Loading Now

ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਯਾਦਗਾਰੀ ਹੋ ਨਿਬੜਿਆ :ਡਾ ਸਰਬਜੀਤ ਕੌਰ ਬਰਾੜ

ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਯਾਦਗਾਰੀ ਹੋ ਨਿਬੜਿਆ :ਡਾ ਸਰਬਜੀਤ ਕੌਰ ਬਰਾੜ

*ਗ਼ਮਾਂ ਵਿੱਚ ਡੁੱਬੀਆਂ ਜ਼ਿੰਦਗੀਆਂ ਨੂੰ ਮਿਲੀ ਜੀਵਨਜਾਂਚ*

*ਮੇਰਾ ਮਿਸ਼ਨ ਦੁਨੀਆਂ ਨੂੰ ਜੀਉਣ ਦਾ ਢੰਗ ਸਿਖਾਉਣਾ ਤੇ ਚਿੰਤਾ ਮੁਕਤ ਕਰਨਾ: ਰਣਦੀਪ ਸਿੰਘ *

ਮੋਗਾ, 8 ਜੁਲਾਈ (ਏ.ਡੀ.ਪੀ ਨਿਯੂਜ਼) – ਹਾਲ ਵਿੱਚ ਦਾਖਲ ਹੋਣ ਵਾਲੇ ਹਰ ਇਨਸਾਨ ਦੇ ਚਿਹਰੇ ਚਿੰਤਾ, ਘਬਰਾਹਟ, ਡਰ, ਡਿਪ੍ਰੈਸ਼ਨ ਅਤੇ ਮਾਨਸਿਕ ਰੋਗਾਂ ਵਿੱਚ ਜਕੜੇ ਦਿਖਾਈ ਦੇ ਰਹੇ ਸਨ ਪਰ ਤਿੰਨ ਘੰਟਿਆਂ ਬਾਅਦ ਚਿਹਰੇ ‘ਤੇ ਰੌਣਕਾਂ ਤੇ ਹੱਸਦੇ ਨੱਚਦੇ ਹਾਲ ਤੋੰ ਬਾਹਰ ਆ ਰਹੇ ਸਨ। ਇਸ ਦਾ ਸ਼ਾਇਦ ਲੋਕਾਂ ਨੂੰ ਯਕੀਨ ਨਾ ਆਵੇ ਪਰ ਇਹ ਬਿਲਕੁਲ ਸੱਚ ਹੈ। ਅਜੋਕੇ ਸਮੇਂ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਸੁਲਝਾਉਣ ਲਈ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਨੇ “ਖੁਸ਼ਹਾਲ ਜ਼ਿੰਦਗੀ ਦਾ ਈਵੈਂਟ” ਲਾਈਫ ਕੋਚ ਰਣਦੀਪ ਸਿੰਘ ਇੰਟਰਨੈਸ਼ਨਲ ਅਵਾਰਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਈ ਐਸ ਐਫ਼ ਕਾਲਜ ਆਫ਼ ਫਾਰਮੇਸੀ ਘੱਲ ਕਲਾਂ ਮੋਗਾ ਵਿੱਚ ਆਯੋਜਿਤ ਕੀਤਾ।

picture-2-300x184 ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਯਾਦਗਾਰੀ ਹੋ ਨਿਬੜਿਆ :ਡਾ ਸਰਬਜੀਤ ਕੌਰ ਬਰਾੜ

ਦਰਸ਼ਕਾਂ ਦੇ ਖਚਾਖੱਚ ਭਰੇ ਹਾਲ ਵਿਚ ਸਵੇਰੇ ਗਿਆਰਾਂ ਤੋਂ ਦੋ ਵਜੇ ਤੱਕ ਲਾਈਫ ਕੋਚ ਰਣਦੀਪ ਸਿੰਘ ਨੇ ਅਲੱਗ ਅਲੱਗ ਪ੍ਰਕਾਰ ਦੀ ਐਕਸਰਸਾਈਜ਼ਾਂ, ਥੈਰੇਪੀ, ਮੈਡੀਟੇਸ਼ਨ ਕਰਨ ਦੇ ਤਰੀਕਿਆਂ ਦੇ ਨਾਲ ਅਧਿਆਤਮਿਕ ਗਿਆਨ ਪ੍ਰੈਕਟਿਸ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਦਾ ਇਲਾਜ ਬਿਨਾਂ ਕਿਸੇ ਦਵਾਈ ਤੋਂ ਕੀਤਾ।ਰਣਦੀਪ ਸਿੰਘ ਨੇ ਕਿਹਾ ਕਿ,”ਮੇਰਾ ਮਿਸ਼ਨ ਦੁਨੀਆਂ ਨੂੰ ਚਿੰਤਾ ਤੇ ਰੋਗਾਂ ਤੋੰ ਬਿਨਾ ਦਵਾਈ ਮੁਕਤ ਕਰਨਾ ਹੈ। ਸਿਰਜਣਾ ਸਭਾ ਦੇ ਪ੍ਰਧਾਨ ਡਾ ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਉਮੀਦ ਛੱਡ ਚੁੱਕੇ ਲੋਕਾਂ ਨੂੰ ਹੱਸਦੇ ਅਤੇ ਨੱਚਦੇ ਵੇਖ ਕੇ ਮਨ ਨੂੰ ਜੋ ਸਕੂਨ ਮਿਲਿਆ ਹੈ ਉਸ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਵਿਸ਼ੇਸ਼ ਸਹਿਯੋਗ ਕਰਨ ਲਈ ਪਰਵੀਨ ਗਰਗ ਚੇਅਰਮੈਨ ਆਈ ਐਸ ਐਫ਼ ਕਾਲਜ ਆਫ਼ ਫਾਰਮੇਸੀ, ਨਵੀਨ ਸਿੰਗਲਾ ਐਮ ਡੀ ਗ੍ਰੇਟ ਪੰਜਾਬ ਪ੍ਰਿਟਿੰਗ ਮੋਗਾ, ਆਈਡੀਐਫਸੀ ਫਸਟ ਬੈਂਕ ਮੋਗਾ ਦੇ ਬਰਾਂਚ ਮੈਨੇਜਰ ਮਨਵਿੰਦਰ ਕੌਰ, ਸੀਨੀਅਰ ਸੇਲਜ਼ ਮੈਨੇਜਰ ਹਰਸ਼ ਸਚਦੇਵਾ, ਰਿਸ਼ੂ ਅੱਗਰਵਾਲ ਪ੍ਰਧਾਨ ਯੂਥ ਅੱਗਰਵਾਲ ਸਭਾ ਮੋਗਾ ਅਤੇ ਭਾਰਤ ਗੁਪਤਾ ਦਾ ਧੰਨਵਾਦ ਕੀਤਾ।

