Loading Now

ਕਿਵੇਂ ਕਰੀਏ ਅਧਾਰ ਪੈਨ ਲਿੰਕ, ਕਿੰਨੀ ਦੇਣੀ ਪੈਂਦੀ ਹੈ ਫੀਸ?

ਕਿਵੇਂ ਕਰੀਏ ਅਧਾਰ ਪੈਨ ਲਿੰਕ, ਕਿੰਨੀ ਦੇਣੀ ਪੈਂਦੀ ਹੈ ਫੀਸ?

ਨਵੀੰ ਦਿੱਲੀ, 14 ਅਪ੍ਰੈਲ – ਆਧਾਰ ਅਤੇ ਪੈਨ ਦੋਵੇਂ ਹੀ ਅੱਜ ਜ਼ਰੂਰੀ ਦਸਤਾਵੇਜ਼ ਹਨ। ਆਧਾਰ ਦੀ ਤਰ੍ਹਾਂ ਪੈਨ ਕਾਰਡ ਵੀ ਕਾਫੀ ਜ਼ਰੂਰੀ ਹੋ ਗਿਆ ਹੈ। ਪੈਨ ਕਾਰਡ ਤੋਂ ਬਿਨਾਂ ਤੁਸੀਂ ਪੈਸਿਆਂ ਨਾਲ ਜੁੜਿਆ ਕੋਈ ਕੰਮ ਨਹੀਂ ਕਰ ਸਕਦੇ। ਸਰਕਾਰ ਨੇ ਇਨ੍ਹਾਂ ਦੋਵਾਂ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਕਿਸੇ ਨੇ ਇਨ੍ਹਾਂ ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਉਨ੍ਹਾਂ ਨੂੰ ਪੈਸਿਆਂ ਨਾਲ ਜੁੜੀਆਂ ਕਈ ਸੇਵਾਵਾਂ ਨਹੀਂ ਮਿਲਣਗੀਆਂ। ਆਓ ਜਾਣਦੇ ਹਾਂ ਕਿ ਤੁਸੀਂ ਇਸਨੂੰ ਆਸਾਨ ਸਟੈਪਸ ‘ਚ ਕਿਵੇਂ ਲਿੰਕ ਕਰ ਸਕਦੇ ਹੋ? ‘ਕਲੀਅਰ ਟੈਕਸ’ ਦੀ ਮੰਨੀਏ ਤਾਂ ਲਿੰਕ ਕਰਨ ਤੋਂ ਪਹਿਲਾਂ ਤੁਹਾਨੂੰ ਪੈਨਲਟੀ ਫੀਸ (ਜੁਰਮਾਨਾ) ਭਰਨਾ ਸਹੀ ਰਹੇਗਾ। ਇਸ ਲਈ ਪਹਿਲਾਂ ਇਹ ਜਾਣਾਂਗੇ ਕਿ ਤੁਸੀਂ ਪੈਨਲਟੀ ਕਿਵੇਂ ਭਰ ਸਕਦੇ ਹੋ। ਫਿਰ ਲਿੰਕ ਕਰਨ ਦਾ ਪ੍ਰੋਸੈਸ ਵੀ ਦੇਖਾਂਗੇ।

Aadhaar Pan Linking: ਕਿਵੇਂ ਭਰੀਏ ਪੈਨਲਟੀ?

ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਈ-ਫਾਈਲਿੰਗ ਪੋਰਟਲ ‘ਤੇ ਜਾਓ।

ਹੁਣ ਇੱਥੇ ਪੈਨ (PAN) ਨੰਬਰ ਜਾਂ ਟੈਨ (TAN) ਨੰਬਰ ਦਰਜ ਕਰੋ।

ਇਸ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ ਦਰਜ ਕਰ ਕੇ Continue ਵਾਲੇ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ।

ਓਟੀਪੀ (OTP) ਵੈਰੀਫਿਕੇਸ਼ਨ ਤੋਂ ਬਾਅਦ ਤੁਸੀਂ ਸਿੱਧਾ e-Pay Tax ਪੇਜ ‘ਤੇ ਆ ਜਾਓਗੇ। ਇੱਥੇ ਤੁਹਾਨੂੰ Continue ਵਾਲੇ ਬਟਨ ‘ਤੇ ਕਲਿੱਕ ਕਰਨਾ ਹੋਵੇਗਾ।

