Loading Now

ਕੋਲਕਾਤਾ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ

ਕੋਲਕਾਤਾ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ

kolkata ਕੋਲਕਾਤਾ ਵਿੱਚ ਭਾਰੀ ਮੀਂਹ  ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ

ਕੋਲਕਾਤਾ ਤੇ ਨੇੜਲੇ ਇਲਾਕਿਆਂ ਵਿਚ ਰਾਤ ਭਰ ਪਏ ਮੀਂਹ ਮਗਰੋਂ ਹੜ੍ਹਾਂ ਵਾਲੇ ਹਾਲਾਤ ਕਰਕੇ ਮੰਗਲਵਾਰ ਨੂੰ ਆਮ ਜ਼ਿੰਦਗੀ ਲੀਹੋਂ ਲੱਥ ਗਈ। ਵੱਡੇ ਪੱਧਰ ’ਤੇ ਹੜ੍ਹਾਂ ਕਰਕੇ ਆਵਾਜਾਈ, ਸਰਕਾਰੀ ਵਾਹਨ ਤੇ ਰੋਜ਼ਮਰ੍ਹਾ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ।

ਬੰਗਾਲੀ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਭਾਰੀ ਮੀਂਹ ਅਤੇ ਪਾਣੀ ਭਰਨ ਦੀ ਸਥਿਤੀ ਭਿਆਨਕ ਦੱਸਿਆ ਹੈ। ਉਨ੍ਹਾਂ ਫਰਕਾ ਬੰਨ੍ਹ ਦੀ ਮਾੜੀ ਡਰੇਜਿੰਗ ਅਤੇ ਬਿਜਲੀ ਕੰਪਨੀ ਸੀ.ਈ.ਐੱਸ.ਸੀ. (CESC) ਦੀਆਂ ਖਾਮੀਆਂ ’ਤੇ ਨਿਰਾਸ਼ਾ ਜ਼ਾਹਰ ਕੀਤੀ। ਇਸੇ ਦੌਰਾਨ ਸ਼ਹਿਰ ਦੇ ਵੱਡੇ ਹਿੱਸੇ ਪਾਣੀ ਨਾਲ ਭਰੇ ਹੋਏ ਹਨ ਅਤੇ ਘੱਟੋ-ਘੱਟ ਸੱਤ ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਬੈਨਰਜੀ ਨੇ ਕਿਹਾ, ‘‘ਸਾਡੇ ਘਰ ਵੀ ਡੁੱਬ ਗਏ ਹਨ, ਅਸੀਂ ਸਾਰੇ ਦੁੱਖ ਭੋਗ ਰਹੇ ਹਾਂ। ਮੈਨੂੰ ਪੂਜਾ ਪੰਡਾਲਾਂ ਲਈ ਵੀ ਬਹੁਤ ਬੁਰਾ ਲੱਗ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸਕੂਲਾਂ ਨੂੰ ਛੁੱਟੀਆਂ ਦਾ ਐਲਾਨ ਕਰਨ ਲਈ ਕਿਹਾ ਗਿਆ ਹੈ ਅਤੇ ਦਫ਼ਤਰ ਜਾਣ ਵਾਲਿਆਂ ਨੂੰ ਆਪਣੀ ਸੁਰੱਖਿਆ ਲਈ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ।’’ ਰਾਤ ਭਰ ਪਏ ਮੀਂਹ ਕਰਕੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਇਸ ਦੌਰਾਨ ਮੀਂਹ ਨਾਲ ਸਬੰਧਤ  ਵੱਖ-ਵੱਖ ਘਟਨਾਵਾਂ ਵਿੱਚ ਕਰੰਟ ਲੱਗਣ ਕਰਕੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ ਸ਼ਹਿਰ ਅਤੇ ਉਪਨਗਰਾਂ ਵਿੱਚ ਰੇਲ ਅਤੇ ਮੈਟਰੋ ਰੇਲਵੇ ਸੇਵਾਵਾਂ ਵਿੱਚ ਵਿਘਨ ਪਿਆ। ਅੱਧੀ ਰਾਤ ਤੋਂ ਸ਼ੁਰੂ ਹੋਏ ਮੀਂਹ ਤੋਂ ਬਾਅਦ ਸੜਕਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਸ਼ਹਿਰ ਦੇ ਕਈ ਘਰਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਪਾਣੀ ਦਾਖਲ ਹੋ ਗਿਆ।

ਬਲੂ ਲਾਈਨ (ਦਕਸ਼ੀਨੇਸ਼ਵਰ-ਸ਼ਾਹਿਦ ਖੁਦੀਰਾਮ) ਦੇ ਵਿਚਕਾਰਲੇ ਹਿੱਸੇ ਵਿੱਚ, ਖਾਸ ਕਰਕੇ ਮਹਾਨਾਇਕ ਉੱਤਮ ਕੁਮਾਰ ਅਤੇ ਰਬਿੰਦਰ ਸਰੋਬਰ ਸਟੇਸ਼ਨਾਂ ਵਿਚਕਾਰ, ਕਾਫ਼ੀ ਪਾਣੀ ਭਰਨ ਦੀਆਂ ਰਿਪੋਰਟਾਂ ਹਨ, ਜਿਸ ਕਾਰਨ ਇਸ ਸਟ੍ਰੈਚ ’ਤੇ ਸੇਵਾਵਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਮੈਟਰੋ ਰੇਲਵੇ ਕੋਲਕਾਤਾ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਵੇਰ ਤੋਂ ਹੀ ਸ਼ਹੀਦ ਖੁਦੀਰਾਮ ਅਤੇ ਮੈਦਾਨ ਸਟੇਸ਼ਨਾਂ ਵਿਚਕਾਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Share this content:

Post Comment