Loading Now

ਕਵਿਾਤ/ਮੈਂ ਗ਼ਜ਼ਲ ਨਹੀਂ ਲਿਖ ਸਕਦੀ/ਯਸ਼ਪਾਲ

ਕਵਿਾਤ/ਮੈਂ ਗ਼ਜ਼ਲ ਨਹੀਂ ਲਿਖ ਸਕਦੀ/ਯਸ਼ਪਾਲ

ਨਹੀਂ…….
ਮੈਂ ਗ਼ਜ਼ਲ ਨਹੀਂ ਲਿਖ ਸਕਦੀ
ਮੈਂ ‘ਮਿਸਰਾ’ ਲਿਖ ਲਵਾਂ
ਮੈਂ ‘ਮਿਸਰਾ-ਏ-ਉਲਾ’
‘ਮਿਸਰਾ-ਏ-ਸਾਨੀ ਵੀ’
ਲਿਖ ਲਵਾਂ
ਮੈਂ ‘ਰਦੀਫ਼’ ਤੇ ‘ਕਾਫ਼ੀਆ’ ਵੀ
ਲਿਖ ਲਵਾਂ
ਪਰ ਮੈਂ ‘ਬਹਿਰ ਤੇ ‘ਵਜ਼ਨ’
ਨਹੀਂ ਸਮਝਦੀ
ਨਹੀਂ…
ਮੈਂ ਗ਼ਜ਼ਲ ਨਹੀਂ ਲਿਖ ਸਕਦੀ

ਇਹ ਨਹੀਂ
ਕਿ ਮੈਂ ਸਿੱਖਣਾ ਚਾਹਾਂ
ਤੇ ਨਾ ਸਿੱਖ ਸਕਾਂ
ਪਰ
ਮੈਂ ਸੋਚਣਾ ਨਹੀਂ ਚਾਹੁੰਦੀ
ਕਾਗਜ਼ ਤੇ ਲਿਖਣ ਲਈ
ਮਨ ਦੀਆਂ ਭਾਵਨਾਵਾਂ

ਮੈਂ ਨਹੀਂ ਚਾਹੁੰਦੀ
ਕਿ ਮੈਂ ਉਲਝ ਜਾਵਾਂ
‘ਤੁਕਾਂਤ-ਸਮਾਂਤ’ ‘ਚ
ਮੈਂ ਨਹੀਂ ਚਾਹੁੰਦੀ
ਕਿ ਗਿਣਕੇ ਸ਼ੇਅਰ ਲਿਖਾਂ
ਮੈਂ ਤਾਂ
ਬੱਸ ਚਾਹੁੰਦੀ ਹਾਂ
ਮਨਭਾਉਂਦਾ ਲਿਖਣਾ

ਜਿੱਥੇ
ਨਾ ਮੈਨੂੰ ਕੋਈ ਰੋਕੇ-ਟੋਕੇ
ਨਾ ਮੈਂ ਰੋਕਾਂ
ਖ਼ੁਦ ਦੇ ਚਾਵਾਂ ਨੂੰ
ਨਾ ਲਿਖਦੇ ਹੋਏ
ਬੰਨ੍ਹਾਂ ਕਿਸੇ ਬੰਨ੍ਹਣ ‘ਚ
ਆਪਣੇ ਮਨ ਦੇ
ਭਾਵਾਂ ਨੂੰ

ਜਿਸ ਤਰ੍ਹਾਂ
ਨਦੀ ਵਹਿੰਦੀ ਹੈ
ਲਹਿਰਾਉਂਦੇ ਹੋਏ
ਪਹਾੜਾਂ ਘਾਟੀਆਂ ‘ਚੋਂ
ਰਸਤਾ ਬਣਾਉਂਦੇ ਹੋਏ

ਤੇ ਜਿਸ ਤਰ੍ਹਾਂ
ਹਵਾ ਚਲਦੀ ਹੈ
ਆਪਣੀ ਮਰਜ਼ੀ ਨਾਲ
ਟਾਹਣੀਆਂ ਪੱਤੀਆਂ
ਫੁੱਲਾਂ ਨੂੰ ਸਹਿਲਾਉਂਦੇ ਹੋਏ

ਮੈਂ ਵੀ
ਚਾਹੁੰਦੀ ਹਾਂ
ਇਸੇ ਤਰ੍ਹਾਂ ਹੀ
ਲਿਖਣਾ

ਉਹ ਸਭ
ਜੋ ਉਮੜਦਾ ਹੈ
ਸਹਿਜੇ ਹ
ਮੇਰੇ ਮਨ-ਮਸਤਿਕ ਅੰਦਰ

ਪ੍ਰੇਮ ਬਿਰਹਾ
ਪੀੜਾ ਮਮਤਾ
ਕੁਦਰਤ ਨਾਲ ਜੁੜੀਆਂ
ਲਹਿਰਾਂ ਵਾਂਗ ਉਠਦੀਆਂ
ਹਿਲੋਰੇ ਮਾਰਦੀਆਂ
ਪੰਕਤੀਆਂ

ਤੇ ਉਸਦੇ
ਹਰ ਇੱਕ ਅਰਥ ਨੂੰ
ਸ਼ਬਦਾਂ ਦੀਆਂ ਹੱਦਾਂ ‘ਚ
ਬੰਨ੍ਹ ਕੇ
ਤੇ ਗਿਣ ਕੇ
ਨਹੀਂ ਕਰ ਸਕਦੀ ਨਿਆਂ
ਮੈਂ ਆਪਣੇ ਹੀ
ਸ਼ਬਦਾਂ ਨਾਲ

ਇਸ ਲਈ
ਮੈਨੂੰ ਲਗਦਾ ਹੈ
ਕਿ ਮੈਂ
ਗ਼ਜ਼ਲ ਨਹੀਂ ਲਿਖ ਸਕਦੀ..

#ਮੋਨਿਕਾ ਢੋਡ ਅਰੋੜਾ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment