Loading Now

ਕੇਂਦਰ ਨੇ ਖਾਦ ਸਬਸਿਡੀ ਲਈ ਮਨਜ਼ੂਰ ਕੀਤੀ 62,370 ਕਰੋੜ ਦੀ ਰਕਮ

ਕੇਂਦਰ ਨੇ ਖਾਦ ਸਬਸਿਡੀ ਲਈ ਮਨਜ਼ੂਰ ਕੀਤੀ 62,370 ਕਰੋੜ ਦੀ ਰਕਮ

ਨਵੀਂ ਦਿੱਲੀ, 12 ਨਵੰਬਰ- ਕੇਂਦਰ ਸਰਕਾਰ ਨੇ ਬੁਧਵਾਰ ਨੂੰ ਹਾੜੀ ਦੇ ਸੀਜ਼ਨ 2026-27 ਲਈ ਫਾਸਫੇਟਿਕ ਅਤੇ ਪੋਟਾਸ (ਪੀ ਐਂਡ ਕੇ) ਖਾਦਾਂ ’ਤੇ 62,370 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹਾੜੀ ਦੇ ਸੀਜ਼ਨ 2026-27 (ਅਕਤੂਬਰ 2026 ਤੋਂ 31 ਮਾਰਚ, 2027) ਲਈ ਫਾਸਫੇਟਿਕ ਅਤੇ ਪੋਟਾਸ (ਪੀ ਐਂਡ ਕੇ) ਖਾਦਾਂ ’ਤੇ ਪੌਸ਼ਟਿਕ ਤੱਤ ਅਧਾਰਤ ਸਬਸਿਡੀ (ਐਨਬੀਐਸ) ਦਰਾਂ ਨਿਰਧਾਰਤ ਕਰਨ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਕੈਬਨਿਟ ਨੇ ਹਾੜੀ ਦੇ ਸੀਜ਼ਨ 2026-27 ਲਈ ਫਾਸਫੇਟਿਕ ਅਤੇ ਪੋਟਾਸ ਖਾਦਾਂ ’ਤੇ ਪੌਸ਼ਟਿਕ ਤੱਤ ਅਧਾਰਤ ਸਬਸਿਡੀ (ਐਨਬੀਐਸ) ਦਰਾਂ ਨਿਰਧਾਰਤ ਕਰਨ ਲਈ ਮਨਜ਼ੂਰੀ ਦੇ ਦਿਤੀ ਹੈ। ਵੈਸ਼ਨਵ ਨੇ ਕਿਹਾ ਕਿ ਡੀਏਪੀ (ਡਾਈ-ਅਮੋਨੀਅਮ ਫਾਸਫੇਟ) ਦੀ ਕੀਮਤ 1,350 ਪ੍ਰਤੀ 50-ਕਿਲੋਗ੍ਰਾਮ ਬੈਗ ’ਤੇ ਰਹੇਗੀ। ਡੀਏਪੀ ਅਤੇ ਐਨਪੀਕੇਐਸ (ਨਾਈਟਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ) ਸ਼੍ਰੇਣੀਆਂ ਸਮੇਤ ਪੀ ਐਂਡ ਕੇ ਖਾਦਾਂ ’ਤੇ ਸਬਸਿਡੀਆਂ  2026-27 ਹਾੜੀ ਸੀਜ਼ਨ ਲਈ ਪ੍ਰਵਾਨਿਤ ਦਰਾਂ ਦੇ ਆਧਾਰ ’ਤੇ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੈਬਨਿਟ ਨੇ ਨਵੀਂ ਦਿੱਲੀ ਵਿਚ ਉੱਤਰੀ ਅਤੇ ਦੱਖਣੀ ਬਲਾਕ ਕੰਪਲੈਕਸਾਂ ਦੇ ਅੰਦਰ ‘ਯੁੱਗ-ਯੁੱਗ-ਭਾਰਤ ਸੰਗ੍ਰਹਾਲਯ’ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿਤੀ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 3,230 ਕਰੋੜ ਹੋਣ ਦਾ ਅਨੁਮਾਨ ਹੈ।

ਕ੍ਰੈਡਿਟ ਗਰੰਟੀ ਫ਼ੰਡ : ਮੰਤਰੀ ਮੰਡਲ ਨੇ 31 ਮਾਰਚ, 2031 ਤੱਕ ਕ੍ਰੈਡਿਟ ਗਰੰਟੀ ਫ਼ੰਡ ਫਾਰ ਮਾਈਕ੍ਰੋ ਯੂਨਿਟਸ ਨੂੰ ਜਾਰੀ ਰੱਖਣ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ। ਇਸ ਫ਼ੰਡ ਰਾਹੀਂ, ਨੈਸ਼ਨਲ ਕ੍ਰੈਡਿਟ ਗਰੰਟੀ ਟਰੱਸਟੀ ਕੰਪਨੀ ਲਿਮਟਿਡ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਕਰਜ਼ਾ ਡਿਫਾਲਟ ਦੇ ਜੋਖਮ ਦੇ ਵਿਰੁਧ ਕ੍ਰੈਡਿਟ ਗਾਰੰਟੀ ਪ੍ਰਦਾਨ ਕਰਦੀ ਹੈ। ਇਸ ਲਈ 5,000 ਕਰੋੜ ਦੇ ਫ਼ੰਡ ਨੂੰ ਮਨਜ਼ੂਰੀ ਦਿਤੀ ਗਈ ਹੈ। ਇਸ ਵਿਵਸਥਾ ਤੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 12.6 ਲੱਖ ਕਰੋੜ ਰੁਪਏ ਦੇ ਕਰਜ਼ਿਆਂ ਦੀ ਸਹੂਲਤ ਮਿਲਣ ਦੀ ਉਮੀਦ ਹੈ। ਸਤੰਬਰ 2026 ਤੱਕ, ਉਧਾਰ ਦੇਣ ਵਾਲੀਆਂ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 60.36 ਕਰੋੜ ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਹਨ, ਜੋ ਕੁੱਲ 43.34 ਲੱਖ ਕਰੋੜ ਤੋਂ ਵੱਧ ਹਨ।

