Loading Now

ਕੈਨੇਡਾ ‘ਚ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਪੰਜਾਬੀ ਕਾਰੋਬਾਰੀ

ਕੈਨੇਡਾ ‘ਚ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਪੰਜਾਬੀ ਕਾਰੋਬਾਰੀ

ਬੀਸੀ, 12 ਫਰਵਰੀ – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਪੰਜਾਬੀ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਸਰੀ ਪੁਲਿਸ ਨੇ ਪੰਜਾਬੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ. ਪੁਲਿਸ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਸਰੀ ਸਮੇਤ ਕੈਨੇਡਾ ਭਰ ਵਿੱਚ ਜ਼ਬਰਨ ਵਸੂਲੀ ਦੇ ਮਾਮਲਿਆਂ ਦਾ ਰੁਝਾਨ ਦੇਖਿਆ ਗਿਆ ਹੈ । ਪੀੜਤਾਂ ਨੂੰ ਚਿੱਠੀਆਂ, ਫੋਨ ਕਾਲਾਂ, ਟੈਕਸਟ ਸੁਨੇਹਿਆਂ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀ ਭਰੇ ਸੁਨੇਹੇ ਮਿਲ ਰਹੇ ਹਨ। ਕੈਨੇਡੀਅਨ ਜਾਂਚ ਏਜੰਸੀਆਂ ਇਸ ਸਮੇਂ ਜ਼ਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ।

ਕੈਨੇਡਾ ਪੁਲਿਸ ਨੇ ਆਪਣੀ ਵੈੱਬਸਾਈਟ ‘ਤੇ ਇੱਕ ਵੀਡੀਓ ਅਤੇ ਟੈਕਸਟ ਮੈਸੇਜ ਰਾਹੀਂ ਪੰਜਾਬੀ ਵਿੱਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਫਿਰੌਤੀ ਮੰਗਣ ਵਾਲਿਆਂ ਬਾਰੇ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈਂ ਤਾਂ ਉਹ ਪੁਲਿਸ ਨੂੰ ਦੇਣ । ਪੁਲਿਸ ਨੇ ਇਸ ਲਈ ਇਨਾਮ ਦੀ ਰਾਸ਼ੀ ਦਾ ਐਲਾਨ ਵੀ ਕੀਤਾ ਹੈ। ਪੁਲਿਸ ਅਨੁਸਾਰ ਜੂਨ 2025 ਤੋਂ ਸਰੀ ਵਿੱਚ ਜ਼ਬਰਨ ਵਸੂਲੀ ਦੀਆਂ ਧਮਕੀਆਂ ਅਤੇ ਸੰਬੰਧਿਤ ਹਿੰਸਾ ਵਿੱਚ ਵਾਧਾ ਹੋਇਆ ਹੈ। ਸਰੀ ਪੁਲਿਸ ਸੇਵਾਵਾਂ ਨੇ ਇੱਕ ਵਿਸ਼ੇਸ਼ ਰਣਨੀਤੀ ਅਪਣਾਈ ਹੈ ਅਤੇ ਕਈ ਕਦਮ ਚੁੱਕੇ ਹਨ। ਪੁਲਿਸ ਨੇ ਹੁਣ ਇੱਕ ਹੈਲਪਲਾਈਨ, ਸਰੀ ਐਕਸਟੋਰਸ਼ਨ ਟਿਪ ਲਾਈਨ (236-485-5149) ਸ਼ੁਰੂ ਕੀਤੀ ਹੈ, ਜਿਸਦੀ ਨਿਗਰਾਨੀ ਹਫ਼ਤੇ ਦੇ ਸੱਤ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਂਦੀ ਹੈ।

ਸਰੀ ਸ਼ਹਿਰ ਨੇ ਵਧਦੇ ਜ਼ੁਰਮ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ, ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਲਈ $250,000 (ਲਗਭਗ 2 ਕਰੋੜ ਤੋਂ ਵੱਧ) ਦਾ ਇਨਾਮ ਫੰਡ ਬਣਾਇਆ ਗਿਆ ਹੈ। ਇਹ ਫੰਡ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਵਾਲੀ ਜਾਣਕਾਰੀ ਲਈ $100,000 ਤੱਕ ਦੀ ਪੇਸ਼ਕਸ਼ ਕਰਦਾ ਹੈ। ਇਹ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡੇ ਪੁਲਿਸ ਇਨਾਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਰੀ ਪੁਲਿਸ ਸਰਵਿਸਿਜ਼ ਨੇ ਜਬਰਦਸਤੀ ਦੀ ਜਾਂਚ ਲਈ ਬਣਾਈ ਗਈ ਇੱਕ ਟਾਸਕ ਫੋਰਸ ਵਿੱਚ 15 ਅਧਿਕਾਰੀ ਅਤੇ ਸਿਵਲੀਅਨ ਕਰਮਚਾਰੀ ਤਾਇਨਾਤ ਕੀਤੇ ਹਨ।

Share this content:

Post Comment