ਹੁਣ ਇਨਕਮ ਟੈਕਸ ਦੇ ਅੰਦਰ ਦਿੱਤੇ ਗਏ Proceed ਵਾਲੇ ਆਪਸ਼ਨ ‘ਤੇ ਕਲਿੱਕ ਕਰਨਾ ਹੈ।

ਹੁਣ ਟੈਕਸ ਸਾਲ (Tax Year) ਵਿਚ 2025-26 ਤੇ Type of Payment ‘ਚ Other Receipts (500) ਚੁਣੋ। ਇਸ ਤਰ੍ਹਾਂ Sub-type of payment ‘ਤੇ Fees for delay in linking PAN with Aadhaar ਆਪਸ਼ਨ ਚੁਣ ਕੇ Continue ‘ਤੇ ਕਲਿੱਕ ਕਰੋ।

ਹੁਣ ਜੋ ਪੈਨਲਟੀ ਦੀ ਰਕਮ ਹੋਵੇਗੀ, ਉਹ Other Option ਵਿੱਚ ਪਹਿਲਾਂ ਤੋਂ ਭਰੀ ਰਹੇਗੀ। ਤੁਹਾਨੂੰ ਬੱਸ Continue ‘ਤੇ ਕਲਿੱਕ ਕਰਕੇ ਪੇਮੈਂਟ ਪੂਰੀ ਕਰਨੀ ਹੋਵੇਗੀ।

ਹੁਣ ਜਾਣਦੇ ਹਾਂ ਕਿ ਤੁਸੀਂ ਆਧਾਰ ਅਤੇ ਪੈਨ ਕਿਵੇਂ ਲਿੰਕ ਕਰ ਸਕਦੇ ਹੋ।

Aadhaar Pan Linking ਕਿਵੇਂ ਕਰੀਏ?

ਸਟੈੱਪ 1- ਸਭ ਤੋਂ ਪਹਿਲਾਂ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ‘ਤੇ ਜਾਓ। ਜੇਕਰ ਪਹਿਲਾਂ ਤੋਂ ਰਜਿਸਟਰਡ ਨਹੀਂ ਹੋ ਤਾਂ ਰਜਿਸਟ੍ਰੇਸ਼ਨ ਪੂਰੀ ਕਰ ਲਓ।

ਸਟੈੱਪ 2- ਹੁਣ ਇੱਥੇ ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰਕੇ ਲੌਗਇਨ ਕਰ ਲਓ।

ਸਟੈੱਪ 3- ਹੁਣ ਵੈੱਬਸਾਈਟ ‘ਤੇ ਮੌਜੂਦ Link Aadhaar ਵਾਲੇ ਆਪਸ਼ਨ ‘ਤੇ ਕਲਿੱਕ ਕਰੋ ਜਾਂ My Profile ਦੇ Personal Details ਵਿੱਚ ਤੁਹਾਨੂੰ Link Aadhaar ਦੇ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ।

ਸਟੈੱਪ 4- ਹੁਣ ਆਧਾਰ ਨੰਬਰ ਦਰਜ ਕਰਕੇ, Validate Button ‘ਤੇ ਕਲਿੱਕ ਕਰਨਾ ਹੋਵੇਗਾ।

ਸਟੈੱਪ 5- ਅਖੀਰ ‘ਚ ਤੁਹਾਨੂੰ ਇਕ ਮੈਸੇਜ ਦਿਖਾਈ ਦੇਵੇਗਾ, ਜਿਸ ਵਿਚ ਲਿਖਿਆ ਹੋਵੇਗਾ ਕਿ ਤੁਹਾਡਾ ਆਧਾਰ ਪੈਨ ਨਾਲ ਲਿੰਕ ਹੋ ਚੁੱਕਾ ਹੈ।

ਆਧਾਰ ਅਤੇ ਪੈਨ ਲਿੰਕ ਦੀ ਰਿਕਵੈਸਟ UIDAI ਨੂੰ ਜਾਂਦੀ ਹੈ। UIDAI ਇਸ ‘ਤੇ ਪ੍ਰੋਸੈਸ ਕਰੇਗਾ ਅਤੇ ਤੁਹਾਡਾ ਪੈਨ 7 ਤੋਂ 30 ਦਿਨਾਂ ਵਿੱਚ ਰੀ-ਐਕਟੀਵੇਟ ਹੋ ਜਾਂਦਾ ਹੈ।

Share this content:

Post Comment