ਗਰਮੀ ਦੀ ਛੁੱਟੀਆਂ ਕੱਟਣ ਆਈ B.Sc ਨਰਸਿੰਗ ਦੀ ਵਿਦਿਆਰਥਣ ਦੀ ਹਾਰਟ ਅਟੈਕ ਨਾਲ ਮੌਤ
ਬਰਨਾਲਾ, 5 ਜੂਨ – ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿਖੇ ਬੀਐੱਸਸੀ ਨਰਸਿੰਗ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਰਛਿਮੰਦਰ ਕੌਰ (22) ਪੁੱਤਰੀ ਸਵ ਕ੍ਰਿਸ਼ਨ ਸਿੰਘ ਵਾਸੀ ਸਹਿਜੜਾ ਜੋ ਸ੍ਰੀ ਗੁਰੂ ਹਰਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋ ਬੀਐਸਸੀ ਕਰ ਰਹੀ ਸੀ । ਸਕੂਲਾਂ ਕਾਲਜਾਂ ਚ ਛੁੱਟੀਆਂ ਹੋਣ ਕਰਕੇ ਉਹ ਪਿੰਡ ਆਈ ਸੀ । ਵੀਰਵਾਰ ਸਵੇਰ ਸਮੇ ਤੱਕ ਉਹ ਠੀਕ-ਠਾਕ ਸੀ ਪਰ ਕੁਝ ਸਮੇਂ ਬਾਅਦ ਹਾਰਟ ਅਟੈਕ ਆਉਣ ਕਰਕੇ ਉਸ ਦੀ ਮੌਤ ਹੋ ਗਈ।
Share this content:



Post Comment