Loading Now

ਚੰਡੀਗੜ੍ਹ ਵਿੱਚ ਸੈਕਟਰ-11 ਦੇ ਮੈਡੀਕਲ ਸਟੋਰ ਦੇ ਮਾਲਿਕ ਦੇ ਕਤਲਕਾਂਡ ਦਾ ਮੁੱਖ ਮੁਲਜਮ ਸਪੇਨ ਤੋਂ ਗਿਰਫ਼ਤਾਰ

ਚੰਡੀਗੜ੍ਹ ਵਿੱਚ ਸੈਕਟਰ-11 ਦੇ ਮੈਡੀਕਲ ਸਟੋਰ ਦੇ ਮਾਲਿਕ ਦੇ ਕਤਲਕਾਂਡ ਦਾ ਮੁੱਖ ਮੁਲਜਮ ਸਪੇਨ ਤੋਂ ਗਿਰਫ਼ਤਾਰ

ਚੰਡੀਗੜ੍ਹ, 4 ਜੁਲਾਈ – ਚੰਡੀਗੜ੍ਹ ਦੇ ਸੈਕਟਰ 11 ਦੇ ਸ਼੍ਰੀ ਕੁਮਾਰ ਮੈਡੀਕਲ ਹਾਲ ਵਿੱਚ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਨੂੰ ਭਾਰਤੀ ਏਜੰਸੀਆਂ ਦੀ ਮਦਦ ਨਾਲ ਸਪੇਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲਡੀ ਢਿੱਲੋਂ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਤੋਂ ਕੰਮ ਕਰ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਿਕ ਉਸਨੂੰ ਜਲਦੀ ਹੀ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਸਦੇ ਆਉਣ ‘ਤੇ, ਚੰਡੀਗੜ੍ਹ ਪੁਲਿਸ ਉਸਨੂੰ ਸੈਕਟਰ-11 ਕਤਲ ਕੇਸ ਸੰਬੰਧੀ ਪੁੱਛਗਿੱਛ ਕਰਨ ਲਈ ਪ੍ਰੋਡਕਸ਼ਨ ਵਾਰੰਟ ‘ਤੇ ਹਿਰਾਸਤ ਵਿੱਚ ਲਵੇਗੀ। ਗੋਲਡੀ ਢਿੱਲੋਂ ਪਹਿਲਾਂ ਹੀ ਰਾਸ਼ਟਰੀ ਜਾਂਚ ਏਜੰਸੀ (NIA) ਲਈ ਇੱਕ ਲੋੜੀਂਦਾ ਦੋਸ਼ੀ ਹੈ; ਉਸਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਲੰਬੇ ਸਮੇਂ ਤੋਂ ਗੋਲਡੀ ਢਿੱਲੋਂ ਦੀ ਭਾਲ ਕਰ ਰਹੀਆਂ ਸਨ। ਰਾਜਪੁਰਾ ਦਾ ਰਹਿਣ ਵਾਲਾ ਗੋਲਡੀ ਢਿੱਲੋਂ ਸ਼ੁਰੂ ਵਿੱਚ ਹਮਲੇ, ਧਮਕੀਆਂ ਅਤੇ ਅਸਲਾ ਐਕਟ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਸ਼ਾਮਲ ਸੀ। ਬਾਅਦ ਵਿੱਚ, ਉਸਨੇ ਕਾਰੋਬਾਰੀਆਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ।

Share this content:

Post Comment