ਛੱਤਬੀੜ ਚਿੜੀਆਘਰ ‘ਚ ਈ ਵਾਹਨਾਂ ਨੂੰ ਲੱਗੀ ਅੱਗ
ਬਨੂੜ, 28 ਅਕਤੂਬਰ – ਪੰਜਾਬ ਦੇ ਸ਼ਹਿਰ ਬਨੂੜ ਵਿਖੇ ਬਣੇ ਚਿੜੀਆਘਰ ਵਿਚ ਸੈਲਾਨੀਆਂ ਨੂੰ ਘੁਮਾਉਣ ਲਈ ਚਲਾਏ ਜਾਂਦੇ ਈ-ਵਾਹਨਾਂ ਨੂੰ ਬੀਤੇ ਦਿਨੀਂ ਦੁਪਹਿਰ ਨੂੰ ਅਚਾਨਕ ਹੀ ਅੱਗ ਲੱਗਣ (Fire) ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕਈ ਈ-ਵਾਹਨਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਸੂਚਨਾ ਮਿਲਣ `ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ `ਤੇ ਪਹੁੰਚੀ ਅਤੇ ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਅੱਗ `ਤੇ ਕਾਬੂ ਪਾਇਆ ।
ਅੱਗ ਲੱਗਣ ਦੀ ਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ
ਚਿੜੀਆਘਰ ਵਿਖੇ ਲੱਗੀ ਅੱਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਅੱਗ ਲੱਗਣ ਕਾਰਨ ਉਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ । ਪੁਲਸ ਅਤੇ ਫਾਇਰ ਵਿਭਾਗ (Fire Department) ਮਾਮਲੇ ਦੀ ਜਾਂਚ ਕਰ ਰਿਹਾ ਹੈ । ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੁਸਤੈਦੀ ਨਾਲ ਕੰਮ ਲੈਂਦਿਆਂ ਅੱਗ ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ ।
Share this content:



Post Comment