ਛੇਵੇਂ ਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਮੁਤਾਬਕ 2.59 ਦਾ ਗੁਣਾਕ ਜਨਵਰੀ 2016 ਤੋਂ ਲਾਗੂ ਕਰਕੇ ਪੈਨਸ਼ਨਾਂ ਸੋਧ ਕੇ ਬਕਾਇਆ ਦਿੱਤਾ ਜਾਵੇ : ਸੁਖਦੇਵ ਸਿੰਘ ਰਾਊਕੇ

*ਮਹਿੰਗਾਈ ਭੱਤਾ ਕੇਂਦਰ ਦੇ ਮੁਲਾਜਮਾਂ ਦੇ ਬਰਾਬਰ 58% ਕੀਤਾ ਜਾਵੇ*
*ਸਾਂਝਾ ਫਰੰਟ ਵਲੋੰ 12 ਅਕਤੂਬਰ ਨੂੰ ਪੰਜਾਬ ਦੇ ਮੰਤਰੀਆਂ ਨੂੰ ਸੌਪੇ ਜਾਣਗੇ ਮੰਗ/ਰੋਸ ਪੱਤਰ*
ਮੋਗਾ, 10 ਅਕਤੂਬਰ (ਏ.ਡੀ.ਪੀ ਨਿਊਜ਼) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਜਿਲ੍ਹਾ ਇਕਾਈ ਮੋਗਾ ਸਬ ਡਵੀਜਨਾਂ ਮੋਗਾ 1 ਅਤੇ 2 ਦੇ ਪੈਨਸ਼ਨਰ ਆਗੂਆਂ ਦੀ ਸਮੂਹਿਕ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਵਿਖੇ ਸੁਖਦੇਵ ਸਿੰਘ ਰਾਊਕੇ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਕਾਰਵਾਈ ਸਰਬਜੀਤ ਸਿੰਘ ਦਾਉਧਰ ਨੇ ਬਾਖੂਬੀ ਨਿਭਾਈ। ਮੀਟਿੰਗ ਦੀ ਸਮੁੱਚੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਸਾਬਕਾ ਡੀ. ਪੀ. ਆਰ ਓ ਗਿਆਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੁਆਰਾ ਬਣਾਈ ਕੈਬਨਿਟ ਸਬ ਕਮੇਟੀ ਨਾਲ ਮੁਲਾਜਮ ਪੈਨਸ਼ਨਰਜ ਸਾਂਝਾ ਫਰੰਟ ਦੀ 8 ਅਕਤੂਬਰ ਦੀ ਮੀਟਿੰਗ ਵਿੱਚ ਡੀ. ਏ ਸਬੰਧੀ ਅਤੇ 2.59 ਦਾ ਗੁਣਾਕ ਲਾਗੂ ਕਰਨ ਬਾਰੇ ਕੋਈ ਖਾਸ ਐਲਾਨ ਨਾ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਇਨਕਾਰ ਕਰਨ , ਬਾਕੀ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾਉਣ ਨੂੰ ਧੋਖਾ ਕਰਾਰ ਦਿੰਦਿਆਂ 12 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਮੰਤਰੀਆ ਨੂੰ ਮੰਗ/ ਰੋਜ ਪੱਤਰ ਅਤੇ ਨੋਟਿਸ ਦੇਣ ਦੇ ਪ੍ਰੋਗਰਾਮਾਂ ਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇਗਾ।
ਜਿਸ ਦੇ ਤਹਿਤ ਮੋਗਾ ਜਿਲ੍ਹੇ ਦੇ ਪੈਨਸ਼ਨਰ ਪੱਟੀ , ਲੁਧਿਆਣਾ ਅਤੇ ਸੰਗਰੂਰ ਵਿਖੇ ਮੰਤਰੀਆਂ ਦੇ ਘਰਾਂ ਵੱਲ ਮਾਰਚ ਵਿੱਚ ਜਾਏ ਕੋਟੇ ਅਨੁਸਾਰ ਸ਼ਮੂਲੀਅਤ ਕਰਨਗੇ। ਪ੍ਰੇਮ ਕੁਮਾਰ , ਬਲਬੀਰ ਸਿੰਘ , ਜਗਜੀਤ ਸਿੰਘ ਰਖਰਾ , ਦਰਸ਼ਨ ਸਿੰਘ ਮੱਲ੍ਹੀ , ਜੋਰਾਵਰ ਸਿੰਘ ਬੱਧਨੀ ਕਲਾਂ , ਕੇਹਰ ਸਿੰਘ ਕਿਸ਼ਨਪੁਰਾ ਮਨਜੀਤ ਸਿੰਘ , ਸੁਰਿੰਦਰ ਰਾਮ ਕੁੱਸਾ , ਬੁਲਾਰਿਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਲ. ਟੀ. ਏ ਫਾਰਮ ਭਰਨ ਅਤੇ ਮੈਂਬਰਸ਼ਿਪ ਮੁਹਿੰਮ ਦੇ ਨਾਲ ਹੜ੍ਹਪੀੜ੍ਹਤ ਫੰਡ ਇਕੱਤਰ ਕਰਨ ਦੀ ਮੁਹਿਮ ਸਫਲਤਾ ਪੂਰਬਕ ਚੱਲ ਰਹੀ ਹੈ। ਹੜ੍ਹਪੀੜਤ ਫੰਡ 15 ਅਕਤੂਬਰ ਤੱਕ ਜੋ ਆ ਜਾਵੇਗ 16 ਅਕਤੂਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਵਿੱਚ ਕਰਕੇ ਇਸ ਫੰਡ ਨੂੰ ਪੀੜਤ ਇਲਾਕਿਆਂ ਤੱਕ ਪੁੱਜਦਾ ਕਰਨ ਦਾ ਫੈਸਲਾ ਕਰ ਦਿੱਤਾ ਜਾਵੇਗਾ। 17 ਦਸੰਬਰ ਪੈਨਸ਼ਨਰ ਡੇ ਮਨਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਸਮੂਹ ਸਬ ਡਵੀਜਨ ਆਗੂਆਂ ਦੀ ਤਿਉਟੀ ਲਗਾ ਦਿੱਤੀ ਗਈ ਕਿ 70 ਸਾਲ ਦੇ ਅਪੰਗ , 8o ਅਤੇ 9੦ ਸਾਲ ਦੇ ਸਤਿਕਾਰ ਯੋਗ ਪੈਨਸ਼ਨਰਾਂ ਜੋ ਲਗਾਤਾਰ ਪੰਜ ਸਾਲ ਤੋਂ ਜਥੇਬੰਦੀ ਦੀ ਮੈਂਬਰ ਸ਼ਿਪ ਲੈ ਰਹੇ ਹੋਣ ਅਤੇ ਜਿੰਨਾਂ ਦੀ ਜਨਮ ਮਿਤੀ ਕਰਮਵਾਰ 1955 , 1945 , 1935 ਸਾਲਾਂ ਦੌਰਾਨ ਆਉਂਦੀ ਹੋਵੇ ਦੇ ਵੇਰਵੇ ਇਕੱਤਰ ਕਰ ਲਏ ਜਾਣ ।
ਜੇਕਰ ਉਹ ਪੰਜ ਸਾਲ ਮੈਂਬਰ ਨਾ ਰਹੇ ਹੋਣ ਤਾਂ ਉਹਨਾਂ ਤੋਂ ਪਿਛਲੇ ਪੰਜ ਸਾਲ ਦੀ ਮੈਂਬਰ ਸ਼ਿਪ ਦਾ ਇੱਕ ਹਜ਼ਾਰ ਰੁਪਇਆ ਲੈ ਕੇ ਉਹਨਾਂ ਦਾ ਨਾਮ ਸਨਮਾਨਿਤ ਸੂਚੀ ਵਿੱਚ ਦਰਜ ਕਰ ਲਿਆ ਜਾਵੇ। ਮੀਟਿੰਗ ਵਿੱਚ ਸਦੀਵੀ ਵਿਛੋੜੇ ਦੇ ਗਏ ਪੈਨਸ਼ਨਰਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ – ਮਾਸਟਰ ਜਰਨੈਲ ਸਿੰਘ ਉੱਗੋਕੇ , ਜਸਵੀਰ ਕੌਰ ਰਣਸੀਂਹ ਕਲਾਂ ਮਾ: ਰਾਮਾ ਨੰਦ ਸ਼ਰਮਾਂ ਧਰਮਕੋਟ , ਗੁਰਦੇਵ ਕੌਰ ਮਾਤਾ ਸ਼ਮਸ਼ੇਰ ਸਿੰਘ , ਰਣਜੀਤ ਕੌਰ ਧਰਮਪਤਨੀ ਪ੍ਰਿ. ਮੁਕੰਦ ਸਿੰਘ, ਚਾਣਾ ਸਿੰਘ ਨੱਥੋਕੇ, ਪਰਮਜੀਤ ਕੌਰ ਧਰਮ ਪਤਨੀ ਬਲਦੇਵ ਸਿੰਘ , ਉੱਘੇ ਗਾਇਕ ਰਾਜਵੀਰ ਜਵੰਦਾ , ਵਰਿੰਦਰ ਕੁਮਾਰ ਘੁੰਮਣ ਬਾਡੀ ਬਿਲਡਰ ਫਿਲਮ ਕਲਾਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਮੀਟਿੰਗ ਵਿੱਚ ਤੇਜਾ ਸਿੰਘ ਘੱਲ ਕਲਾਂ, ਵਿਰਸਾ ਸਿੰਘ , ਅਮਰ ਸਿੰਘ ਰਣੀਆ , ਬਲਵਿੰਦਰ ਸਿੰਘ ਗਿੱਲ , ਪ੍ਰੀਤਮ ਸਿੰਘ ਕੈਂਥ , ਗੁਰਮੇਲ ਸਿੰਘ ਦਾਉਧਰ , ਨਾਇਬ ਸਿੰਘ , ਰਾਮ ਜੀ ਦਾਸ , ਕਰਨੈਲ ਸਿੰਘ ਚੜਿੱਕ ਬਲਦੇਵ ਸਿੰਘ ਦੌਧਰ ਗਰਬੀ , ਅੰਮ੍ਰਿਤ ਲਾਲ , ਸ਼ਮਸ਼ੇਰ ਸਿੰਘ, ਮੇਹਰ ਸਿੰਘ ਮੋਗਾ, ਦੀਵਾਨ ਸਿੰਘ , ਜਸਪਾਲ ਸਿੰਘ ਮਾਣੂਕੇ , ਗੁਰਦੀਪ ਸਿੰਘ, ਸੁਖਮੰਦਰ ਸਿੰਘ , ਬਚਿੱਤਰ ਸਿੰਘ ਮਟਵਾਣੀ , ਨਿਰਮਲ ਸਿੰਘ ਜਸਵੰਤ ਸਿੰਘ, ਸ਼ਾਮ ਲਾਲ , ਜਗਦੀਪ ਸਿੰਘ , ਇੰਦਰਜੀਤ ਸਿੰਘ ਮੋਗਾ ‘ ਗਿੰਦਰ ਸਿੰਘ , ਜਰਨੈਲ ਸਿੰਘ ਮੋਗਾ ਸ਼ਾਮਲ ਹੋਏ ।
Share this content:



Post Comment