Loading Now

ਗੁਰਚਰਨ ਸਿੰਘ ਸੰਘਾ ਨੇ ਡਿਪਟੀ ਕਮਿਸ਼ਨਰ ਨੂੰ “ਆਜ਼ਾਦ ਹਿੰਦ ਫੌਜ਼ ਦਾ ਲਸਾਨੀ ਇਤਿਹਾਸ” ਪੁਸਤਕ ਕੀਤੀ ਭੇੰਟ

ਗੁਰਚਰਨ ਸਿੰਘ ਸੰਘਾ ਨੇ ਡਿਪਟੀ ਕਮਿਸ਼ਨਰ ਨੂੰ “ਆਜ਼ਾਦ ਹਿੰਦ ਫੌਜ਼ ਦਾ ਲਸਾਨੀ ਇਤਿਹਾਸ” ਪੁਸਤਕ ਕੀਤੀ ਭੇੰਟ

*ਡਿਪਟੀ ਕਮਿਸ਼ਨਰ ਨੂੰ ਮਿਲਿਆ ਫਰੀਡਮ ਫਾਈਟਰਜ ਦੇ ਪਰਿਵਾਰਕ ਮੈਂਬਰਾਂ ਦਾ ਵਫਦ
ਮੋਗਾ, 1 ਅਕਤੂਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) – ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਕ ਮੈਬਰਾਂ ਦੀਆਂ ਮੁਸਕਲਾਂ/ਸਮੱਸਿਆਵਾਂ ਦਾ ਨਿਵਾਰਨ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਇਹ ਪ੍ਰਗਟਾਵਾ ਸ ਗੁਰਚਰਨ ਸਿੰਘ ਸੰਘਾ ਜਨਰਲ ਸਕੱਤਰ ਪੰਜਾਬ ਫਰੀਡਮ ਫਾਈਟਰਜ ਦੀ ਅਗਵਾਈ ਹੇਠ ਮਿਲਣ ਆਏ ਵਫਦ ਨਾਲ ਵਿਚਾਰ ਵਟਾਂਦਰਾ ਉਪਰੰਤ ਕੀਤਾ। ਉਹਨਾਂ ਕਿਹਾ ਉਨ੍ਹਾਂ ਇਹ ਜਾਣਕੇ ਬਹੁਤ ਖੁਸ਼ੀ ਹੋਈ ਹੈ ਕਿ ਮੋਗਾ ਇਲਾਕੇ ਦੇ ਦੇਸ਼ਭਗਤਾਂ ਨੇ ਆਜ਼ਾਦੀ ਸੰਗਰਾਮ ਵਿਚ ਬਹੁਤ ਵੱਡਾ ਯੋਗਦਾਨ ਪਾਇਆ।

ਉਹਨਾਂ ਕਿਹਾ ਕਿ ਉਹ ਜਲਦੀ ਹੀ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨਾਲ ਮਿਲਣੀ ਕਰਨਗੇ ਤੇ ਉਹਨਾਂ ਨਾਲ ਵਿਚਾਰ ਸਾਂਝੇ ਕਰਨਗੇ। ਗੁਰਚਰਨ ਸਿੰਘ ਸੰਘਾ ਨੇ ਮੋਗਾ ਇਲਾਕੇ ਵਲੋ ਵੱਖ ਵੱਖ ਅੰਦੋਲਨਾਂ ਵਿਚ ਕੀਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਫਦ ਵਿਚ ਸੁਖਦੇਵ ਸਿੰਘ ਖੋਸਾ, ਰੂਪ ਸਿੰਘ ਬਰਗਾੜੀ,ਅਮਰਜੀਤ ਸਿੰਘ ਬੁੱਟਰ,ਡਾ ਹਰਿੰਦਰਪਾਲ ਸਿੰਘ, ਗੁਰਮੀਤ ਸਿੰਘ ਡਰੋਲੀ ਅਤੇ ਅਮਰਜੀਤ ਸਿੰਘ ਜਨੇਰ ਸਾਮਲ ਸਨ। ਗੁਰਚਰਨ ਸਿੰਘ ਸੰਘਾ ਨੇ ਆਪਣੀ ਸੰਪਾਦਤ ਕੀਤੀ ਪੁਸਤਕ “ਆਜ਼ਾਦ ਹਿੰਦ ਫੌਜ਼ ਦਾ ਲਸਾਨੀ ਇਤਿਹਾਸ” ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੂੰ ਭੇੰਟ ਕੀਤੀ। ਸੇਤੀਆ ਨੇ ਕਿਤਾਬ ਪ੍ਰਾਪਤ ਕਰਕੇ ਕਿਹਾ ਕਿ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਵੱਡਮੁੱਲੇ ਇਤਿਹਾਸ ਤੋ ਜਾਣੂੰ ਹੋਣ ਦਾ ਮੌਕਾ ਮਿਲੇਗਾ।

Share this content:

Post Comment