ਗਰਚਾ ਪਰਿਵਾਰ ਕੈਨੇਡਾ ਵੱਲੋਂ -ਪੰਜਾਬੀ ਅਧਿਆਪਕਾਂ ਦੇ ਸਨਮਾਨ ਲਈ ਸ਼ੁਰੂ ਕੀਤੇ ਪੁਰਸਕਾਰਾਂ ਦੀ ਪਹਿਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ
ਫਗਵਾੜਾ, 24 ਫਰਵਰੀ (ਏ.ਡੀ.ਪੀ ਨਿਊਜ਼) – ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਪੰਜਾਬੀ ਅਧਿਆਪਕਾਂ ਦੀਆਂ ਸੇਵਾਵਾਂ ਦੇ ਸਤਿਕਾਰ ਲਈ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਸਥਾਪਕ- ਸੰਚਾਲਕ ਸ੍ਰ ਕਿਰਪਾਲ ਸਿੰਘ ਗਰਚਾ ਅਤੇ ਉਨ੍ਹਾਂ ਦੇ ਭਰਾਵਾ ਵੱਲੋਂ ਆਪਣੇ ਪਿਤਾ ਸ੍ਰ ਮਿਲਖਾ ਸਿੰਘ ਗਰਚਾ ਅਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਗਰਚਾ ਦੇ ਨਾਂ ਤੇ ਸਨਮਾਨ ਪੁਰਸਕਾਰ ਸ਼ੁਰੂ ਕੀਤੇ ਗਏ ਹਨ। ਭਾਈਚਾਰੇ ਵੱਲੋਂ 18 ਫਰਵਰੀ 2026 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਦਿਵਸ ਦੇ ਸਬੰਧ ਵਿੱਚ, ਲਵਲੀ ਯੂਨੀਵਰਸਿਟੀ ਵਿੱਚ ਕਰਵਾਏ ਗਏ ਸਮਾਗਮ ਦੌਰਾਨ 7 ਵਿਦਿਆਰਥੀਆਂ ਦੇ ਨਾਲ ਨਾਲ ਪੰਜਾਬੀ ਵਿਭਾਗ ਦੇ ਚਾਰੋਂ ਅਧਿਆਪਕਾਂ ਨੂੰ ਸ੍ਰ ਮਿਲਖਾ ਸਿੰਘ ਗਰਚਾ ਯਾਦਗਾਰੀ ਸਨਮਾਨ ਪੁਰਸਕਾਰ ਅਤੇ ਸਰਦਾਰਨੀ ਸੁਰਜੀਤ ਕੌਰ ਗਰਚਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ੍ਰ ਮਿਲਖਾ ਸਿੰਘ ਗਰਚਾ ਪੁਰਸਕਾਰ ਨਾਲ ਪ੍ਰੋ ਕਿਰਨਦੀਪ ਸਿੰਘ ਮੁਖੀ,ਪ੍ਰੋ ਹਰਪ੍ਰੀਤ ਸਿੰਘ ਅਤੇ ਪ੍ਰੋ ਸਰਬਜੀਤ ਸਿੰਘ ਅਤੇ ਸਰਦਾਰਨੀ ਸੁਰਜੀਤ ਕੌਰ ਗਰਚਾ ਪੁਰਸਕਾਰ ਨਾਲ ਪ੍ਰੋ ਸੋਨਾ ਦਾ ਸਤਿਕਾਰ ਕੀਤਾ ਗਿਆ। ਉਹੋ ਯਾਦਗਾਰੀ ਪਲ।
Share this content:



Post Comment