Loading Now

ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਵੱਲੋਂ ਕਵੀ ਦਰਬਾਰ ਆਯੋਜਿਤ

ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਵੱਲੋਂ ਕਵੀ ਦਰਬਾਰ ਆਯੋਜਿਤ

*ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ
ਕੈਲਗਰੀ, 28 ਨਵੰਬਰ (ਜਸਵਿੰਦਰ ਸਿੰਘ ਰੁਪਾਲ) – ਗੁਰੂ ਤੇਗ ਬਹਾਦਰ ਜੀ ਦੀ ਵਿਲੱਖਣ ਸ਼ਹਾਦਤ ਨੂੰ ਸਮਰਪਿਤ ਇੱਕ ਕਵੀ ਦਰਬਾਰ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੋ ਦਰਜਨ ਤੋਂ ਵੀ ਵੱਧ ਕਵੀਆਂ ਨੇ ਹਿੱਸਾ ਲਿਆ। ਕਵੀਆਂ ਵਿੱਚ ਬੱਚੇ ਵੀ ਸਨ, ਬੀਬੀਆਂ ਵੀ ਅਤੇ ਵਡੇਰੀ ਉਮਰ ਦੇ ਕਵੀ ਵੀ। ਪਰ ਸਾਰਿਆਂ ਦੀਆਂ ਕਵਿਤਾਵਾਂ ਦਾ ਵਿਸ਼ਾ ਚਾਂਦਨੀ ਚੌਕ ਦਾ ਸਾਕਾ ਹੀ ਸੀ। ਸ਼ਮਿੰਦਰ ਸਿੰਘ ਕੰਗਵੀ ਨੇ “ਤਿਲਕ ਜੰਞੂ ਦੀ ਖਾਤਰ ਗੁਰਾਂ ਸੀਸ ਦੀ ਭੇਟ ਚੜ੍ਹਾਈ”, ਸੋਹਣ ਸਿੰਘ ਭੁੱਚੋ ਨੇ “ਗੁਰ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ” ਗੁਰਮੀਤ ਸਰਪਾਲ ਨੇ “ਉਸ ਗੁਰੂ ਲਾਸਾਨੀ ਦੀ ਗੱਲ ਕਰੀਏ”,ਰਿਪੁਦਮਨ ਕੌਰ ਨੇ “ਧੰਨ ਸ੍ਰੀ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾ ਲਿਆ” ਗੁਰਦੀਸ਼ ਕੌਰ ਗਰੇਵਾਲ ਨੇ “ਤੇਗ ਬਹਾਦਰ ਸਿਮਰਿਐ” ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਗੁਰੂ ਤੇਗ ਬਹਾਦਰ ਜੀ ਨਾਲ ਜੋੜ ਦਿੱਤਾ। ਬਾਕੀ ਹੋਰ ਕਵੀਆਂ ਦੀਆਂ ਕਵਿਤਾਵਾਂ ਨਾਲ ਇਤਿਹਾਸ ਦੇ ਹੋਰ ਪੰਨੇ ਵੀ ਖੁੱਲਦੇ ਗਏ।

WhatsApp-Image-2025-11-28-at-7.36.32-AM ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਵੱਲੋਂ ਕਵੀ ਦਰਬਾਰ ਆਯੋਜਿਤ

ਜਸਵਿੰਦਰ ਸਿੰਘ ਰੁਪਾਲ ਨੇ “ਨੌਵਾਂ ਪਾਤਸ਼ਾਹ ਸੂਰਜ ਕੁਰਬਾਨੀਆਂ ਦਾ” , ਸੁਰਿੰਦਰ ਗੀਤ ਨੇ “ਸ਼ਹਾਦਤ ਦਾ ਸਿਖਰ”, ਅਤੇ ਹਰਮਿੰਦਰਪਾਲ ਸਿੰਘ, ਪ੍ਰਿੰ. ਚਰਨਦੀਪ ਕੌਰ, ਸਰੂਪ ਸਿੰਘ ਮੰਡੇਰ ,ਪ੍ਰੋ ਮਨਜੀਤ ਸਿੰਘ ਪਿਆਸਾ, ਜਸਵੀਰ ਸਿੰਘ ਸਿਹੋਤਾ ,ਬਲਵੀਰ ਸਿੰਘ ਕਲਿਆਣੀ ਆਦਿ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਤੇਗ ਬਹਾਦਰ ਜੀ ਵਲੋਂ ਮਾਨਵੀ ਹੱਕਾਂ ਲਈ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਆਪੋ ਆਪਣੇ ਵੱਖਰੇ ਸ਼ਬਦਾਂ ਨਾਲ ਅਤੇ ਵੱਖਰੇ ਅੰਦਾਜ਼ ਨਾਲ ਯਾਦ ਕੀਤਾ।

WhatsApp-Image-2025-11-28-at-7.36.30-AM1-1024x852 ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਵੱਲੋਂ ਕਵੀ ਦਰਬਾਰ ਆਯੋਜਿਤ

