ਗੁੱਡ ਮੌਰਨਿੰਗ ਕਲੱਬ ਵਲੋਂ ਸੇਵਾ ਕਾਰਜਾਂ ਬਦਲੇ ਸੁਤੰਤਰ ਜੋਸ਼ੀ ਅਤੇ ਸਿਮਰਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ!
*ਨੌਜਵਾਨਾ ਦਾ ਸਨਮਾਨ ਕਰਨ ਨਾਲ ਹੋਰਨਾ ਨੂੰ ਵੀ ਮਿਲੇਗਾ ਉਤਸ਼ਾਹ : ਸਪੀਕਰ ਸੰਧਵਾਂ*
ਕੋਟਕਪੂਰਾ, 6 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਜਿਸ ਤਰਾਂ ਕੋਈ ਵੀ ਪਾਰਟੀ ਆਪਣੇ ਵਰਕਰਾਂ ਦੀ ਮਿਹਨਤ ਤੋਂ ਬਿਨਾ ਕਾਮਯਾਬ ਨਹੀਂ ਹੋ ਸਕਦੀ, ਉਸੇ ਤਰਾਂ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਾਰਿਆਂ ਨੂੰ ਹਰ ਤਰਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉਪਰ ਉੱਠ ਕੇ ਸੇਵਾ ਕਾਰਜ ਕਰਨੇ ਚਾਹੀਦੇ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵਲੋਂ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਵਿਨੋਦ ਕੁਮਾਰ ਪੱਪੂ ਲਹੌਰੀਆ, ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਜਨਰਲ ਸਕੱਤਰ ਪੋ੍: ਐਚ ਐਸ ਪਦਮ ਆਦਿ ਦੀ ਅਗਵਾਈ ਹੇਠ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਅਤੇ ਕੋਂਸਲਰ ਸਿਮਰਨਜੀਤ ਸਿੰਘ ਦਾ ਕਲੱਬ ਦੇ ਸ਼ਾਨਦਾਰ ਸੋਵੀਨੀਅਰ- ਕਮ-ਡਾਇਰੀ ਨਾਲ ਹਾਰ ਪਾ ਕੇ ਸਨਮਾਨ ਕਰਦਿਆਂ ਆਖਿਆ।
ਉਹਨਾਂ ਕਿਹਾ ਬੇਸ਼ੱਕ ਪਿਛਲੇ 70 ਸਾਲਾਂ ਤੋਂ ਕੋਟਕਪੂਰੇ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਰਕਰਾਰ ਹੈ ਅਤੇ ਹੁਣ ਸਰਕਾਰ ਵਲੋਂ ਨਗਰ ਕੋਂਸਲ ਰਾਹੀਂ ਬਕਾਇਦਾ ਸਾਢੇ 22 ਕਰੋੜ ਰੁਪਏ ਦੇ ਟੈਂਡਰ ਵੀ ਲਾਏ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਉਕਤ ਸਮੱਸਿਆ ਦਾ ਮੁਕੰਮਲ ਹੱਲ ਕਰਨ ਦੇ ਯਤਨ ਜਾਰੀ ਹਨ ਪਰ ਸੁਤੰਤਰ ਜੋਸ਼ੀ ਅਤੇ ਸਿਮਰਨਜੀਤ ਸਿੰਘ ਵਲੋਂ ਮੋਹਲੇਧਾਰ ਬਾਰਿਸ਼ ਦੌਰਾਨ ਵੀ ਸੇਵਾਵਾਂ ਜਾਰੀ ਰੱਖਣ ਬਦਲੇ ਗੁੱਡ ਮੋਰਨਿੰਗ ਕਲੱਬ ਨੇ ਇਹਨਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਸੁਤੰਤਰ ਜੋਸ਼ੀ ਅਤੇ ਸਿਮਰਨ ਦੇ ਸਨਮਾਨ ਨੂੰ ਸਹੀ ਸਮੇਂ ’ਤੇ ਚੁੱਕਿਆ ਢੁਕਵਾਂ ਕਦਮ ਦਰਸਾਉਂਦਿਆਂ ਆਖਿਆ ਕਿ ਇਸ ਨਾਲ ਨੋਜਵਾਨਾਂ ਦਾ ਉਤਸ਼ਾਹ ਵਧਣਾ ਸੁਭਾਵਿਕ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਨਾਲ ਹੋਰਨਾਂ ਨੂੰ ਵੀ ਕੰਮ ਕਰਨ ਦੀ ਪੇ੍ਰਨਾ ਮਿਲਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ, ਮੀਤ ਪ੍ਰਧਾਨ ਰਵਿੰਦਰਪਾਲ ਕੋਛੜ, ਸਲਾਹਕਾਰ ਡਾ ਦੇਵ ਰਾਜ, ਸਕੱਤਰ ਮੁਖਤਿਆਰ ਸਿੰਘ ਮੱਤਾ, ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ, ਐਨ ਆਰ ਆਈ ਵਿੰਗ ਦੇ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ, ਪੈ੍ਸ ਸਕੱਤਰ ਗੁਰਮੀਤ ਸਿੰਘ ਮੀਤਾ, ਸਹਾਇਕ ਪੈ੍ਸ ਸਕੱਤਰ ਸਰਨ ਕੁਮਾਰ, ਪੀਆਰਓ ਮਾ ਸੋਮਨਾਥ ਅਰੋੜਾ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਗੁਰਚਰਨ ਸਿੰਘ ਬੱਬੂ, ਸੁਰਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਪਰਮਜੀਤ ਸਿੰਘ ਮੱਕੜ, ਨਰੇਸ਼ ਸਿੰਗਲਾ, ਵਿਜੇ ਕੁਮਾਰ ਟੀਟੂ ਛਾਬੜਾ, ਵਿਜੇ ਮੋਂਗਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
Share this content:



Post Comment