Loading Now

ਕਵੀਤਾ/ਅ-ਧਰਮ-ਤੰਤਰ/ਯਸ਼ ਪਾਲ

ਕਵੀਤਾ/ਅ-ਧਰਮ-ਤੰਤਰ/ਯਸ਼ ਪਾਲ

*ਲੋਕ-ਤੰਤਰ ਜਦ*
*ਗਲਨ ਲਗਦਾ ਹੈ*
*ਤਾਂ*
*ਤੰਤਰ ਤੋਂ*
*ਲੋਕਾਂ ਦਾ ਵਿਸ਼ਵਾਸ*
*ਮਰਨ ਲਗਦਾ ਹੈ*

*ਜਦ*
*ਨਿਆਂ,ਸਿੱਖਿਆ,ਰੱਖਿਆ*
*ਬਾਜ਼ਾਰ ਦੀ ਗੋਦ ‘ਚ*
*ਪਲਦੇ ਨੇ*
*ਤਾਂ*
*ਮਜ਼ਦੂਰ-ਕਿਸਾਨ*
*ਤਪਦੀ ਜ਼ਮੀਨ ‘ਤੇ*
*ਨੰਗੇ-ਪੈਰੀਂ ਚਲਦੇ ਨੇ*

*ਤੇ*
*ਅਨਪੜ੍ਹ-ਅਗਿਆਨੀ*
*ਭਾਵੁਕ ਜਨ*
*ਕਿਸੇ ਚਮਤਕਾਰ ਦੀ*
*ਆਸ ‘ਚ*
*ਧਰਮ-ਤੰਤਰ ਦੇ*
*ਲੜ ਲਗਦੇ ਨੇ*

*ਅਖੌਤੀ ਧਰਮ ਦਾ ਵਿਕਾਸ*
*ਮੌਤ ਹੈ*
*ਬੁੱਧੀ ਤੇ ਚਿੰਤਨ ਦੀ*

*ਈਸ਼ਵਰ ਹੀ ਸਭ ਤੋਂ ਵੱਡਾ*
*ਵੈਰੀ ਹੈ*
*ਧਰਮ-ਨਿਰਪੱਖ*
*ਲੋਕ-ਤੰਤਰ ਦਾ*

*ਜੋ*
*ਆਪਣੇ ਮਹਿਲ*
*ਉਸਾਰਦਾ ਹੈ*
*ਤੇ ਪਰਜਾ ਨੂੰ*
*ਗਿਰਝਾਂ-ਕੁੱਤਿਆਂ ਰਾਹੀਂ*
*ਦੁਰਕਾਰਦਾ ਹੈ*

*ਇਸੇ ਧਰਮ ਦੇ*
*ਠੱਗ-ਦਲਾਲ*
*ਨਿਤਾਣੇ-ਬੇਬਸ ਲੋਕਾਂ ਦੀ*
*ਸ਼ਰਧਾ ਨੂੰ ਤੋਲਦੇ ਨੇ*
*ਆਪਣੀ ਆੜ੍ਹਤ ਦੇ*
*ਕੰਡੇ ‘ਤੇ*

*ਬੋਲਦੇ ਨੇ*
*ਮੂਰਖ-ਹੰਕਾਰੀ ਬੋਲੀ*

*ਤੇ ਉਨ੍ਹਾਂ ਦੇ ਚਾਟੜੇ*
*ਹੱਕ ਲੈਂਦੇ ਨੇ*
*ਭੇਡਾਂ-ਬਕਰੀਆਂ ਵਾਂਗੂੰ*
*ਹਜਾਰਾਂ-ਲੱਖਾਂ ਦੀ ਭੀੜ*

*ਜਿਨ੍ਹਾਂ ਨੂੰ*
*ਦਿਖਾਏ ਜਾਂਦੇ ਨੇ*
*ਕਦੇ ਸਾਕਾਰ ਨਾ ਹੋਣ ਵਾਲੇ*
*ਹਵਾਈ ਸੁਫ਼ਨੇ*
*ਜਿਸਦੇ ਹੇਠਾਂ*
*ਦੱਬ ਜਾਂਦੀ ਹੈ*
*ਕੁੱਝ ਪਲਾਂ ਲਈ ਹੀ ਸਹੀ*
*ਉਨ੍ਹਾਂ ਦੀ ਉਮਰਾਂ ਦੀ*
*ਬਦਹਾਲੀ*

*ਲੁੱਟ,ਅਨਿਆਂ,ਭੁੱਖ*
*ਸਭ ਰੁੜ੍ਹ ਜਾਂਦੇ ਨੇ*
*ਪ੍ਰਵਚਨਾਂ ਦੇ ਵਹਿਣ ‘ਚ*

*ਰਹਿ ਜਾਂਦੇ ਨੇ*
*ਬੱਸ ਖਾਲੀ ਤੰਬੂ*
*ਖਿੰਡੀਆਂ ਚੱਪਲਾਂ*
*ਤੇ ਮਾਸੂਮ,ਬੇਕਸੂਰ ਲਾਸ਼ਾਂ*
*ਜਿਨ੍ਹਾਂ ਨੂੰ*
*ਢਕ ਦਿੱਤਾ ਜਾਂਦਾ ਹੈ*
*ਸਰਕਾਰੀ ਮੁਆਵਜ਼ੇ ਦੇ*
*ਚੀਥੜੇ-ਕਫ਼ਨ ਨਾਲ*

*ਗੱਡ ਦਿੱਤਾ ਜਾਂਦਾ ਹੈ*
*ਧਰਮ ਦਾ ਝੰਡਾ*
*ਲੋਕ-ਤੰਤਰ ਦੇ ਤਾਬੂਤ ‘ਚ*
*ਹਕੂਮਤ ਦੇ ਡੰਡੇ ‘ਤੇ ਚਾੜ੍ਹਕੇ*

ਮੂਲ ਲੇਖਕ: *ਹੂਬ ਨਾਥ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*

(98145 35005)

Share this content:

Post Comment