Loading Now

ਕਹਾਣੀਕਾਰ ਲਾਲ ਸਿੰਘ ਦੀ ਵਿਚਾਰਧਾਰਾ ਅਤੇ ਬਿਰਤਾਂਤ ਵਿਸ਼ੇ ‘ਤੇ  ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ (ਇਟਲੀ) ਨਾਲ ਰੂਬਰੂ

ਕਹਾਣੀਕਾਰ ਲਾਲ ਸਿੰਘ ਦੀ ਵਿਚਾਰਧਾਰਾ ਅਤੇ ਬਿਰਤਾਂਤ ਵਿਸ਼ੇ ‘ਤੇ  ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ (ਇਟਲੀ) ਨਾਲ ਰੂਬਰੂ

Binder-1024x819 ਕਹਾਣੀਕਾਰ ਲਾਲ ਸਿੰਘ ਦੀ ਵਿਚਾਰਧਾਰਾ ਅਤੇ ਬਿਰਤਾਂਤ ਵਿਸ਼ੇ 'ਤੇ  ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ (ਇਟਲੀ) ਨਾਲ ਰੂਬਰੂ

*ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ (ਇਟਲੀ) ਨੇ ਕਹਾਣੀਕਾਰ ਲਾਲ ਸਿੰਘ ਦਸੂਹਾ ਦਾ ਕਹਾਣੀ ਸੰਗ੍ਰਹਿ ਯੁੱਧਵੀਰ ਰੀਲੀਜ਼ ਕੀਤਾ

ਦਸੂਹਾ, 1 ਜੂਨ (ਏ.ਡੀ.ਪੀ ਨਿਊਜ਼) – ਅੱਜ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ( ਰਜਿ.) ਦਸੂਹਾ ਵੱਲੋਂ ਪੰਜਾਬੀ ਕਹਾਣੀ ਸਾਹਿਤ ਦੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦੀ ਸਾਹਿਤਕ ਦੇਣਵਿਚਾਰਧਾਰਾ ਅਤੇ ਵਿਰਤਾਂਤਕ ਕਲਾ ਬਾਰੇ ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ ਨਾਲ ਇੱਕ ਵਿਸ਼ੇਸ਼ ਰੂਬਰੂ ਸਮਾਗਮ ਕੀਤਾ ਗਿਆ। ਆਪਣੇ ਵਿਚਾਰਾਂ ਵਿੱਚ ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ ਕਿਹਾ ਕਿ ਲਾਲ ਸਿੰਘ ਦੀਆਂ ਕਹਾਣੀਆਂ ਪੰਜਾਬ ਦੇ ਆਮ ਲੋਕਾਂ ਦੇ ਜੀਵਨਸਮਾਜਿਕ ਸੰਘਰਸ਼ਾਂ ਅਤੇ ਮਨੁੱਖੀ ਸਰੋਕਾਰਾਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਯਥਾਰਥਵਾਦ ਨਾਲ ਪੇਸ਼ ਕਰਦੀਆਂ ਹਨ। ਬਿੰਦਰ ਕੋਲੀਆਂ ਵਾਲਾ ਨੇ ਕਿਹਾ ਕਿ ਲਾਲ ਸਿੰਘ ਦੀ ਵਿਚਾਰਧਾਰਾ ਮਨੁੱਖੀ ਕਦਰਾਂ-ਕੀਮਤਾਂਸਮਾਜਿਕ ਬਰਾਬਰੀ ਅਤੇ ਇਨਸਾਫ਼ ਦੇ ਸਿਧਾਂਤਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਜੀਵਨ ਦੀਆਂ ਜਟਿਲਤਾਵਾਂਪਿੰਡਾਂ ਦੇ ਬਦਲਦੇ ਸਰੂਪ ਅਤੇ ਆਮ ਮਨੁੱਖ ਦੇ ਦੁੱਖ-ਸੁੱਖ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਕੇਰਿਆ ਗਿਆ ਹੈ। ਇਸ ਮੌਕੇ ਪ੍ਰਸਿੱਧ ਲੇਖਕ ਮੋਹਨ ਸਿੰਘ ਮੋਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਾਲ ਸਿੰਘ ਦਾ ਵਿਰਤਾਂਤ ਸਧਾਰਨ ਹੋਣ ਦੇ ਬਾਵਜੂਦ ਪਾਠਕ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਸਮਰੱਥਾ ਰੱਖਦਾ ਹੈ। ਪਾਤਰਾਂ ਦੀ ਸਿਰਜਣਾਸੰਵਾਦਾਂ ਦੀ ਸਹਿਜਤਾ ਅਤੇ ਕਥਾ ਦੇ ਪ੍ਰਵਾਹ ਵਿੱਚ ਉਨ੍ਹਾਂ ਦੀ ਵਿਲੱਖਣ ਪਹਿਚਾਣ ਬਣਦੀ ਹੈ।

