Loading Now

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕਾਂਗਰਸ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕਾਂਗਰਸ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ, 28 ਨਵੰਬਰ – 23 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚਐੱਸ ਲੱਕੀ ਵੱਲੋਂ ਜਾਰੀ ਸੂਚੀ ‘ਚ 30 ਵਾਰਡਾਂ ਦੇ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਪਾਰਟੀ ਨੇ ਇਸ ਵਾਰ ਕਈ ਮੌਜੂਦਾ ਕੌਂਸਲਰਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਮੌਜੂਦਾ ਕੌਂਸਲਰ ਜਸਬੀਰ ਸਿੰਘ ਬੰਟੀ ਸਮੇਤ ਕਈ ਕੌਂਸਲਰਾਂ ਨੂੰ ਮੁੜ ਟਿਕਟ ਨਹੀਂ ਦਿੱਤੀ ਗਈ ਹੈ। ਕਾਂਗਰਸ ਦੀ ਸੂਚੀ ‘ਚ ਅਨੁਸੂਚਿਤ ਜਾਤੀ, ਜਨਰਲ ਤੇ ਜਨਰਲ ਮਹਿਲਾ ਵਰਗ ਦੇ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਵਾਰਡ ਨੰਬਰ-1 ਤੋਂ ਮਲਕੀਤ ਸਿੰਘ, ਵਾਰਡ ਨੰਬਰ-2 ਤੋਂ ਅਮਨਦੀਪ ਕੌਰ ਨਿੱਝਰ, ਵਾਰਡ ਨੰਬਰ-4 ਤੋਂ ਸੰਗੀਤਾ ਕਾਗੜਾ ਅਤੇ ਵਾਰਡ ਨੰਬਰ-5 ਤੋਂ ਪ੍ਰਦੀਪ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਵਾਰਡ ਨੰਬਰ-6 ਤੋਂ ਸੁਰਜੀਤ ਸਿੰਘ ਢਿੱਲੋਂ, ਵਾਰਡ ਨੰਬਰ-7 ਤੋਂ ਮੁਕੇਸ਼ ਰਾਏ, ਵਾਰਡ ਨੰਬਰ-8 ਤੋਂ ਜੰਨਤ ਜਹਾਂ ਨੈਨਾ ਅਤੇ ਵਾਰਡ ਨੰਬਰ-9 ਤੋਂ ਸੁਮੇਰੀ ਲਾਲ ਪਾਰਚਾ ਨੂੰ ਟਿਕਟ ਦਿੱਤੀ ਗਈ ਹੈ। ਵਾਰਡ ਨੰਬਰ-10 ਤੋਂ ਰਣਜੀਤ ਸਿੰਘ, ਵਾਰਡ ਨੰਬਰ-11 ਤੋਂ ਕਮਲ ਬਰਾੜ, ਵਾਰਡ ਨੰਬਰ-12 ਤੋਂ ਸਚਿਨ ਗਲਾਵ, ਵਾਰਡ ਨੰਬਰ-13 ਤੋਂ ਨੰਦਿਤਾ ਹੁੱਡਾ, ਵਾਰਡ ਨੰਬਰ-14 ਤੋਂ ਕੁਲਦੀਪ ਕੁੱਕੀ, ਵਾਰਡ ਨੰਬਰ-15 ਤੋਂ ਲਵ ਕੁਮਾਰ ਅਤੇ ਵਾਰਡ ਨੰਬਰ-16 ਤੋਂ ਊਸ਼ਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Share this content:

Post Comment