ਚਾਂਦੀ-ਸੋਨੇ ’ਚ ਮੁੜ ਉਛਾਲ, ਦਿੱਲੀ ’ਚ ਹੋਇਆ 3 ਫੀ ਸਦੀ ਦਾ ਵਾਧਾ
ਨਵੀਂ ਦਿੱਲੀ, 24 ਫਰਵਰੀ – ਅਮਰੀਕੀ ਸੁਪਰੀਮ ਕੋਰਟ ਦੇ ਟਰੰਪ ਦੇ ਟੈਰਿਫ ਵਿਰੁਧ ਫੈਸਲੇ ਤੋਂ ਬਾਅਦ ਵਧਦੀ ਆਲਮੀ ਵਪਾਰ ਅਨਿਸ਼ਚਿਤਤਾ ਦਰਮਿਆਨ ਮਜ਼ਬੂਤ ਸੁਰੱਖਿਅਤ ਪਨਾਹਗਾਹ ਦੀ ਮੰਗ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ 3 ਫੀ ਸਦੀ ਦਾ ਵਾਧਾ ਹੋਇਆ।
ਚਾਂਦੀ 2.7 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨਾ 1.6 ਲੱਖ ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ ਅੱਜ 8,000 ਰੁਪਏ ਜਾਂ 3.03 ਫੀ ਸਦੀ ਵਧ ਕੇ 2,72,000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ। ਜਦਕਿ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀ 3,300 ਰੁਪਏ ਜਾਂ 2.06 ਫੀ ਸਦੀ ਵਧ ਕੇ 1,62,800 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ।
Share this content:


Post Comment