Loading Now

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਹੱਕਾਂ ਨੂੰ ਚੁਣੌਤੀਆਂ ਵਿਸ਼ੇ ਤੇ ਕਨਵੇਂਸ਼ਨ ਅਤੇ ਮੁਜਾਹਾਰਾ

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਹੱਕਾਂ ਨੂੰ ਚੁਣੌਤੀਆਂ ਵਿਸ਼ੇ ਤੇ ਕਨਵੇਂਸ਼ਨ ਅਤੇ ਮੁਜਾਹਾਰਾ

*ਮਨੁੱਖੀ ਹੱਕਾਂ ਨੂੰ ਸਭ ਤੋਂ ਵੱਡੀ ਚੁਣੌਤੀ ਉਦਾਰਵਾਦੀ/ ਸਾਮਰਾਜੀ ਨੀਤੀਆਂ : ਪ੍ਰੋਫੈਸਰ ਜਗਮੋਹਨ ਸਿੰਘ
ਬਠਿੰਡਾ, 10 ਦਸੰਬਰ (ਏ.ਡੀ.ਪੀ ਨਿਊਜ਼) – ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਅੱਜ ਮਨੁੱਖੀ ਅਧਿਕਾਰ ਦਿਵਸ ਮੌਕੇ ਟੀਚਰਜ਼ ਹੋਮ ਬਠਿੰਡਾ ਵਿੱਚ ਮਨੁੱਖੀ ਹੱਕਾਂ ਨੂੰ ਅੱਜ ਦੀਆਂ ਚੁਣੌਤੀਆਂ ਵਿਸ਼ੇ ਤੇ ਇੱਕ ਕਨਵੈਂਸ਼ਨ ਤੇ ਮੁਜਾਹਰਾ ਕੀਤਾ ਗਿਆ,ਜਿਸ ਦੇ ਮੁੱਖ ਬੁਲਾਰੇ ਪ੍ਰੋਫੈਸਰ ਜਗਮੋਹਨ ਸਿੰਘ ਸੂਬਾ ਪ੍ਰਧਾਨ ਨੇ ਆਪਣਾ ਕੁੰਜੀਵਤ ਭਾਸ਼ਣ ਦਿੱਤਾ l ਕੌਮਾਂਤਰੀ ਮੁਖੀ ਅਧਿਕਾਰ ਐਲਾਨਨਾਮ-1948 ਦੇ ਹਵਾਲੇ ਨਾਲ ਪ੍ਰੋਫੈਸਰ ਸਾਹਿਬ ਨੇ ਮਨੁੱਖੀ ਹੱਕਾਂ ਦਾ ਇਤਿਹਾਸ, ਹਿਊਮਨ ਰਾਈਟਸ ਚਾਰਟ ਅਤੇ ਪੂੰਜੀਪ੍ਰਸਤੀ ਤੋਂ ਮੁਕਤੀ,ਆਰਥਿਕ ਸਮਾਜਿਕ ਤੇ ਮਾਨਵਤੀ ਜ਼ਿੰਦਗੀ ਜਿਉਣ ਦਾ ਹੱਕ,ਲੇਬਰ ਕਨੂੰਨ,ਸਿਹਤ ਅਤੇ ਬੁਨਿਆਦੀ ਸਹੂਲਤਾਂ ਦਾ ਅਧਿਕਾਰ, ਸੱਭਿਆਚਾਰ ਦਾ ਹੱਕ,ਬਰਾਬਰੀ,ਸੰਵਾਦ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਗਰੀਬੀ ਤੋਂ ਮੁਕਤੀ,ਤਸ਼ੱਦਦ ਅਤੇ ਹਰ ਕਿਸਮ ਦੇ ਵਿਤਕਰੇ ਤੋਂ ਮੁਕਤੀ ਲਈ ਨਵ ਉਦਾਰਵਾਦੀ/ ਸਾਮਰਾਜੀ ਨੀਤੀ ਦੇ ਮਾਡਲ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਨਿਜਤਾ ਦੇ ਹੱਕ ਤੇ ਜਸੂਸੀ ਹੋ ਰਹੀ ਹੈ l

