Loading Now

ਘਰ ਵੇਚਣ ਦੇ ਮੁੱਦੇ ’ਤੇ ਸਿਆਸਤ ਭਖੀ

ਘਰ ਵੇਚਣ ਦੇ ਮੁੱਦੇ ’ਤੇ ਸਿਆਸਤ ਭਖੀ

ਸਿਡਨੀ, 9 ਜੂਨ – ਆਸਟਰੇਲੀਆ ਵਿੱਚ ਘਰਾਂ ਦੀ ਕਮੀ ਅਤੇ ਵਧਦੀਆਂ ਕੀਮਤਾਂ ਵਿਚਾਲੇ ਵਨ ਨੇਸ਼ਨ ਪਾਰਟੀ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਪਾਰਟੀ ਦੇ ਸੈਨੇਟਰ ਬਾਰਨਬੀ ਜੋਇਸ ਨੇ ਟੀ ਵੀ ਇੰਟਰਵਿਊ ਦੌਰਾਨ ਕਿਹਾ ਸੀ ਕਿ ਪਾਰਟੀ ਦੀ ਨੀਤੀ ਅਧੀਨ ਸਥਾਈ ਨਿਵਾਸੀਆਂ ਨੂੰ ਆਪਣੇ ਘਰ ਵੇਚਣੇ ਪੈ ਸਕਦੇ ਹਨ। ਇਸ ਬਿਆਨ ਨੇ ਪਰਵਾਸੀ ਭਾਈਚਾਰਿਆਂ ਅਤੇ ਸਿਆਸੀ ਹਲਕਿਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਵਿਵਾਦ ਵਧਣ ਮਗਰੋਂ ਜੋਇਸ ਆਪਣੇ ਬਿਆਨ ਤੋਂ ਪਿੱਛੇ ਹਟ ਗਏ ਹਨ। ਵਨ ਨੇਸ਼ਨ ਨੇ ਸਪੱਸ਼ਟ ਕੀਤਾ ਕਿ ਉਸ ਦੀ ਅਧਿਕਾਰਤ ਨੀਤੀ ਸਥਾਈ ਨਿਵਾਸੀਆਂ ਤੋਂ ਘਰ ਖੋਹਣ ਜਾਂ ਵਿਕਾਉਣ ਦੀ ਨਹੀਂ ਹੈ। ਪਾਰਟੀ ਮੁਤਾਬਕ ਉਹ ਸਿਰਫ਼ ਵਿਦੇਸ਼ੀ ਨਿਵੇਸ਼ਕਾਂ ਅਤੇ ਅਸਥਾਈ ਵੀਜ਼ਾ ਧਾਰਕਾਂ ਦੀ ਮਕਾਨਾਂ ਦੀ ਖ਼ਰੀਦ ’ਤੇ ਸਖ਼ਤ ਨਿਯਮ ਲਾਗੂ ਕਰਨ ਦੀ ਹਮਾਇਤ ਕਰਦੀ ਹੈ।

Share this content:

Post Comment