਿਆਦਾ ਦਾ ਪਾਠ ਪੜ੍ਹਾਉਣਗੇ, ਜਿਨ੍ਹਾਂ ਦੀ ਖੁਦ ਦੀ ਨਿਯੁਕਤੀ ਵੇਲੇ ਸਾਰੀਆਂ ਮਰਿਆਦਾਵਾਂ ਭੰਗ ਕਰ ਦਿੱਤੀਆਂ ਗਈਆਂ ਸਨ?” ਮਾਨ ਨੇ ਸਵਾਲ ਚੁੱਕਿਆ ਸੀ ਕਿ ਜਦੋਂ ਤੜਕੇ 2 ਵਜੇ ਉਨ੍ਹਾਂ ਦੀ ਦਸਤਾਰਬੰਦੀ ਕੀਤੀ ਗਈ ਸੀ, ਉਦੋਂ ਮਰਿਆਦਾ ਕਿੱਥੇ ਸੀ? ਇਸੇ ਬਿਆਨ ਤੋਂ ਬਾਅਦ ਹੁਣ ਜਥੇਦਾਰ ਨੇ ਇਹ ਤਿੱਖਾ ਪਲਟਵਾਰ ਕੀਤਾ ਹੈ।

Share this content:

Post Comment