ਕੈਨੇਡਾ ‘ਚ ਯੂਥ ਅਫ਼ਸਰ ਬਣਿਆ ਪਿੰਡ ਕਾਲੇਵਾਲ ਦਾ ਨੌਜਵਾਨ
ਗੜਸ਼ੰਕਰ, 3 ਜੁਲਾਈ – ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਅੱਜ ਵਿਦੇਸ਼ਾਂ ਦੀ ਧਰਤੀ ‘ਤੇ ਵੱਡੇ ਅਹੁਦਿਆਂ ਦੇ ਉੱਪਰ ਤੈਨਾਤ ਹੋ ਕੇ ਪੰਜਾਬ ਦਾ ਨਾਂਅ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਹੈ। ਅਜਿਹਾ ਇੱਕ ਹੋਰ ਨੌਜਵਾਨ ਗੜ੍ਹਸ਼ੰਕਰ ਦੇ ਬੀਤ ਖ਼ੇਤਰ ਦੇ ਪਿੰਡ ਕਾਲੇਵਾਲ ਦਾ 23 ਸਾਲਾਂ ਨੌਜਵਾਨ ਸ਼ਮਨੀਤ ਰਾਣਾ ਹੈ, ਜਿਹੜਾ ਕਿ ਅੱਜ ਕੈਨੇਡਾ ਦੀ ਧਰਤੀ ‘ਤੇ ਯੂਥ ਸਰਵਿਸ ਆਫ਼ਿਸਰ ਵਜੋਂ ਤਾਇਨਾਤ ਹੋਇਆ, ਜਿਸਦੇ ਕਾਰਨ ਅੱਜ ਇਲਾਕੇ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਸ਼ਮਨੀਤ ਰਾਣਾ ਤੇ ਪਿਤਾ ਰਾਜੇਸ਼ ਰਾਣਾ ਅਤੇ ਮਾਤਾ ਨੀਨਾ ਰਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕੀ 2019 ਵਿੱਚ ਉਨ੍ਹਾਂ ਦੇ ਪੁੱਤਰ ਨੇ ਕਾਲੇਵਾਲ ਬੀਤ ਤੋਂ ਕੈਨੇਡਾ ਵੱਲ ਕੂਚ ਕਰਕੇ ਉਚ ਸਿੱਖਿਆ ਦੀ ਸ਼ੁਰੂਆਤ ਕੀਤੀ ਤੇ ਕੁਝ ਸਾਲਾਂ ‘ਚ ਉਹ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਉੱਥੇ ਦੀ ਨਾਗਰਿਕਤਾ ਹਾਸਿਲ ਕਰ ਲਈ। ਉਨ੍ਹਾਂ ਦੱਸਿਆ ਕਿ ਸ਼ਮਨੀਤ ਰਾਣਾ ਨੇ ਹੁਣ 2025 ਵਿੱਚ ਯੂਥ ਸਰਵਿਸ ਅਫ਼ਸਰ ਕੈਨੇਡਾ ਦੀ ਚਿਲਡਰਨ ਜੇਲ੍ਹ ਦੇ ਟੈਸਟ ਦੌਰਾਨ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਉੱਚ ਅਧਿਕਾਰੀ ਦੇ ਅਹੁਦੇ ‘ਤੇ ਨਿਯੁਕਤ ਹੋਇਆ ਹੈ।
Share this content:



Post Comment