ਉਨ੍ਹਾਂ ਦੀਆਂ ਕਹਾਣੀਆਂ ਕੇਵਲ ਸਾਹਿਤਕ ਰਚਨਾਵਾਂ ਨਹੀਂ ਸਗੋਂ ਸਮੇਂ ਅਤੇ ਸਮਾਜ ਦੇ ਦਸਤਾਵੇਜ਼ ਵੀ ਹਨ। ਇਸ ਮੌਕੇ ਗਲਪਕਾਰ ਸੁਰਿੰਦਰ ਸਿੰਘ ਨੇਕੀ ਨੇ ਕਿਹਾ ਕਿ ਲਾਲ ਸਿੰਘ ਦਾ ਕਹਾਣੀ-ਸਾਹਿਤ ਪੰਜਾਬੀ ਅਦਬ ਦੀ ਅਹਿਮ ਧਰੋਹਰ ਹੈ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ। ਉਨ੍ਹਾਂ ਦੀਆਂ ਰਚਨਾਵਾਂ ਉੱਤੇ ਹੋਰ ਖੋਜ ਅਤੇ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਸਾਹਿਤ ਦੀ ਇਸ ਅਮੋਲ ਵਿਰਾਸਤ ਨੂੰ ਵਿਆਪਕ ਪੱਧਰ ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ( ਰਜਿ.) ਦਸੂਹਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਇਟਲੀ ਸਾਹਿਤ ਸਭਾ ਅਤੇ ਪ੍ਰਵਾਸੀ ਸਾਹਿਤਕਾਰਾਂ ਦਾ ਆਪਣੇ ਪਿਤਾ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਰਧਾਂਜਲੀ ਅਰਪਿਤ ਕਰਨ ਅਤੇ ਯਾਦ ਰੱਖਣ ਲਈ ਦਿਲੋਂ ਧੰਨਵਾਦ ਕੀਤਾ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਪੰਜਾਬੀ ਭਾਸ਼ਾਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਬਹੁਤ ਮਹੱਤਵਪੂਰਨ ਹਨ। ਇਸ ਮੌਕੇ ਮੰਚ ਪ੍ਰਧਾਨ ਅਮਰਜੀਤ ਸਿੰਘ , ਗਲਪਕਾਰ ਸੁਰਿੰਦਰ ਸਿੰਘ ਨੇਕੀ , ਦਲਬੀਰ ਸਿੰਘ ਭੁੱਲਰ, ਭੁਪਿੰਦਰ ਸਿੰਘ ਰਾਜਾ , ਗੁਰਪ੍ਰੀਤ ਸਿੰਘ ਸਹੋਤਾ, ਅਮਰਜੀਤ ਸਿੰਘ ਖਾਕ ਸਮੇਕ ਕਈ ਲੇਖਕ , ਬੁੱਧੀਜੀਵੀ ਅਤੇ ਸਾਹਿਤਕਾਰ ਹਾਜ਼ਿਰ ਸਨ । ਇਸ ਮੌਕੇ ਉਹਨਾਂ ਕਹਾਣੀਕਾਰ ਲਾਲ ਸਿੰਘ ਦਸੂਹਾ ਦੀਆਂ ਅਣਛਪੀਆਂ ਕਹਾਣੀਆਂ ਦਾ ਸੰਗ੍ਰਹਿ ਯੁੱਧਵੀਰ ਰੀਲੀਜ਼ ਕੀਤਾ ।

Share this content:

Post Comment