Loading Now

ਕਿੰਗ ਚਾਰਲਸ ਦਾ ਭਰਾ ਦੁਰਵਿਹਾਰ ਮਾਮਲੇ ’ਚ ਗਿ੍ਰਫਤਾਰ

ਕਿੰਗ ਚਾਰਲਸ ਦਾ ਭਰਾ ਦੁਰਵਿਹਾਰ ਮਾਮਲੇ ’ਚ ਗਿ੍ਰਫਤਾਰ

ਲੰਡਨ, 20 ਫਰਵਰੀ – ਬਰਤਾਨੀਆ ਦੇ ਰਾਜਾ ਕਿੰਗ ਚਾਰਲਸ-3 ਦੇ ਛੋਟੇ ਭਰਾ ਐਂਡਰਿਊ ਮਾਊਂਟਬੈਟਨ ਵਿੰਡਸਰ ਨੂੰ ਪੁਲਸ ਨੇ ਜਨਤਕ ਅਹੁਦੇ ’ਤੇ ਰਹਿੰਦਿਆਂ ਗਲਤ ਵਿਹਾਰ ਦੇ ਸ਼ੱਕ ਵਿੱਚ ਗਿ੍ਰਫਤਾਰ ਕਰ ਲਿਆ ਹੈ। ਇਹ ਕਾਰਵਾਈ ਉਨ੍ਹਾ ਦੇ ਜੈਫਰੀ ਐਪਸਟੀਨ ਨਾਲ ਸੰਬੰਧਾਂ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ। ਥੇਮਜ਼ ਵੈਲੀ ਪੁਲਸ ਨੇ ਦੱਸਿਆ ਕਿ ਸਾਬਕਾ ਪਿ੍ਰੰਸ ਐਂਡਰਿਊ ਨੂੰ ਵੀਰਵਾਰ ਸਵੇਰੇ ਕਰੀਬ 8 ਵਜੇ ਸੈਂਡਰਿੰਘਮ ਸਥਿਤ ਉਨ੍ਹਾ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ। ਇਸ ਸਮੇਂ ਪੁਲਸ ਬਰਕਸ਼ਾਇਰ ਅਤੇ ਨੌਰਫੋਕ ਵਿੱਚ ਉਨ੍ਹਾ ਨਾਲ ਜੁੜੇ ਟਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ। ਖਾਸ ਗੱਲ ਇਹ ਹੈ ਕਿ ਜਿਸ ਦਿਨ ਉਨ੍ਹਾ ਦੀ ਗਿ੍ਰਫਤਾਰੀ ਹੋਈ, ਉਸੇ ਦਿਨ ਉਨ੍ਹਾ ਦਾ ਜਨਮ ਦਿਨ ਵੀ ਹੈ। ਅਮਰੀਕੀ ਨਿਆਂ ਵਿਭਾਗ ਦੇ ਦਸਤਾਵੇਜ਼ਾਂ ਮੁਤਾਬਕ ਐਂਡਰਿਊ ਆਪਣੇ ਅਹੁਦੇ ’ਤੇ ਰਹਿੰਦਿਆਂ ਐਪਸਟੀਨ ਦੇ ਸੰਪਰਕ ਵਿੱਚ ਸਨ। ਵਰਜੀਨੀਆ ਗਿਫਰੇ ਨਾਂਅ ਦੀ ਔਰਤ ਨੇ ਦੋਸ਼ ਲਾਇਆ ਸੀ ਕਿ 2001 ਵਿੱਚ ਜਦੋਂ ਉਹ 17 ਸਾਲ ਦੀ ਸੀ ਤਾਂ ਐਂਡਰਿਊ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਲਾਂ ਕਿ ਐਂਡਰਿਊ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।

Share this content:

Post Comment