Loading Now

ਗਿਆਨਦੀਪ ਮੰਚ ਵੱਲੋਂ ਪੁਸਤਕ ‘ਅਹਿਸਾਸ’ ਲੋਕ ਅਰਪਣ

ਗਿਆਨਦੀਪ ਮੰਚ ਵੱਲੋਂ ਪੁਸਤਕ ‘ਅਹਿਸਾਸ’ ਲੋਕ ਅਰਪਣ

ਪਟਿਆਲਾ, 22 ਸਤੰਬਰ – ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਡਾ. ਜੀ ਐੱਸ ਆਨੰਦ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸ਼ਾਇਰਾ ਮਨਜੀਤ ਕੌਰ ਅਜ਼ਾਦ ਪ੍ਰਿੰਸੀਪਲ ਰਿਟਾ. ਦੀ ਕਾਵਿ ਪੁਸਤਕ ‘ਅਹਿਸਾਸ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਮਨਜੀਤ ਕੌਰ ‘ਅਜ਼ਾਦ’ ਦੀ ਸਿਰਜਣ ਪ੍ਰਕਿਰਿਆ ਅਤੇ ਪੁਸਤਕ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ ਪਰਮਿੰਦਰ ਜੀਤ ਕੌਰ ਨੇ ਕਿਹਾ ਕਿ ਕਵਿੱਤਰੀ ਨੇ ਆਪਣੇ ਅਹਿਸਾਸਾਂ ਰਾਹੀਂ ਸਮਾਜ ਦੇ ਦਰਦ ਨੂੰ ਸ਼ਬਦਾਂ ਵਿਚ ਪਰੋਣ ਦਾ ਯਤਨ ਕੀਤਾ ਹੈ।

ਪੇਪਰ ਵਕਤਾ ਵਜੋਂ ਬੋਲਦਿਆਂ ਡਾ ਅਰਵਿੰਦਰ ਕੌਰ ਕਾਕੜਾ ਦਾ ਤਰਕ ਸੀ ਕਿ ਕਵਿੱਤਰੀ ਦੀ ਮਾਨਵਵਾਦੀ ਸੋਚ ਸਮਾਜ ਵਿਚਲੇ ਕੁਹਜ ਨੂੰ ਚਿੱਤਰਮਾਨ ਕਰਦੀ ਹੋਈ ਰਿਸ਼ਤਿਆਂ ਨੂੰ ਜੀਵੰਤ ਰੱਖਣ ਲਈ ਚਿੰਤਤ ਹੈ। ਕਵਿਤਾ ਦੇ ਸੈਸ਼ਨ ਵਿਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਡਾ ਸੰਤੋਖ ਸੁੱਖੀ, ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਲਾਲ ਮਿਸਤਰੀ, ਡਾ ਇੰਦਰ ਪਾਲ ਸਿੰਘ, ਨਵਦੀਪ ਮੁੰਡੀ, ਡਾ ਰਵੀ ਭੂਸ਼ਨ, ਅਵਤਾਰਜੀਤ, ਡਾ ਗੁਰਵਿੰਦਰ ਸਿੰਘ ਅਮਨ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।

Share this content:

Post Comment