ਕੈਨੇਡਾ ਵੱਲੋਂ ਅਮਰੀਕਾ ’ਤੇ ਡਿਜੀਟਲ ਸੇਵਾ ਟੈਕਸ ਲਗਾਉਣ ਦੀ ਯੋਜਨਾ ਰੱਦ
ਟੋਰਾਂਟੋ, 30 ਜੂਨ – ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਡਿਜੀਟਲ ਕੰਪਨੀਆਂ ਉੱਤੇ ਡਿਜੀਟਲ ਟੈਕਸ ਲਗਾਉਣ ਦੀ ਯੋਜਨਾ ਰੱਦ ਕਰਨ ਮਗਰੋਂ ਅਮਰੀਕਾ ਨਾਲ ਵਪਾਰਕ ਗੱਲਬਾਤ ਬਹਾਲ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਤਕਨਾਲੋਜੀ ਕੰਪਨੀਆਂ ’ਤੇ ਟੈਕਸ ਲਗਾਉਣ ਦੀ ਕੈਨੇਡਾ ਦੀ ਯੋਜਨਾ ਨੂੰ ਲੈ ਕੇ ਵਪਾਰਕ ਗੱਲਬਾਤ ਨੂੰ ਮੁਅੱਤਲ ਕਰ ਰਹੇ ਹਨ। ਉਨ੍ਹਾਂ ਕੈਨੇਡਾ ਵੱਲੋਂ ਲਾਏ ਇਸ ਟੈਕਸ ਨੂੰ ‘‘ਅਮਰੀਕਾ ’ਤੇ ਸਿੱਧਾ ਤੇ ਸਪੱਸ਼ਟ ਹਮਲਾ’ ਦੱਸਿਆ ਸੀ।ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਇੱਕ ਵਪਾਰਕ ਸਮਝੌਤੇ ਦੀ ‘ਉਮੀਦ’ ਰੱਖਦੀ ਹੈ ਇਸ ਲਈ ਇਹ ‘ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ’ ਕਰ ਦੇਵੇਗੀ।
Share this content:


Post Comment