ਨੋਇਡਾ ’ਚ ਮੈਟਰੋ ਰੇਲ ਪ੍ਰਾਜੈਕਟ ਨੂੰ ਮਨਜ਼ੂਰੀ :  ਕੇਂਦਰੀ ਕੈਬਨਿਟ ਨੇ ਬੁਧਵਾਰ ਨੂੰ ਨੋਇਡਾ ਮੈਟਰੋ ਰੇਲ ਪਾਜੈਕਟ ਦੇ ‘ਐਕੁਆ ਲਾਈਨ’ ਕੌਰੀਡੋਰ ਦੇ ਵਿਸਥਾਰ ਨੂੰ ਹਰੀ ਝੰਡੀ ਦੇ ਦਿਤੀ। ਇਹ ਨਵਾਂ ਮੈਟਰੋ ਰੂਟ ਨੋਇਡਾ ਦੇ ਸੈਕਟਰ-51 ਤੋਂ ਗ੍ਰੇਟਰ ਨੋਇਡਾ ਦੇ ਸੈਕਟਰ-4 ਤੱਕ 8.449 ਕਿਲੋਮੀਟਰ ਲੰਬਾ ਹੋਵੇਗਾ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਨੋਇਡਾ ਅਤੇ ਗ੍ਰੇਟਰ ਨੋਇਡਾ ਖੇਤਰ ’ਚ ਕੁੱਲ ਐਕਟਿਵ ਮੈਟਰੋ ਨੈੱਟਵਰਕ ਵਧ ਕੇ 71.878 ਕਿਲੋਮੀਟਰ ਹੋ ਜਾਵੇਗਾ।  ਇਸ ਪ੍ਰਾਜੈਕਟ ਦੀ ਕੁੱਲ ਲਾਗਤ 2,390 ਕਰੋੜ ਰੁਪਏ ਹੋਵੇਗੀ। 8.5 ਕਿਲੋਮੀਟਰ ਲੰਬੇ ਐਲੀਵੇਟਿਡ ਕੌਰੀਡੋਰ ’ਤੇ 5 ਨਵੇਂ ਐਲੀਵੇਟਿਡ ਸਟੇਸ਼ਨ ਬਣਾਏ ਜਾਣਗੇ। ਇਹ ਨਵਾਂ ਵਿਸਥਾਰ ਨੋਇਡਾ ਸੈਕਟਰ-61 ਵਿਖੇ ਦਿੱਲੀ ਮੈਟਰੋ ਦੀ ‘ਬਲੂ ਲਾਈਨ’ ਨਾਲ ਸਿੱਧਾ ਜੋੜੇਗਾ, ਜਿਸ ਨਾਲ ਯਾਤਰੀਆਂ ਨੂੰ ਦਿੱਲੀ ਦੇ ਏਅਰਪੋਰਟ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੱਕ ਪਹੁੰਚਣਾ ਬਹੁਤ ਆਸਾਨ ਹੋ ਜਾਵੇਗਾ।

ਮੁਦਰਾ ਯੋਜਨਾ ਲਈ ਕ੍ਰੈਡਿਟ ਗਰੰਟੀ ਫ਼ੰਡ ਨੂੰ ਵਧਾਉਣ ਦਾ ਫ਼ੈਸਲਾ
ਕੇਂਦਰ ਸਰਕਾਰ ਨੇ ਅਗਲੇ ਪੰਜ ਸਾਲਾਂ ਲਈ ਉੱਦਮਤਾ ਨੂੰ ਉਤਸ਼ਾਹਤ ਕਰਨ ਅਤੇ ਛੋਟੇ ਕਾਰੋਬਾਰਾਂ ਨੂੰ ਕਰਜ਼ਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੋ ਮੁੱਖ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਨੇ ਸਟੈਂਡ-ਅੱਪ ਇੰਡੀਆ ਸਕੀਮ ਅਤੇ ਮਾਈਕ੍ਰੋ ਯੂਨਿਟਾਂ ਲਈ ਕ੍ਰੈਡਿਟ ਗਰੰਟੀ ਫ਼ੰਡ ਨੂੰ 31 ਮਾਰਚ, 2031 ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿਤੀ ਹੈ। ਸਟੈਂਡ-ਅੱਪ ਇੰਡੀਆ ਸਕੀਮ ਦਾ ਉਦੇਸ਼ ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਨੂੰ ਉੱਦਮ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਸਕੀਮ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ 2.5 ਲੱਖ ਵਾਧੂ ਉੱਦਮੀਆਂ ਨੂੰ ਲਾਭ ਪਹੁੰਚਾਉਣਾ ਹੈ। ਇਸ ਉਦੇਸ਼ ਲਈ 4,111 ਕਰੋੜ ਦਾ ਕ੍ਰੈਡਿਟ ਗਰੰਟੀ ਕਾਰਪਸ ਮਨਜ਼ੂਰ ਕੀਤਾ ਗਿਆ ਹੈ।

 

Share this content:

Post Comment