Loading Now

ਖੇਡ ਜਗਤ ’ਚ ਛਾਇਆ ਸੋਗ, ਏਸ਼ੀਅਨ ਪੈਰਾ ਗੇਮਜ਼ ਦੇ 3 ਵਾਰ ਦੇ ਗੋਲਡ ਮੈਡਲ ਜੇਤੂ ਨੇ ਕੀਤੀ ਖ਼ੁਦਕੁਸ਼ੀ

ਖੇਡ ਜਗਤ ’ਚ ਛਾਇਆ ਸੋਗ, ਏਸ਼ੀਅਨ ਪੈਰਾ ਗੇਮਜ਼ ਦੇ 3 ਵਾਰ ਦੇ ਗੋਲਡ ਮੈਡਲ ਜੇਤੂ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ, 28 ਅਕਤੂਬਰ – ਭਾਰਤ ਨੂੰ ਪੈਰਾ ਏਸ਼ੀਅਨ ਗੇਮਜ਼ ਵਿੱਚ ਤਿੰਨ ਵਾਰ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਯਾਦਵ ਨੇ ਮੰਗਲਵਾਰ ਨੂੰ ਖ਼ੁਦਕੁਸ਼ੀ ਕਰ ਲਈ। ਇਸ ਖ਼ਬਰ ਤੋਂ ਬਾਅਦ ਪੂਰੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। 42 ਸਾਲਾ ਨੀਰਜ ਬੀਤੀ ਰਾਤ ਆਪਣੇ ਫਲੈਟ ਵਿੱਚ ਮ੍ਰਿਤਕ ਪਾਏ ਗਏ। ਟਾਈਮਜ਼ ਆਫ਼ ਇੰਡੀਆ ਮੁਤਾਬਕ, ਖ਼ਦਸ਼ਾ ਹੈ ਕਿ ਨੀਰਜ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਬੁੱਧਵਾਰ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨੀਰਜ ਦੀ ਮੌਤ ਦਾ ਅਸਲ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।

ਕੌਣ ਸਨ ਨੀਰਜ ਯਾਦਵ?
ਨੀਰਜ ਦਾ ਜਨਮ 10 ਫਰਵਰੀ 1994 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਹੋਇਆ ਸੀ। ਸੱਤ ਸਾਲ ਦੀ ਉਮਰ ਵਿੱਚ ਉਹ ਪੋਲੀਓ ਦਾ ਸ਼ਿਕਾਰ ਹੋ ਗਏ ਸਨ। ਹਾਲਾਂਕਿ, ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਨੀਰਜ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਯਤਨ ਜਾਰੀ ਰੱਖੇ। ਨੀਰਜ ਨੇ 2005 ਤੋਂ 2012 ਤੱਕ ਵ੍ਹੀਲਚੇਅਰ ਟੈਨਿਸ ਖੇਡੀ। ਇਸ ਤੋਂ ਬਾਅਦ ਸਾਲ 2015 ਵਿੱਚ ਉਨ੍ਹਾਂ ਨੇ ਪੈਰਾ-ਐਥਲੈਟਿਕਸ ਦੀ ਦੁਨੀਆ ਵਿੱਚ ਕਦਮ ਰੱਖਿਆ। ਨੀਰਜ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਨੀਰਜ ਨੇ ਸਾਲ 2015 ਵਿੱਚ ਦਿੱਲੀ ਸਟੇਟ ਐਥਲੈਟਿਕਸ ਮੀਟ ਦੌਰਾਨ ਸ਼ਾਟ ਪੁੱਟ, ਜੈਵਲਿਨ ਥ੍ਰੋ ਅਤੇ ਡਿਸਕਸ ਥ੍ਰੋ ਵਿੱਚ ਸੋਨ ਤਮਗੇ ਜਿੱਤ ਕੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ।
ਨੀਰਜ ਨੇ ਸਾਲ 2018 ਵਿੱਚ ਪਹਿਲੀ ਵਾਰ ਆਪਣਾ ਨਾਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰਵਾਇਆ ਸੀ। ਜਕਾਰਤਾ ਵਿੱਚ ਹੋਈਆਂ ਪੈਰਾ ਏਸ਼ੀਅਨ ਗੇਮਜ਼ ਦੌਰਾਨ ਉਨ੍ਹਾਂ ਨੇ ਐੱਫ55 ਜੈਵਲਿਨ ਥ੍ਰੋ ਮੁਕਾਬਲੇ ਵਿੱਚ 29.84 ਮੀਟਰ ਦੀ ਰਿਕਾਰਡ ਦੂਰੀ ਤੱਕ ਨੇਜ਼ਾ ਸੁੱਟ ਕੇ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਹਾਂਗਝੋਊ ਵਿੱਚ ਹੋਈਆਂ ਏਸ਼ੀਅਨ ਪੈਰਾ ਗੇਮਜ਼ 2023 ਵਿੱਚ ਵੀ ਉਨ੍ਹਾਂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਡਿਸਕਸ ਥ੍ਰੋ ਅਤੇ ਜੈਵਲਿਨ ਥ੍ਰੋ, ਦੋਵਾਂ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤ ਕੇ ਇਤਿਹਾਸ ਰਚਿਆ। ਉਨ੍ਹਾਂ ਨੇ ਐੱਫ54/55/56 ਵਰਗ ਵਿੱਚ ਡਿਸਕਸ ਥ੍ਰੋ ਦਾ ਸੋਨ ਤਮਗਾ ਜਿੱਤਿਆ, ਜਦਕਿ ਐੱਫ55 ਵਰਗ ਵਿੱਚ ਜੈਵਲਿਨ ਥ੍ਰੋ ਦਾ ਸੋਨ ਤਮਗਾ ਆਪਣੇ ਨਾਂ ਕੀਤਾ।

Share this content:

Post Comment