Loading Now

ਕਾਂਗਰਸ ਨੇਤਾ ਜਾਂ ਤਾਂ ਜੇਲ੍ਹ ’ਚ ਜਾਂ ਜ਼ਮਾਨਤ ’ਤੇ: ਮੋਦੀ

ਕਾਂਗਰਸ ਨੇਤਾ ਜਾਂ ਤਾਂ ਜੇਲ੍ਹ ’ਚ ਜਾਂ ਜ਼ਮਾਨਤ ’ਤੇ: ਮੋਦੀ

ਨਵੀਂ ਦਿੱਲੀ, 22 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਜਨਤਾ ਦਲ (RJD) ਅਤੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਦੋਵੇਂ ਵਿਰੋਧੀ ਧਿਰਾਂ ਸੰਵਿਧਾਨ (130ਵੀਂ ਸੋਧ) ਬਿੱਲ ਖ਼ਿਲਾਫ਼ ਹਨ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਨੇਤਾ ਜਾਂ ਤਾਂ ਜੇਲ੍ਹ ’ਚ ਹਨ ਜਾਂ ਜ਼ਮਾਨਤ ’ਤੇ ਹਨ। ਲੋਕ ਸਭਾ ਵਿੱਚ ਬੁੱਧਵਾਰ ਨੂੰ ਇਹ ਬਿੱਲ ਪੇਸ਼ ਕੀਤਾ ਗਿਆ ਸੀ, ਜੋ ਸਾਂਝੀ ਸੰਸਦੀ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇਸ ਵਿੱਚ ਗੰਭੀਰ ਅਪਰਾਧਿਕ ਦੋਸ਼ਾਂ ’ਚ ਗ੍ਰਿਫ਼ਤਾਰੀ ਮਗਰੋਂ 30 ਦਿਨ ਤੱਕ ਹਿਰਾਸਤ ਵਿੱਚ ਰਹਿਣ ਵਾਲੇ ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਹੈ।

Share this content:

Post Comment