Picture-3-300x180 ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਯਾਦਗਾਰੀ ਹੋ ਨਿਬੜਿਆ :ਡਾ ਸਰਬਜੀਤ ਕੌਰ ਬਰਾੜ

ਲਾਈਫ ਕੋਚ ਰਣਦੀਪ ਸਿੰਘ ਨੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਦੀ ਟੀਮ ਦੀ ਕਾਰਜ ਕੁਸ਼ਲਤਾ ਅਤੇ ਵਿਵਹਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਦਮੀ ਟੀਮ ਦਾ ਹਿੱਸਾ ਬਣਨਾ ਉਹਨਾਂ ਲਈ ਫ਼ਖ਼ਰ ਦੀ ਗੱਲ ਹੈ। ਇਸ ਈਵੈਂਟ ਵਿਚ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਸ਼੍ਰੀਮਤੀ ਅੰਜਨਾ ਮੈਨਨ, ਪ੍ਰਬੰਧਕੀ ਬੋਰਡ ਦੇ ਮੈਂਬਰ ਸ਼੍ਰੀਮਤੀ ਰਾਜਿੰਦਰ ਕੁਮਾਰੀ, ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦੇ ਮੀਤ ਪ੍ਰਧਾਨ ਪਰਮਿੰਦਰ ਕੌਰ, ਜਨਰਲ ਸਕੱਤਰ ਗੁਰਬਿੰਦਰ ਕੌਰ ਗਿੱਲ, ਹਰਪ੍ਰੀਤ ਸਿੰਘ ਖਜ਼ਾਨਚੀ, ਕਾਰਜਕਾਰਨੀ ਮੈਂਬਰ ਨਿੰਦਰਜੀਤ ਕੌਰ, ਰੁਪਿੰਦਰ ਕੌਰ ਬਲਾਸੀ, ਸੋਨੀ ਮੋਗਾ, ਹਰਦਿਆਲ ਸਿੰਘ, ਲੱਕੀ ਗਿੱਲ, ਅਵਤਾਰ ਸਮਾਲਸਰ, ਲੇਖਕ ਚਰਨਜੀਤ ਸਮਾਲਸਰ ਅਤੇ ਗੁਰਕਮਲ ਸਿੰਘ ਹਾਜ਼ਰ ਸਨ।

Picture-4-300x146 ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਯਾਦਗਾਰੀ ਹੋ ਨਿਬੜਿਆ :ਡਾ ਸਰਬਜੀਤ ਕੌਰ ਬਰਾੜ

ਇਸ ਮੌਕੇ ਗਿਆਨ ਸਿੰਘ ਸੇਵਾਮੁਕਤ ਡੀਪੀਆਰਓ, ਲੈਕਚਰਾਰ ਸੁਰਜੀਤ ਸਿੰਘ ਦੌਧਰ, ਰੈਡ ਸਫਾਇਰ ਇਮੀਗਰੇਸ਼ਨ ਤੋਂ ਵਿਕਾਸ ਕਪੂਰ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਘੋਲੀਆ ਕਲਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਅਤੇ ਉਨਾਂ ਦੀ ਟੀਮ ਤੋਂ ਇਲਾਵਾ ਸ਼ਹਿਰ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਖੁਸ਼ਹਾਲ ਜ਼ਿੰਦਗੀ ਦੇ ਈਵੈਂਟ ਵਿੱਚ ਭਾਗ ਲਿਆ। ਸਫ਼ਲਤਾ ਪੂਰਵਕ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸਿਰਜਣਾ ਸਭਾ ਦੇ ਪ੍ਰਧਾਨ ਡਾ ਸਰਬਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਮੰਗ ਤੇ ਉਤਸ਼ਾਹ ਨੂੰ ਵੇਖਦਿਆਂ ਭਵਿੱਖ ਵਿੱਚ ਜਲਦੀ ਹੀ ਅਜਿਹਾ ਸਮਾਗਮ ਕਰਵਾਉਣ ਲਈ ਵਚਨਬੱਧ ਹਨ।

Share this content:

Post Comment