ਕਿਵੇਂ ਕਰੀਏ ਈ-ਪਾਸਪੋਰਟ ਲਈ ਆਨਲਾਈਨ ਅਪਲਾਈ
ਨਵੀਂ ਦਿੱਲੀ, 30 ਜੂਨ – ਕੇਂਦਰੀ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਸੇਵਾ ਪ੍ਰੋਗਰਾਮ 2.0 ਤਹਿਤ ਈ-ਪਾਸਪੋਰਟ ਸਰਵਿਸ ਸ਼ੁਰੂ ਕੀਤੀ ਹੈ। ਇਸ ਸਮੇਂ ਇਸ ਦਾ ਪਾਇਲਟ ਪ੍ਰੋਜੈਕਟ ਦੇਸ਼ ਦੇ ਕੁਝ ਸ਼ਹਿਰਾਂ ‘ਚ ਚੱਲ ਰਿਹਾ ਹੈ। ਸਰਕਾਰ ਜਲਦੀ ਹੀ ਡਿਜੀਟਲ ਇੰਡੀਆ ਤਹਿਤ ਇਸਨੂੰ ਦੇਸ਼ ਭਰ ਵਿਚ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇੱਥੇ ਅਸੀਂ ਤੁਹਾਨੂੰ ਈ-ਪਾਸਪੋਰਟ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਦੇ ਰਹੇ ਹਾਂ।
e-passport ਕੀ ਹੈ ਤੇ ਇਹ ਕਿਵੇਂ ਕੰਮ ਕਰੇਗਾ?
e-passport ਜਾਂ ਇਲੈਕਟ੍ਰਾਨਿਕ ਪਾਸਪੋਰਟ ‘ਚ ਸੁਰੱਖਿਆ ਨੂੰ ਵਧਾਉਣ ਤੇ ਤੇਜ਼ ਪ੍ਰੋਸੈਸਿੰਗ ਲਈ ਇਕ ਚਿਪ ਸ਼ਾਮਲ ਕੀਤੀ ਜਾਵੇਗੀ। ਇਸ ਵਿਚ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ (RFID) ਚਿਪ ਹੋਵੇਗੀ, ਜਿਸ ਵਿਚ ਪਾਸਪੋਰਟ ਧਾਰਕ ਦੀ ਨਿੱਜੀ ਤੇ ਬਾਇਓਮੈਟ੍ਰਿਕ ਜਾਣਕਾਰੀ ਹੋਵੇਗੀ। ਈ-ਪਾਸਪੋਰਟ ਦੇ ਫਰੰਟ ਕਵਰ ‘ਤੇ ਸੋਨੇ ਦੇ ਰੰਗ ਦਾ ਚਿੰਨ੍ਹ ਪ੍ਰਿੰਟ ਕੀਤਾ ਜਾਵੇਗਾ, ਜਿਸ ਨਾਲ ਇਸਦੀ ਪਛਾਣ ਆਸਾਨੀ ਨਾਲ ਹੋ ਜਾਵੇਗੀ।
e-passport ਲਈ ਕਿਵੇਂ ਅਪਲਾਈ ਕਰੀਏ ?
e-passport ਲਈ ਅਪਲਾਈ ਕਰਨ ਲਈ ਤੁਹਾਨੂੰ ਅਧਿਕਾਰਤ Passport Seva Platform ‘ਤੇ ਲੌਗਇਨ ਕਰਨਾ ਹੋਵੇਗਾ। ਇੱਥੇ ਅਸੀਂ ਤੁਹਾਨੂੰ ਸਟੈੱਪ-ਬਾਈ-ਸਟੈੱਪ ਜਾਣਕਾਰੀ ਦੇ ਰਹੇ ਹਾਂ।
ਸਟੈੱਪ-1: ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਿਕ ਪਾਸਪੋਰਟ ਸੇਵਾ ਵੈਬਸਾਈਟ ‘ਤੇ ਜਾਣਾ ਹੈ।
ਸਟੈੱਪ-2 : ਹੁਣ ਤੁਸੀਂ ਨਿਊ ਯੂਜ਼ਰ ਲਈ ਸਾਈਨ-ਅਪ ਕਰਨਾ ਹੈ। ਜੇ ਤੁਹਾਡਾ ਅਕਾਊਂਟ ਬਣਿਆ ਹੈ ਤਾਂ ਤੁਹਾਨੂੰ ਲੌਗਇਨ ਕਰਨਾ ਹੋਵੇਗਾ।
ਸਟੈੱਪ-3 : ਹੁਣ ਤੁਸੀਂ ਈ-ਪਾਸਪੋਰਟ ਐਪਲੀਕੇਸ਼ਨ ਭਰ ਕੇ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ (PSK) ਜਾਂ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ (POPSK) ਦੀ ਅਪੁਆਇੰਟਮੈਂਟ ਲੈਣੀ ਹੈ।
ਸਟੈੱਪ-4: ਇਸ ਤੋਂ ਬਾਅਦ ਤੁਸੀਂ ਈ-ਪਾਸਪੋਰਟ ਲਈ ਫੀਸ ਦਾ ਭੁਗਤਾਨ ਕਰਨਾ ਹੈ।
ਸਟੈੱਪ-5 : PSK ਜਾਂ POPSK ਲਈ ਜਿਸ ਦਿਨ ਦੀ ਅਪਾਇੰਟਮੈਂਟ ਤੁਸੀਂ ਲਈ ਹੈ, ਉੱਥੇ ਨਿਰਧਾਰਿਤ ਸਮੇਂ ‘ਤੇ ਪਹੁੰਚ ਕੇ ਬਾਇਓਮੈਟ੍ਰਿਕ ਸਬਮਿਟ ਕਰਨ ਦੇ ਨਾਲ-ਨਾਲ ਡਾਕਿਊਮੈਂਟ ਵੈਰੀਫਾਈ ਕਰਵਾ ਲਓ।
e-passport ਨਾਲ ਕੀ ਫਾਇਦਾ ਹੋਵੇਗਾ ?
ਈ-ਪਾਸਪੋਰਟ ‘ਤੇ ਲੱਗੀ ਚਿਪ ‘ਚ ਤੁਹਾਡਾ ਪਾਸਪੋਰਟ ਨੰਬਰ, ਨਾਂ, ਜਨਮ ਤਰੀਕ, ਬਾਇਓਮੈਟ੍ਰਿਕ ਵਰਗੀਆਂ ਜਾਣਕਾਰੀਆਂ ਹੋਣਗੀਆਂ। ਇਸ ਦੇ ਨਾਲ-ਨਾਲ ਇਸ ਚਿਪ ‘ਚ ਫੋਟੋ ਅਤੇ ਫਿੰਗਰਪ੍ਰਿੰਟ ਵਰਗੀ ਜਾਣਕਾਰੀ ਵੀ ਸਟੋਰ ਕੀਤੀ ਜਾਵੇਗੀ। ਇਹ ਡੇਟਾ ਇਨਕ੍ਰਿਪਟਡ ਤੇ ਸੁਰੱਖਿਅਤ ਚਿਪ ਤਕਨਾਲੋਜੀ ਨਾਲ ਲੈਸ ਹੋਵੇਗਾ।
Share this content:


Post Comment