ਕਈ ਤਰ੍ਹਾਂ ਦੇ ਨਾਲ ਸੁਧਾਰ ਦੇ ਨਾਂ ਹੇਠ ਪੂੰਜੀਵਾਦ ਦੀ ਰਾਖੀ ਕੀਤੀ ਜਾ ਰਹੀ ਹੈ ਅਗਿਆਨਤਾ ਅਤੇ ਲੋਕਾਂ ਚ ਵੱਡੀਆਂ ਪਾ ਕੇ ਉਧਮ ਸਿੰਘ,ਡਾ.ਅੰਬੇਦਕਰ,ਸ਼ਹੀਦ ਭਗਤ ਸਿੰਘ ਤੇ ਪੈਰੀਅਰ ਦੇ ਵਿਚਾਰਾ ਨੂੰ ਲੋਕਾਂ ਚੋ ਖ਼ਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤਾਂ ਦੀ ਬਰਾਬਰੀ ਦਾ ਹੱਕ ਪੂੰਜੀਪ੍ਰਸਤ ਮਾਡਲ ਦੇ ਵਿੱਚ ਨਹੀਂ ਰਹਿ ਸਕਦਾ,ਜਮੀਨ, ਜੰਗਲ ਤੇ ਜਲ ਦੀ ਰਾਖੀ ਕਰਨ ਦੇ ਲਈ ਲੜੇ ਜਾ ਰਹੇ ਸੰਘਰਸ਼ ਅੱਜ ਬਹੁਤ ਅਹਿਮੀਅਤ ਰੱਖਦੇ ਹਨ l ਸਮਾਗਮ ਦੇ ਸ਼ੁਰੂ ਵਿੱਚ ਵਿਛੜ ਗਏ ਸਾਥੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ l

Capture-3 ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਹੱਕਾਂ ਨੂੰ ਚੁਣੌਤੀਆਂ ਵਿਸ਼ੇ ਤੇ ਕਨਵੇਂਸ਼ਨ ਅਤੇ ਮੁਜਾਹਾਰਾ

ਪ੍ਰਜ਼ੀਡੀਅਮ ਵਿੱਚ ਪ੍ਰਿੰ ਬੱਗਾ ਸਿੰਘ ਜ਼ਿਲ੍ਹਾ ਪ੍ਰਧਾਨ,ਪ੍ਰੋ ਜਗਮੋਹਨ ਸਿੰਘ,ਜਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਸਿੰਘ ਭੁਟਾਲ ਤੇ ਕੁਲਵੰਤ ਕੌਰ ਸ਼ਾਮਿਲ ਹੋਏ l ਜਗਜੀਤ ਸਿੰਘ ਭੁਟਾਲ ਨੇ ਦਿੱਲੀ ਦੇ ਵਿਖੇ ਭਾਈ ਦਿਆਲਾ ਭਾਈ ਮਤੀਦਾਸ,ਸਤੀਦਾਸ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਇਹਨੂੰ ਮੁਗਲ ਸਮਰਾਟਾਂ ਵਲੋਂ ਜਿਉਣ ਦੇ ਹੱਕ ਤੇ ਹਮਲੇ ਦੀ ਗੱਲ ਕੀਤੀ ਤੇ ਅਜੋਕੇ ਸਮੇਂ ਵਿੱਚ ਫਿਰਕਾਪ੍ਰਸਤ ਤਾਕਤਾਂ ਤੋਂ ਸਾਵਧਾਨ ਰਹਿ ਕੇ ਏਕਤਾ ਉਸਰਨ ਦੀ ਗੱਲ ਨੂੰ ਉਭਰਿਆ l ਪ੍ਰਿੰਸੀਪਲ ਬੱਗਾ ਸਿੰਘ ਵੱਲੋਂ ਅੱਜ ਦੇ ਸਮਾਗਮ ਦੀ ਅਹਿਮੀਅਤ ਦੱਸਦਿਆਂ ਆਦਿਵਾਸੀਆਂ ਅਤੇ ਮਾਓਵਾਦੀਆਂ ਤੇ ਅਪ੍ਰੇਸ਼ਨ ਕਾਗਾਰ ਚਲਾ ਕੇ ਫੌਜੀ ਤੇ ਨੀਮ ਫੌਜੀ ਦਸਤਿਆਂ ਵੱਲੋਂ ਕੀਤੇ ਜਾ ਰਹੇ ਕਤਲੇਆਮ ਸਮੇਤ ਹਰ ਤਰ੍ਹਾਂ ਦੇ ਜਬਰ ਅਤੇ ਮਨੁੱਖੀ ਅਧਿਕਾਰਾਂ ਦੀ ਨਿੰਦਿਆ ਕਰਦਿਆਂ ਜਮਹੂਰੀ ਹੱਕਾਂ ਦੀ ਲੜਾਈ ਲੜਨ ਤੇ ਜੋਰ ਦਿੱਤਾ l

