Loading Now

ਗੀਤ/ਜਸਵੀਰ ਸਿੰਘ ਸਿਹੋਤਾ

ਗੀਤ/ਜਸਵੀਰ ਸਿੰਘ ਸਿਹੋਤਾ

ਐਸੀ ਆਉਂਦੀ ਏ ਉਮਰ

ਜਿਹੜੀ ਲੰਘਦੀ ਨਾ ਕੱਲਿਆਂ

ਸਫ਼ਰ ਜ਼ਿੰਦਗੀ ਦਾ, ਹੋਜੇ ਸੁਖਾਲ਼ਾ

ਸਾਥ ਚੰਗਾ ਨਾਲ ਰਲਿਆਂ।।

ਮੇਰੇ ਦਿਲ ਦੀ ਤਮੰਨਾ,

ਰਾਸ ਆਉਣ ਕਾਰਜ਼ ਸਹੇੜੇ।

ਸੁੱਖ ਰੱਖੀਂ ਮੇਰੇ ਦਾਤਿਆ

ਕਿਤੇ ਜ਼ਿੰਦਗੀ ‘ਚ ਪੈਣ ਨਾ ਥਪੇੜੇ।

ਹਾਣੀ ਹੋਵੇ ਮੇਰੇ ਹਾਣਦਾ,

ਗੀਤ ਹਿੱਕ ਵਿੱਚ ਗਾਉਣ ਧੜਕਣਾਂ।

ਮੈਂ ਵੀ ਰਹਾਂ ਘਰ ਵਿੱਚ,

ਹੋਰ ਔਰਤਾਂ ਦੇ ਵਾਂਗ ਮੜਕਨਾ।

ਸੁਹਰਿਆਂ ਦੇ ਘਰ ਜਾ ਕੇ

ਪਾਵਾਂ ਰਿੜਕਣਾ ਉੱਠਕੇ ਮੂੰਹਨੇ੍ਰੇ‌।

ਸੁੱਖ ਰੱਖੀਂ ਮੇਰੇ ਦਾਤਿਆ,

 ਕਿਤੇ ਜ਼ਿੰਦਗੀ ‘ਚ ਪੈਣ ਨਾ ਥਪੇੜੇ।

ਔਣ ਜਾਣ ਪਹਿਲਾਂ ਵਾਂਗ ਰਹੇ,

ਵੀਰਾਂ ਭਾਬੀਆਂ ਦੇ ਘਰ।

ਬਾਬਲ ਆਪਣੇ ਦੇ ਘਰ,

ਨਾ ਰੱਖਾਂ ਪੈਰ ਡਰ ਡਰ।

ਐਸਾ ਵਰ ਮੇਲੀ ਮਾਲਕਾ,

ਪਹਿਲੇ ਰਿਸ਼ਤੇ ਨਾ ਜਾਣ ਤਰੇੜੇ।

ਸੁੱਖ ਰੱਖੀਂ ਮੇਰੇ ਮਾਲਕਾ ,

ਕਿਤੇ ਜ਼ਿੰਦਗੀ ਦੇ ਪੈਣ ਨਾ ਥਪੇੜੇ।

ਹਰ ਦਿਨ ਦਾ ਸਫ਼ਰ,

ਲੱਗੇ ਸੁਭਹਾ ਵਾਲ਼ੀ ਸੈਰ।

ਨਾ ਹੋਵੇ ਦਿਲ ਵਿੱਚ ਮੈਲ਼,

ਦਾਤਾ ਰੱਖੀਂ ਸਦਾ ਖੈਰ।

ਦਿਨ ਸੁਦ ਕਰਜ਼ਾ ਤੇ,

ਲਾਵਾਂ ਖੁਸ਼ੀ ਖੁਸ਼ੀ ਥਾਓਂ ਥਾਈਂ ਗੇੜੇ।

ਸੁੱਖ ਰੱਖੀਂ ਮੇਰੇ ਦਾਤਿਆ,

ਕਿਤੇ ਜ਼ਿੰਦਗੀ ਦੇ ਪੈਣ ਨਾ ਥਪੇੜੇ।

ਰਲ਼ ਮਿਲ਼ ਰਹਿੰਦਿਆਂ ਤੇ,

 ਘਰੀਂ ਪਿਆਰ ਵਧੇ ਦੂਣਾ ।

ਸੁੱਖ ਸ਼ਾਂਤੀ ਕੀ ਹੋਵੇ ਘਰ ਵਿੱਚ,

ਜੇਂ ਮੱਥੇ ਤਿਉੜੀ ਪਾਕੇ ਕੂਣਾ।

ਖੁਸ਼ੀ ਹੁੰਦੀ ਸੱਜਣਾਂ ਨੂੰ ਮਿਲਕੇ,

ਦਰ ਜਾਣ ਨਾ ਉਹਨਾਂ ਲਈ ਭੇੜੇ।

ਸੁੱਖ ਰੱਖੀਂ ਮੇਰੇ ਮਾਲਕਾ,

ਕਿਤੇ ਜ਼ਿੰਦਗੀ ਦੇ ਪੈਣ ਨਾ ਥਪੇੜੇ।।

ਪਾਣੀ ਸਿੰਮਦਾ ਜ਼ਰੂਰ ਜਾਂ,

ਫੁੱਲ ਟਾਹਣੀ ਨਾਲੋਂ ਟੁੱਟੇ।

ਜਦੋਂ ਪੈਂਦੀ ਏ ਜੁਦਾਈ,

ਦਰਦ ਸੀਨੇ ਵਿੱਚੋਂ ਉੱਠੇ।

ਅੱਖੀਆਂ ਤੋਂ ਦੂਰ ਜਾਣ ਨਾ,

ਜਿਹੜੇ ਵੱਸਦੇ ਦਿਲਾਂ ਦੇ ਨੇੜੇ।

ਸੁੱਖ ਰੱਖੀਂ ਮੇਰੇ ਮਾਲਕਾ,

ਕਿਤੇ ਜ਼ਿੰਦਗੀ ਦੇ ਪੈਣ ਨਾ ਥਪੇੜੇ।

ਜਸਵੀਰ ਸਿੰਘ ਸਿਹੋਤਾ

+1 (403) 681-8281

Share this content:

Post Comment