Loading Now

ਚੰਡੀਗੜ੍ਹ ਦੇ ਸੈਕਟਰ 9 ਦੇ ਜਿਮ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ਼

ਚੰਡੀਗੜ੍ਹ ਦੇ ਸੈਕਟਰ 9 ਦੇ ਜਿਮ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ਼

ਚੰਡੀਗੜ੍ਹ, 18 ਮਾਰਚ – ਚੰਡੀਗੜ੍ਹ ਦੇ ਸੈਕਟਰ 9 ਵਿੱਚ ਬੁੱਧਵਾਰ ਨੂੰ ਇੱਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਜਿੰਮ ਤੋਂ ਨਿਕਲਣ ਤੋਂ ਬਾਅਦ ਆਪਣੀ ਸਕਾਰਪੀਓ ਕਾਰ ਵਿੱਚ ਬੈਠ ਰਿਹਾ ਸੀ, ਉਸੇ ਵੇਲ੍ਹੇ ਬਾਈਕ ਸਵਾਰ ਹਮਲਾਵਰਾਂ ਨੇ ਉਸ ‘ਤੇ ਅੰਨ੍ਹੇਵਾਹ ਅੱਠ ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਤੋਂ ਬਾਅਦ ਉਹ ਡਰਾਈਵਰ ਦੀ ਸੀਟ ‘ਤੇ ਡਿੱਗ ਪਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੇ ਸਾਥੀਆਂ ਨੇ ਤੁਰੰਤ ਉਸਨੂੰ ਸਕਾਰਪੀਓ ਵਿੱਚ ਪਾਇਆ ਅਤੇ ਪੀਜੀਆਈ ਲਈ ਰਵਾਨਾ ਹੋ ਗਏ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਉਸਦਾ ਬਹੁਤ ਸਾਰਾ ਖੂਨ ਵਹਿ ਗਿਆ ਸੀ, ਜਿਸ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਪਹੁੰਚੀ ਪੁਲਿਸ ਦੀ ਜਾਂਚ ਟੀਮ ਨੇ ਉੱਥੋਂ ਪੰਜ ਤੋਂ ਵੱਧ ਗੋਲੀਆਂ ਦੇ ਖਾਲੀ ਖੋਲ ਬਰਾਮਦ ਕੀਤੇ ਹਨ। ਤਕ ਨੌਜਵਾਨ ਦੀ ਪਛਾਣ ਚਰਨਪ੍ਰੀਤ ਵਜੋਂ ਹੋਈ ਹੈ, ਜੋ ਕਿ ਮੁੱਲਾਂਪੁਰ (ਨਿਊ ਚੰਡੀਗੜ੍ਹ) ਦਾ ਰਹਿਣਾ ਵਾਲਾ ਸੀ। ਚਰਨਪ੍ਰੀਤ ਦੀ ਉਮਰ 26 ਤੋਂ 27 ਸਾਲ ਦੱਸੀ ਜਾ ਰਹੀ ਹੈ। ਉਹ ਰੋਜ਼ਾਨਾ ਹੀ ਨਿਊ ਚੰਡੀਗੜ੍ਹ ਤੋਂ ਸੈਕਟਰ 9 ‘ਚ ਜਿੰਮ ‘ਚ ਆਉਂਦਾ ਸੀ। ਨੌਜਵਾਨ ਦਾ ਜਿੰਮ ਆਉਣ ਦਾ ਇੱਕ ਹੀ ਟਾਈਮ ਸੀ। ਅੱਜ ਜਦੋਂ ਉਹ ਜਿੰਮ ‘ਚ ਕਸਰਤ ਕਰਨ ਤੋਂ ਬਾਅਦ ਬਾਹਰ ਆਇਆ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

ਦੋਵੇਂ ਹਮਲਾਵਰ ਟੂ-ਵ੍ਹੀਲਰ ‘ਤੇ ਆਏ ਸਨ ਤੇ ਦੋਵਾਂ ਨੇ ਹੈਲਮੈਟ ਲਗਾਏ ਹੋਏ ਸਨ। ਹਮਲਾਵਰ ਘਾਤ ਲਗਾ ਕੇ ਬੈਠੇ ਹੋਏ ਸਨ ਤੇ ਜਿਵੇਂ ਹੀ ਨੌਜਵਾਨ ਜਿੰਮ ਬਾਹਰ ਆਇਆ ਤਾਂ ਉਸ ‘ਤੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ ਗਈ। ਨੌਜਵਾਨ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਕੱਲ੍ਹ ਪੰਜਾਬ ਯੂਨੀਵਰਸਿਟੀ ਦੇ ਬਾਹਰ ਹੋਈ ਸੀ ਫਾਈਰਿੰਗ ਇਸਤੋਂ ਪਹਿਲਾਂ ਬੀਤੇ ਦਿਨ ਪੰਜਾਬ ਯੂਨੀਵਰਸਿਟੀ (PU) ਦੇ ਅੰਦਰ ਸ਼ਰੇਆਮ ਗੋਲੀਬਾਰੀ ਹੋਈ। ਸ਼ਾਮ ਕਰੀਬ 5 ਵਜੇ ਵਾਪਰੀ ਇਸ ਘਟਨਾ ਦਾ ਮਕਸਦ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (SOPU) ਦੇ ਆਗੂ ਜਸ਼ਨਦੀਪ ਸਿੰਘ ਨੂੰ ਨਿਸ਼ਾਨਾ ਬਣਾਉਣਾ ਸੀ। ਹਾਲਾਂਕਿ ਜਸ਼ਨਦੀਪ ਇਸ ਘਟਨਾ ਵਿੱਚ ਵਾਲ-ਵਾਲ ਬੱਚ ਗਏ, ਪਰ ਬੰਬੀਹਾ ਗੈਂਗ ਨੇ ਇਸ ਫਾਈਰਿੰਗ ਦੀ ਜਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਇਸ ਵਾਰ ਤਾਂ ਉਹ ਬੱਚ ਗਿਆ ਪਰ ਅਗਲੀ ਵਾਰ ਨਹੀਂ ਬੱਚ ਸਕੇਗਾ।

Share this content:

Post Comment