ਸਕਤਰੇਤ ਮੈਂਬਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਮਤੇ ਪੇਸ਼ ਕਰਦਿਆਂ ਤਾਕਤਾਂ ਦੇ ਕੇਂਦਰੀਕਰਨ,ਸਿੱਖਿਆ ਸਿਲੇਬਸਾਂ ਦੇ ਭਗਵੇਂਕਰਨ,ਵਕਫ ਸੋਧ ਬਿਲ,ਬਿਜਲੀ ਬਿਲ,ਬੀਜ ਬਿੱਲ, ਕਿਰਤ ਕਾਨੂੰਨਾਂ ਚ ਤੇ ਫੌਜਦਾਰੀ ਕਾਨੂੰਨਾਂ ਵਿੱਚ ਕੀਤੀਆਂ ਲੋਕ ਵਿਰੋਧੀ ਤਬਦੀਲੀਆਂ ਅਤੇ ਲਦਾਖ ਦੇ ਆਗੂ ਸੋਨੂ ਵਾਂਗਚੁੱਕ ਤੇ ਲਾਏ ਐਨਐਸਏ ਨੂੰ ਵਾਪਸ ਲੈਣ ਦੀ ਮੰਗ ਕੀਤੀ,ਜੇਲਾਂ ਚ ਬੰਦ ਬਿਨਾਂ ਮੁਕਦਮਾ ਚਲਾਏ ਬੁੱਧੀਜੀਵੀਆਂ ਅਤੇ ਸਿੱਖ ਬੰਦੀਆਂ ਸਮੇਤ ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਅਤੇ ਨਕਸਲਵਾਦ ਨੂੰ ਖਤਮ ਕਰਨ ਦਾ ਟੀਚਾ ਮਿੱਥ ਕੇ ਆਦਿਵਾਸੀਆਂ ਤੇ ਚਲਾਏ ਜਾ ਰਹੇ ਫੋਜੀ ਆਪਰੇਸ਼ਨਾਂ ਨੂੰ ਬੰਦ ਕਰਨਾ ਅਤੇ ਉੱਥੋਂ ਫੋਜਾਂ ਵਾਪਸ ਕੱਢਣ ਦੀ ਮੰਗ ਕੀਤੀ l

ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ,ਕੌਂਮਾਂਤਰੀ ਸੱਭਿਆਚਾਰ ਕੇਂਦਰ,ਸਹਿਤ ਸਿਰਜਣਾ ਮੰਚ,ਪਬਲਿਕ ਕਾਲਜ ਐਸੋਸੀਏਸ਼ਨ,ਕਿਰਤੀ ਕਿਸਾਨ ਯੂਨੀਅਨ,ਦਲਿਤ ਮਜ਼ਦੂਰ ਮੁਕਤੀ ਮੋਰਚਾ,ਪੀਡਬਲਯੂ ਤੇ ਵਰਕਸ਼ਾਪ ਯੂਨੀਅਨ,ਪੰਜਾਬ ਸਬਆਰਡੀਨੇਟ ਸਰਵਿਸ ਯੂਨੀਅਨ (ਫਰਾਵਾ ਗਰੁੱਪ), ਪੰਜਾਬ ਬਿਜਲੀ ਪੈਨਸ਼ਨਰ ਯੂਨੀਅਨ,ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ,ਤਰਕਸ਼ੀਲ ਸੁਸਾਇਟੀ, ਇਨਕਲਾਬੀ ਕੇਂਦਰ,ਲੋਕ ਸੰਗਰਾਮ ਮੋਰਚਾ,ਬੀਕੇਯੂ ਡਕੌਂਦਾ(ਧਨੇਰ) ਥਰਮਲ ਪਲਾਂਟ ਲਹਿਰਾ ਮੁਲਾਜ਼ਮ ਤੇ ਪੈਨਸ਼ਨਰ,ਪੀਐਸਯੂ (ਰੰਧਾਵਾ)ਡੀ ਆਰ ਆਰਗਨਾਈਜੇਸ਼ਨ,ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਸਹਿਤ ਸਭਾ ਬਠਿੰਡਾ,ਆਰਐਮਪੀਆਈ, ਸਭਾ ਦੀ ਰਾਮਪੁਰਾ ਇਕਾਈ,ਲਾਭ ਸਿੰਘ (ਯੂਐਸਏ),ਕੁਲ ਹਿੰਦ ਕਿਸਾਨ ਸਭਾ,ਦਿਹਾਤੀ ਮਜ਼ਦੂਰ ਸਭਾ,ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ,ਪੇਂਡੂ ਸਿਹਤ ਸਭਾ ਬਾਲਿਆਵਾਲੀ ਤੇ ਮਜ਼ਦੂਰ ਮੁਕਤੀ ਮੋਰਚਾ (ਲਬਰੇਸ਼ਨ) ਦੇ ਆਗੂ ਦੇ ਕਾਰਕੁੰਨ ਸ਼ਾਮਿਲ ਹੋਏ l

ਸਭਾ ਦੇ ਮੀਤ ਪ੍ਰਧਾਨ ਪ੍ਰਿੰ ਰਣਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰ ਰੱਖੇ l ਸਟੇਜ ਸਕੱਤਰ ਦੀ ਜਿੰਮੇਵਾਰੀ ਅਵਤਾਰ ਸਿੰਘ ਸ.ਸਕੱਤਰ ਨੇ ਬਾਖੂਬੀ ਨਿਭਾਈ l ਟੀਚਰਜ਼ ਹੋਮ ਤੋਂ ਫਾਇਰ ਬ੍ਰਿਗੇਡ ਚੌਕ ਤੱਕ ਮਾਰਚ ਕਰਦਿਆਂ ਰੋਹ ਭਰਪੂਰ ਨਾਹਰੇ ਲਾਏ ਗਏ ਅਤੇ ਅੰਤ ਵਿੱਚ ਜਨ.ਸਕੱਤਰ ਪ੍ਰਿਤਪਾਲ ਸਿੰਘ ਨੇ ਸੰਬੋਧਨ ਕੀਤਾ l ਸਮਾਗਮ ਦੇ ਸ਼ੁਰੂ ਵਿੱਚ ਇਨਕਲਾਬੀ ਗੀਤ ਮੰਦਰ ਜੱਸੀ ਵੱਲੋਂ ਪੇਸ਼ ਕੀਤਾ ਗਿਆ l

Share this content:

Post Comment