Loading Now

ਕਿਰਤੀ ਲੋਕ ਧੋਖਾ ਖਾਂਦੇ ਰਹੇ, ਪਰ ਹਾਰੇ ਨਹੀਂ : ਗੋਰੀਆ, ਓਝਾ

ਕਿਰਤੀ ਲੋਕ ਧੋਖਾ ਖਾਂਦੇ ਰਹੇ, ਪਰ ਹਾਰੇ ਨਹੀਂ : ਗੋਰੀਆ, ਓਝਾ

ਕਰਨਾਲ, 6 ਅਕਤੂਬਰ – ‘ਅਸੀਂ ਬਹੁਤ ਹੀ ਡੂੰਘੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਾਂ¢ਬੇਰੁਜ਼ਗਾਰੀ, ਲਗਾਤਾਰ ਵਧ ਰਹੀਆਂ ਕੀਮਤਾਂ, ਮਜ਼ਦੂਰਾਂ ਦੇ ਅਧਿਕਾਰਾਂ ‘ਤੇ ਵਧ ਰਹੇ ਹਮਲੇ¢ ਇਸੇ ਤਰ੍ਹਾਂ ਪੇਂਡੂ ਮਜ਼ਦੂਰਾਂ ਦੇ ਅਧਿਕਾਰਾਂ ‘ਤੇ ਵੀ ਕੁਹਾੜਾ ਜਾਰੀ ਹੈ¢ ਹਾਕਮਾਂ ਦਾ ਵਰਤਾਰਾ ਕਿਸਾਨੀ ‘ਤੇ ਵੀ ਮਜ਼ਦੂਰਾਂ ਵਾਲਾ ਹੀ ਹੈ¢ਕੇਂਦਰ ਦੀ ਐੱਨ ਡੀ ਏ ਸਰਕਾਰ, ਜਿਸ ਨੂੰ ਵਿਚਾਰਧਾਰਕ ਪੱਖੋਂ ਆਰ ਐੱਸ ਐੱਸ ਚਲਾ ਰਹੀ ਹੈ, ਹਰ ਮੁਹਾਜ਼, ਭਾਵੇਂ ਆਰਥਿਕ ਹੋਵੇ ਜਾਂ ਸਮਾਜਿਕ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ | ਇਸ ਦੇ ਨਾਲ ਹੀ ਜਮਹੂਰੀ ਅਧਿਕਾਰਾਂ ਦਾ ਘਾਣ ਵੀ ਜਾਰੀ ਹੈ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ¢ ਉਹ ਯੂਨੀਅਨ ਦੀ ਕੇਂਦਰੀ ਕਾਰਜਕਾਰਨੀ ਦੀ ਦੋ ਦਿਨਾ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰ ਰਹੇ ਸਨ¢ਉਹਨਾ ਆਪਣੀ ਰਿਪੋਰਟ ਵਿੱਚ ਸਮੁੱਚੇ ਦੇਸ਼ ਦੀ ਸਿਆਸੀ, ਸਮਾਜੀ ਤੇ ਆਥਿਕ ਹਾਲਾਤ ਦਾ ਵਿਸਥਾਰ ਨਾਲ ਵਰਨਣ ਕੀਤਾ¢ਉਹਨਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨਾ ਹੈ ਕਿ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾਵੇ, ਜੋ ਕਿ ਦਲਿਤਾਂ, ਆਦਿਵਾਸੀਆਂ ਹੋਰ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤÏਰ ‘ਤੇ ਪਛੜੇ ਲੋਕਾਂ ਦੀ ਸੁਰੱਖਿਆ ਕਰਦਾ ਹੈ¢ਕਾਮਰੇਡ ਗੋਰੀਆ ਨੇ ਕਿਹਾ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਸਮਾਜਿਕ ਨਿਆਂ ਲਈ ਵੀ ਅੰਦੋਲਨ ਚਲਾਏਗੀ | ਗੋਰੀਆਂ ਨੇ ਸੂਬਿਆਂ ਦੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦਾ ਵੀ ਜ਼ਿਕਰ ਕੀਤਾ¢ਉਹਨਾ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨ ਦੇ ਦੂਸਰੇ ਸੈਸ਼ਨ ਦÏਰਾਨ ਸੀ ਪੀ ਆਈ ਦੇ ਕÏਮੀ ਸਕੱਤਰ ਡਾ. ਗਰੀਸ਼ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ¢ ਉਹਨਾ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਦੀ ਨੀਤੀ ਦੀ ਕੋਈ ਤਾਕਤ ਹੋਇਆ ਕਰਦੀ ਸੀ¢ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਦੇਸ਼ ਸਾਹਸਤਹੀਣ ਹੋਇਆ ਨਜ਼ਰ ਆਉਂਦਾ ਹੈ।

