ਕੋਰੀਅਰ ਡ੍ਰਾਈਵਰ ਪੁਲਿਸ ਸਟੇਸ਼ਨ ਸਾਹਮਣੇ ਵੈਨ ਖੜ੍ਹੀ ਕਰਕੇ ਪਾਰਸਲ ਦੇਣ ਗਿਆ ਅਤੇ ਚੋਰਨੀ ਵੈਨ ਲੈ ਗਈ
*ਪੁਲਿਸ ਨੇ ਕੀਤੀ ਕਾਰਵਾਈ ਤੇ ਮਿੰਟਾਂ ਵਿਚ ਫੜ ਲਈ ਚੋਰਨੀ
ਔਕਲੈਂਡ, 27 ਜੂਨ 2025 (ਹਰਜਿੰਦਰ ਸਿੰਘ ਬਸਿਆਲਾ) – ਅੱਜ ਸਵੇਰੇ ਨੇਪੀਅਰ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਦੋਂ ਕੋਰੀਅਰ ਵੈਨ ਦਾ ਡ੍ਰਾਈਵਰ ਅੰਦਰ ਪਾਰਸਲ ਦੇਣ ਗਿਆ ਤਾਂ ਆਪਣੀ ਕਾਰ ਆਮ ਦੀ ਤਰ੍ਹਾਂ ਚਲਦੀ ਛੱਡ ਗਿਆ, ਇਸ ਦੌਰਾਨ ਇਕ ਚੋਰਨੀ ਔਰਤ ਨੇ ਇਹ ਵੈਨ ਭਜਾ ਲਈ। ਜਦੋਂ ਕੋਰੀਅਰ ਡ੍ਰਾਈਵਰ ਨੇ ਵੇਖਿਆ ਤਾਂ ਇਸ ਸਬੰਧੀ ਪੁਲਿਸ ਨੇ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ ਇਸ ਕੋਰੀਅਰ ਵੈਨ ਨੂੰ 10 ਮਿੰਟਾਂ ਦੇ ਅੰਦਰ ਹੀ ਲੱਭ ਲਿਆ ਅਤੇ ਚੋਰੀ ਕਰਨ ਵਾਲੀ ਉਸ ਔਰਤ ਨੂੰ ਵੀ ਗਿ੍ਰਫਤਾਰ ਕਰ ਲਿਆ। ਪੁਲਿਸ ਅਫਸਰਾਂ ਨੇ ਕਿਹਾ ਨੇ ਕੋਰੀਅਰ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਤੋਂ ਬਾਹਰ ਨਿਕਲਣ ਵੇਲੇ ਗੱਡੀਆਂ ਨੂੰ ਬੰਦ ਕਰਕੇ ਲਾਕ ਕਰਕੇ ਜਾਣ। ਇਸ ਸਬੰਧ ਵਿਚ 27 ਸਾਲਾ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ 3 ਜੁਲਾਈ ਨੂੰ ਨੇਪੀਅਰ ਜ਼ਿਲ੍ਹਾ ਅਦਾਲਤ ਵਿੱਚ ਗੈਰ-ਕਾਨੂੰਨੀ ਤੌਰ ’ਤੇ ਮੋਟਰ ਵਾਹਨ ਲੈਣ ਦੇ ਦੋਸ਼ ਵਿੱਚ ਪੇਸ਼ ਕੀਤਾ ਜਾਣਾ ਹੈ। ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਉਸ ਔਰਤ ਕੋਲੋਂ ਪਿਛਲੀ ਚੋਰੀ ਨਾਲ ਸਬੰਧਤ ਜਾਇਦਾਦ ਵੀ ਮਿਲੀ ਹੈ, ਜਿਸ ਕਾਰਨ ਔਰਤ ਨੂੰ ਚੋਰੀ ਦੇ ਦੋਸ਼ ਦਾ ਵੀ ਸਾਹਮਣਾ ਕਰਨਾ ਪਵੇਗਾ। ਸੋ ਲਗਦਾ ਹੈ ਕਿ ਇਹ ਤਾਂ ਇਕ ਤਰ੍ਹਾਂ ਨਾਲ ਚੋਰਾਂ ਨੂੰ ਮੋਰ ਪੈ ਗਏ।
Share this content:



Post Comment