Loading Now

ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ, ਫਰੀਦਕੋਟ ਵਿਖੇ ਸੋਲਰ ਸਿਸਟਮ ਦਾ ਕੀਤਾ ਉਦਘਾਟਨ 

ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ, ਫਰੀਦਕੋਟ ਵਿਖੇ ਸੋਲਰ ਸਿਸਟਮ ਦਾ ਕੀਤਾ ਉਦਘਾਟਨ 

ਫ਼ਰੀਦਕੋਟ 2 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ.ਗੁਰਤੇਜ ਸਿੰਘ ਖੋਸਾ ਵਲੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਫੰਡ ਵਿੱਚੋਂ ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ, ਫਰੀਦਕੋਟ ਵਿਖੇ 6 ਕਿਲੋਵਾਟ ਸੋਲਰ ਸਿਸਟਮ ਦਾ ਉਦਘਾਟਨ ਕੀਤਾ ਗਿਆ।
ਸ.ਖੋਸਾ ਨੇ ਕਿਹਾ ਕਿ ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮ੍ਰਿਤਕ ਦੇਹ ਦੀ ਸੰਭਾਲ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਅਜਿਹੀ ਸੰਸਥਾ ਲਈ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਸਥਾਪਿਤ ਕੀਤਾ ਗਿਆ ਇਹ ਸੋਲਰ ਸਿਸਟਮ ਸੰਸਥਾ ਦੇ ਕੰਮਕਾਜ ਵਿੱਚ ਸਹਾਇਕ ਹੋਵੇਗਾ।
1000101504 ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ, ਫਰੀਦਕੋਟ ਵਿਖੇ ਸੋਲਰ ਸਿਸਟਮ ਦਾ ਕੀਤਾ ਉਦਘਾਟਨ 
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਰਟੀ ਨਾਲ ਜੁੜੇ ਨੁਮਾਇੰਦੇ ਲੋਕ-ਹਿੱਤ ਦੇ ਕਾਰਜਾਂ ਨੂੰ ਪਹਿਲ ਦੇਣ ਲਈ ਲਗਾਤਾਰ ਯਤਨਸ਼ੀਲ ਹਨ। ਜ਼ਿਲ੍ਹਾ ਫਰੀਦਕੋਟ ਵਿੱਚ ਵਿਕਾਸ ਅਤੇ ਲੋਕ ਸੇਵਾ ਨਾਲ ਜੁੜੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਯਤਨ ਜਾਰੀ ਰਹਿਣਗੇ।
ਇਸ ਮੌਕੇ  ਨਗਰ ਕੌਂਸਲ ਦੇ ਪ੍ਰਧਾਨ ਬਲਜਿੰਦਰ ਸਿੰਘ ਅਹੂਜਾ , ਰਜਿੰਦਰ ਸਿੰਘ ਰਿੰਕੂ, ਸਰਪੰਚ ਬਸਤੀ ਨਾਨਕਸਰ ਸਰਬਜੀਤ ਸਿੰਘ,ਐਮ.ਸੀ. ਸਤਨਾਮ ਸਿੰਘ , ਐਮ.ਸੀ. ਇੰਦਰਜੀਤ ਸਿੰਘ , ਐਮ.ਸੀ. ਕੇਵਲ ਸਿੰਘ , ਜਗਤਾਰ ਨੰਗਲ ,ਲਵਲੀ ਬਰਾੜ,ਜਗਜੀਤ ਸਿੰਘ ਜੱਗੀ, ਸਤਿੰਦਰ ਸਿੰਘ ਸੱਤਾ, ਸੋਨੂੰ ਗਿੱਲ ,ਸਿਮਰਤ ਸੰਧੂ , ਜਗਮੋਹਣ ਖੋਸਾ ,ਰਾਜਵਿੰਦਰ ਬਰਾੜ, ਸੋਨੂੰ ਜੈਨ ਜਨਰਲ ਸਕੱਤਰ,ਪ੍ਰਿਤਪਾਲ ਕੋਹਲੀ,ਰਾਜੇਸ਼ ਸੁਖੀਜਾ, ਸੁਰਿੰਦਰ ਕੁਮਾਰ, ਦਵਿੰਦਰ ਸਿੰਘ, ਡਾਕਟਰ ਬਲਜੀਤ ਸ਼ਰਮਾ, ਰਜਿੰਦਰ ਬਾਂਸਲ, ਕੁਲਵਿੰਦਰ ਗੋਰਾ, ਅਸ਼ੋਕ ਸੱਚਰ,ਸਰਬਜੀਤ ਕੇਅਰ ਟੇਕਰ ਸਮੇਤ ਨੈਸ਼ਨਲ ਯੂਥ ਕਲੱਬ ਦੇ ਸਮੂਹ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰ ਸਾਹਿਬਾਨ ਹਾਜ਼ਰ ਸਨ।

Share this content:

Post Comment