ਭਾਰਤੀ ਹਾਕਮ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਘੁਰਕੀ ‘ਤੇ ਚੁੱਪ ਵੱਟ ਲੈਂਦੇ ਹਨ¢ਡਾ. ਸ਼ਰਮਾ ਨੇ ਕਿਹਾ ਕਿ ਮੋਦੀ ਨੇ ਜੋ ਨੈਤਿਕਤਾ ਦਾ ਅਡੰਬਰ ਰਚਿਆ ਸੀ, ਉਹ ਵੀ ਨਸ਼ਰ ਹੋ ਗਿਆ ਹੈ¢ਉਹਨਾ ਕਿਹਾ ਕਿ ਧਰਮ ਦਾ ਭਰਮ ਬਹੁਤਾ ਸਮਾਂ ਨਹੀਂ ਚੱਲ ਸਕਦਾ¢ਰੋਟੀ-ਰੋਜ਼ੀ ਦਾ ਮਸਲਾ ਭੇਖ ਨਾਲ ਹੱਲ ਨਹੀਂ ਹੁੰਦਾ¢ਭੁੱਖ ਤਾਂ ਆਖਰ ਭੁੱਖ ਹੈ¢ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨਗੇਂਦਰ ਨਾਥ ਓਝਾ ਨੇ ਯੂਨੀਅਨ ਦੇ ਸੰਘਰਸ਼ਾਂ ‘ਤੇ ਮਹੱਤਵਪੂਰਨ ਪੰਛੀ ਝਾਤ ਪਵਾਈ¢ਉਹਨਾ ਕਿਹਾ ਕਿ ਕਿਰਤੀ ਤੇ ਦਲਿਤ ਵਰਗ ਨਾਲ ਅਨਿਆਂ ਦਾ ਵਰਤਾਰਾ ਸਦੀਆਂ ਤੋਂ ਜਾਰੀ ਹੈ¢ਉਹਨਾ ਕਿਹਾ ਕਿ ਜਿਨ੍ਹਾਂ ਦੱਬੇ-ਕੁਚਲੇ ਲੋਕਾਂ ਲਈ ਅਸੀਂ ਲੜ ਰਹੇ ਹਾਂ, ਉਨ੍ਹਾਂ ਦੇ ਪੁਰਖਿਆਂ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ¢ਉਹ ਧੋਖੇ ਤੇ ਸੱਟਾਂ ਤਾਂ ਖਾਂਦੇ ਰਹੇ, ਪਰ ਹਾਰੇ ਨਹੀਂ | ਕਾਮਰੇਡ ਓਝਾ ਨੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਸਾਡੇ ਪੁਰਖੇ ਸਵੈਮਾਣ ਦੀ ਲੜਾਈ ਲੜਦੇ ਤਾਂ ਰਹੇ, ਪਰ ਉਹਨਾਂ ਦਾ ਕੋਈ ਵਰਗ ਸੰਗਠਨ ਨਹੀਂ ਸੀ¢ਸੰਗਠਨ ਦੀ ਅਣਹੋਂਦ ਵਿੱਚ ਜਿੱਤਾਂ ਹਾਰਾਂ ਵਿੱਚ ਬਦਲਦੀਆਂ ਰਹੀਆਂ¢ ਉਹਨਾ ਕਿਹਾ ਕਿ ਅੱਜ ਸਾਡੇ ਕੋਲ ਸੰਗਠਨ ਵੀ ਹੈ ਤੇ ਇਰਾਦਾ ਵੀ ਬੁਲੰਦ ਹੈ¢ਸਾਨੂੰ ਆਪਣੇ ਸੰਘਰਸ਼ਾਂ ‘ਤੇ ਵੀ ਮਾਣ ਹੈ ਤੇ ਜਿੱਤ ‘ਤੇ ਯਕੀਨ¢ ਹਾਕਮਾਂ ਜਾਂ ਦਲਿਤ ਤੇ ਕਿਰਤੀ ਵਿਰੋਧੀ ਲੋਕਾਂ ਦੀ ਨੀਅਤ ਦੀ ਬੇਈਮਾਨੀ ਦੀ ਇੱਕ ਮਿਸਾਲ ਦਾ ਹਵਾਲਾ ਦਿੰਦਿਆ ਕਾਮਰੇਡ ਓਝਾ ਨੇ ਇੱਕ ਇਤਿਹਾਸਿਕ ਮਿਸਾਲ ਦਿੱਤੀ¢ ਉਹਨਾ ਦੱਸਿਆ ਕਿ 1948 ਵਿੱਚ ਇੱਕ ਕਮੇਟੀ ਬਣੀ ਸੀ¢ਇਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਵਿੱਚ ਕੋਈ ਵੀ ਭੂਮੀਹੀਣ ਨਹੀਂ ਹੋਵੇਗਾ¢ਬੇਜ਼ਮੀਨੇ ਲੋਕਾਂ ਅੰਦਰ ਇੱਕ ਸੁਪਨੇ ਨੇ ਜਨਮ ਲਿਆ ਸੀ। ਕਿਰਤੀਆਂ ਦੀ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਨੇ ਅਜਿਹਾ ਹੋਣ ਨਹੀਂ ਦਿੱਤਾ¢ਦਲਿਤ ਅਤੇ ਕਿਰਤੀ ਲੋਕਾਂ ਦਾ ਸੁਪਨਾ ਮਾਰ ਦਿੱਤਾ ਗਿਆ ਸੀ¢ਉਹਨਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸੰਘਰਸ਼ ਦੇ ਹਵਾਲੇ ਨਾਲ ਆਸ ਪ੍ਰਗਟ ਕੀਤੀ ਕਿ ਕਿਰਤੀਆਂ ਦੇ ਪੁਰਖਿਆਂ ਦਾ ਲਿਆ ਹੋਇਆ ਸੁਪਨਾ ਪੂਰਾ ਹੋਵੇਗਾ¢ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਰਤੀਆਂ ਦਾ ਸੁਪਨਾ ਸਕਾਰ ਹੋਣ ਦੀ ਆਸ ਪ੍ਰਗਟ ਕੀਤੀ¢ ਕਾਮਰੇਡ ਗੋਰੀਆ ਵੱਲੋਂ ਪੇਸ਼ ਕੀਤੀ ਰਿਪੋਰਟ ‘ਤੇ ਵੱਖ-ਵੱਖ ਸੂਬਿਆਂ ਦੇ ਮੈਂਬਰਾਂ ਨੇ ਵਿਸਥਾਰਪੂਰਵਕ ਤੇ ਉਸਾਰੂ ਬਹਿਸ ਕੀਤੀ¢ ਬਹਿਸ ਵਿੱਚ ਦੇਵੀ ਕੁਮਾਰੀ ਸਰਹਾਲੀ ਕਲਾਂ (ਪੰਜਾਬ), ਫੂਲ ਚੰਦ ਯਾਦਵ (ਯੂ ਪੀ), ਸ਼ਿਵ ਕੁਮਾਰ ਗੁਨਵੀਰ (ਮਹਾਰਾਸ਼ਟਰ), ਗਣੇਸ਼ਨ (ਤਾਮਿਲਨਾਡੂ), ਸ਼ਾਂਤਾ ਕੁਮਾਰ (ਮਨੀਪੁਰ), ਏ ਸ਼ੇਖਰ (ਆਂਧਰਾ ਪ੍ਰਦੇਸ਼), ਸੰਜੀਵ (ਮੱਧ ਪ੍ਰਦੇਸ਼) ਆਦਿ ਨੇ ਹਿੱਸਾ ਲਿਆ¢ਬਹਿਸ ਵਿੱਚ ਹਿੱਸਾ ਲੈਣ ਵਾਲੇ ਬੁਲਾਰਿਆਂ ਨੇ ਆਪੋ-ਆਪਣੇ ਸੂਬਿਆਂ ਦੀਆਂ ਅਹਿਮ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ¢ ਗੋਰੀਆ ਨੇ ਬਹਿਸ ਵਿੱਚ ਉੱਠੇ ਮਹੱਤਵਪੂਰਨ ਸਵਾਲਾਂ ਦਾ ਤਸੱਲੀਬਖਸ਼ ਜਵਾਬ ਦਿੱਤਾ¢ਉਹਨਾ ਉਠਾਏ ਗਏ ਸਵਾਲਾਂ ਦਾ ਸਵਾਗਤ ਵੀ ਕੀਤਾ¢

Share this content:

Post Comment