ਕੈਨੇਡਾ ਵਿਚ ਪੰਜਾਬੀ ਕਾਰੋਬਾਰੀ ਦਾ ਕਤਲ, ਹਮਲਾਵਰਾਂ ਨੇ ਕਾਰ ‘ਤੇ ਚਲਾਈਆਂ ਗੋਲੀਆਂ
ਕੈਨੇਡਾ, 28 ਅਕਤੂਬਰ – ਕੈਨੇਡਾ ਵਿੱਚ ਦਿਨ ਦਿਹਾੜੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪ੍ਰਮੁੱਖ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਜੋ ਮੂਲ ਰੂਪ ਵਿੱਚ ਦੋਰਾਹਾ ਜ਼ਿਲ੍ਹਾ ਲੁਧਿਆਣਾ (ਪੰਜਾਬ) ਦੇ ਨੇੜੇ ਪਿੰਡ ਰਾਜਗੜ੍ਹ ਦੇ ਰਹਿਣ ਵਾਲੇ ਸਨ, ਨੂੰ ਐਬਟਸਫੋਰਡ ਦੇ ਟਾਊਨਲਾਈਨ ਖੇਤਰ ਵਿੱਚ ਬਲੂ ਰਿਜ ਡਰਾਈਵ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਸਾਹਸੀ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਅਤੇ ਮੈਪਲ ਰਿਜ, ਬੀਸੀ ਵਿੱਚ ਕੱਪੜਾ ਰੀਸਾਈਕਲਿੰਗ ਕਾਰੋਬਾਰ ਕਰਦਾ ਸਨ, ਜਿੱਥੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਮੈਂਬਰ ਕੰਮ ਕਰਦੇ ਸਨ।
ਪੁਲਿਸ ਦੇ ਅਨੁਸਾਰ, ਸਾਹਸੀ ਨੂੰ ਸੋਮਵਾਰ ਸਵੇਰੇ 9:30 ਵਜੇ ਦੇ ਕਰੀਬ ਰਿਜਵਿਊ ਅਤੇ ਸਮਿਟ ਡਰਾਈਵ ਦੇ ਕੋਨੇ ‘ਤੇ ਆਪਣੀ ਕਾਰ ਵਿੱਚ ਬੈਠੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ, ਪਰ ਸਾਹਸੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ, ਪੁਲਿਸ ਨੇ ਇਲਾਕੇ ਵਿੱਚ ਭਾਰੀ ਸੁਰੱਖਿਆ ਘੇਰਾਬੰਦੀ ਕਰ ਦਿੱਤੀ ਅਤੇ ਸਾਵਧਾਨੀ ਵਜੋਂ ਨੇੜਲੇ ਤਿੰਨ ਸਕੂਲ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ। ਦਰਸ਼ਨ ਸਿੰਘ ਦੇ ਪੁੱਤਰ ਅਰਪਨ ਨੇ ਕਿਹਾ ਕਿ ਉਸਦੇ ਪਿਤਾ ਦਾ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਜਾਂ ਝਗੜਾ ਨਹੀਂ ਸੀ। ਉਸਨੇ ਕਿਹਾ, “ਸਾਨੂੰ ਸਮਝ ਨਹੀਂ ਆਉਂਦਾ ਕਿ ਇਹ ਕਿਸਨੇ ਕੀਤਾ ਜਾਂ ਕਿਉਂ।
Share this content:



Post Comment