ਛੋਟੇ ਬੱਚਿਆਂ ਵਿਚੋਂ ਹਰਸੀਰਤ ਕੌਰ , ਹਰ ਅਸੀਸ ਕੌਰ, ਮੋਹਕਮ ਸਿੰਘ ਚੌਹਾਨ, ਸਿਦਕ ਸਿੰਘ ਗਰੇਵਾਲ, ਦਿਵਤੇਗਨ ਸਿੰਘ, ਨੂਰ ਕੌਰ ਗਰੇਵਾਲ ,ਏਕਮਜੀਤ ਕੌਰ ਧਾਲੀਵਾਲ ਆਦਿ ਨੇ ਜਦੋਂ ਵੱਡੀਆਂ ਅਤੇ ਗੰਭੀਰ ਗੱਲਾਂ ਆਪਣੇ ਨੰਨ੍ਹੇ ਅਤੇ ਦਿਲਕਸ਼ ਅੰਦਾਜ ਵਿੱਚ ਸੁਣਾਈਆਂ ,ਤਾਂ ਸਰੋਤਿਆਂ ਤੋਂ ਖੂਬ ਪ੍ਰਸੰਸਾ ਖੱਟੀ। ਕਵੀ ਦਰਬਾਰ ਕਈ ਰੰਗਾਂ ਨਾਲ ਓਤਪੋਤ ਰਿਹਾ, ਜਿੱਥੇ ਡਾਕਟਰ ਜੋਗਾ ਸਿੰਘ ਨੇ ਸਾਜਾਂ ਨਾਲ ਅਤੇ ਤਰੰਨਮ ਨਾਲ ਕਿਉ ਧੜਕਦਾ ਏਂ ਜਾਲਮ, ਲੈ ਹੱਸ ਕੇ ਜਾਨ ਮੇਰੀ ਗਾ ਕੇ ਸੁਣਾਈ, ਉੱਥੇ ਪ੍ਰਸਿੱਧ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਜਲਦੀ ਬਾਅਦ ਹੀ ਗੁਰਸਿੱਖਾਂ ਵਲੋਂ ਔਰੰਗਜੇਬ ਤੇ ਕੀਤੇ ਗਏ ਹਮਲੇ ਦਾ ਘੱਟ ਪ੍ਰਚਾਰਿਆ ਗਿਆ ਇਤਿਹਾਸ “ਭਰਿਆ ਵਿਆ ਭਾਂਡਾ ਭੰਨੂੰ ਤੇਰੇ ਹੰਕਾਰ ਦਾ” ਸੁਣਾ ਕੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ।

WhatsApp-Image-2025-11-28-at-7.36.33-AM ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕੈਲਗਰੀ ਵੱਲੋਂ ਕਵੀ ਦਰਬਾਰ ਆਯੋਜਿਤ

ਕਵੀ ਦਰਬਾਰ ਨੂੰ ਜਿੱਥੇ ਪ੍ਰੋ. ਮਨਜੀਤ ਸਿੰਘ ਪਿਆਸਾ ਜੀਂ ਪੰਜਾਬੀ ਰੇਡੀਓ ਕੈਲਗਰੀ ਤੇ ਲਾਈਵ ਸੁਣਾ ਰਹੇ ਸਨ, ਗੁਰਦੁਆਰਾ ਸਾਹਿਬ ਦੇ ਫੇਸਬੁੱਕ ਪੇਜ ਤੇ ਵੀ ਸਿੱਧਾ ਪ੍ਰਸਾਰਣ ਚੱਲ ਰਿਹਾ ਸੀ, ਉੱਥੇ ਸ਼ਿਵਾਲਿਕ ਟੀਵੀ ਲਈ ਪਰਮਜੀਤ ਸਿੰਘ ਭੰਗੂ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਸਨ। ਹੋਰ ਹਿੱਸਾ ਲੈਣ ਵਾਲੇ ਕਵੀਆਂ ਵਿੱਚ ਕੁਲਵੰਤ ਕੌਰ ਚਾਵਲਾ , ਤਰਲੋਚਨ ਸਿੰਘ ਸੈਂਹਬੀ, ਗੁਰਜੀਤ ਜੱਸੀ, ਸਰਬਜੀਤ ਕੌਰ ਉੱਪਲ, ਦਾਮਵੀ ਸਿੰਘ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾਈ, ਉੱਥੇ ਸੁਖਮੰਦਰ ਗਿੱਲ, ਮੰਗਲ ਚੱਠਾ, ਅਸੀਸ ਕੌਰ ਅਤੇ ਜਸਜੋਤ ਕੌਰ ਕਿਸੇ ਕਾਰਨ ਕਰਕੇ ਪ੍ਰੋਗਰਾਮ ਵਿੱਚ ਪੁੱਜ ਨਹੀਂ ਸਕੇ। ਸਟੇਜ ਸੰਚਾਲਨ ਦੀ ਬਾਖੂਬੀ ਸੇਵਾ ਨਿਭਾ ਰਹੇ ਭੋਲਾ ਸਿੰਘ ਚੌਹਾਨ ਨੇ ਵੀ ਅਖੀਰ ਤੇ ਸੰਤ ਰਾਮ ਉਦਾਸੀ ਦੀ ਭਾਈ ਜੈਤਾ ਤੇ ਲਿਖੀ ਕਵਿਤਾ ਸੁਣਾਈ। ਪ੍ਰਬੰਧਕਾਂ ਵੱਲੋਂ ਸਾਰੇ ਕਵੀਆਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਵਧੇਰੇ ਜਾਣਕਾਰੀ ਲਈ ਭੋਲਾ ਸਿੰਘ ਚੌਹਾਨ +1(403)708-2901 ਨਾਲ ਸੰਪਰਕ ਕੀਤਾ ਜਾ ਸਕਦਾ ਹੈ –

Share this content:

Previous post

ਭਾਜਪਾ ਐਸਸੀ ਮੋਰਚਾ ਨੇ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦੇ ਮਨਰੇਗਾ ਬੇਨਿਯਮੀਆਂ ਦੀ ਜਾਂਚ ਦੇ ਫੈਸਲੇ ਦਾ ਸਵਾਗਤ ਕੀਤਾ

Next post

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਐਮ ਐਲ ਏ ਡਾ. ਚਰਨਜੀਤ ਸਿੰਘ ਚੰਨੀ ਵੱਲੋਂ ਘੰੜੂਆਂ ਵਿਖੇ 97 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਸੁਰੂਆਤ

Post Comment